RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਲਿਫਟਿੰਗ ਵਿੱਚ ਦੇਰੀ ਕਾਰਨ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕ ਦੀਆਂ ਬੋਰੀਆਂ, ਕਿਸਾਨ ਅਤੇ ਆੜ੍ਹਤੀ ਪਰੇਸ਼ਾਨ

ਮੋਗਾ ਵਿੱਚ ਕਣਕ ਦੀਆਂ ਹਜ਼ਾਰਾਂ ਬੋਰੀਆਂ ਅਨਾਜ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਅਸੁਰੱਖਿਅਤ ਪਈਆਂ ਹਨ।

Jass Grewal by Jass Grewal
April 28, 2026
in ਪੰਜਾਬ
Reading Time: 1 min read
0 0
0
ਏਜੰਸੀਆਂ ਵੱਲੋਂ ਖਰੀਦੀ ਗਈ ਕਣਕ ਦੀ ਲਿਫਟਿੰਗ ਵਿੱਚ ਭਾਰੀ ਦੇਰੀ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ।  ਮੋਗਾ ਵਿੱਚ ਕਣਕ ਦੀਆਂ ਹਜ਼ਾਰਾਂ ਬੋਰੀਆਂ ਅਨਾਜ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਅਸੁਰੱਖਿਅਤ ਪਈਆਂ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸੀਜ਼ਨ ਵਿੱਚ ਮੋਗਾ ਜ਼ਿਲ੍ਹੇ ਦੀਆਂ 112 ਮੰਡੀਆਂ ਵਿੱਚ ਕੁੱਲ 5,72,893.35 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 5,55,058.35 ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ, ਪਰ ਹੁਣ ਤੱਕ ਸਿਰਫ਼ 2,17,505.20 ਮੀਟ੍ਰਿਕ ਟਨ ਦੀ ਹੀ ਲਿਫਟਿੰਗ ਹੋਈ ਹੈ। ਬਾਕੀ 3,37,553.15 ਮੀਟ੍ਰਿਕ ਟਨ ਕਣਕ ਅਜੇ ਵੀ ਖੁੱਲ੍ਹੇ ਵਿੱਚ ਪਈ ਮੌਸਮ ਦੀ ਮਾਰ ਝੱਲ ਰਹੀ ਹੈ।
ਬੋਰੀਆਂ ਦੇ ਅੰਬਾਰ ਲੱਗਣ ਕਾਰਨ ਨਵੇਂ ਆਉਣ ਵਾਲੇ ਕਿਸਾਨਾਂ ਨੂੰ ਆਪਣੀ ਫ਼ਸਲ ਉਤਾਰਨ ਲਈ ਥਾਂ ਨਹੀਂ ਮਿਲ ਰਹੀ, ਜਿਸ ਨਾਲ ਸਥਿਤੀ ਦਿਨੋ-ਦਿਨ ਵਿਗੜਦੀ ਜਾ ਰਹੀ ਹੈ। ਆਪਣੀ ਫ਼ਸਲ ਲੈ ਕੇ ਮੰਡੀਆਂ ਵਿੱਚ ਪਹੁੰਚੇ ਕਿਸਾਨਾਂ ਨੇ ਸਥਿਤੀ ਨੂੰ ਬੇਹੱਦ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਜਗ੍ਹਾ ਦੀ ਘਾਟ ਕਾਰਨ ਉਨ੍ਹਾਂ ਨੂੰ ਘੰਟਿਆਂ ਬੱਧੀ ਲੱਦੀਆਂ ਹੋਈਆਂ ਟਰਾਲੀਆਂ ਨਾਲ ਉਡੀਕ ਕਰਨੀ ਪੈ ਰਹੀ ਹੈ। ਮੰਡੀਆਂ ਵਿੱਚ ਮਜ਼ਦੂਰਾਂ ਦੀ ਘਾਟ ਇਸ ਸੰਕਟ ਨੂੰ ਹੋਰ ਵਧਾ ਰਹੀ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਲਿਫਟਿੰਗ ਤੇਜ਼ ਨਾ ਹੋਈ ਤਾਂ ਫ਼ਸਲ ਰੱਖਣ ਲਈ ਕੋਈ ਥਾਂ ਨਹੀਂ ਬਚੇਗੀ।
ਆੜ੍ਹਤੀ ਐਸੋਸੀਏਸ਼ਨ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਸਮੀਰ ਜੈਨ ਨੇ ਦੱਸਿਆ ਕਿ ਇਕੱਲੀ ਮੋਗਾ ਮੰਡੀ ਵਿੱਚ ਖਰੀਦੀਆਂ ਗਈਆਂ ਲਗਪਗ 10 ਲੱਖ ਬੋਰੀਆਂ ਵਿੱਚੋਂ ਸਿਰਫ਼ 4 ਲੱਖ ਦੀ ਲਿਫਟਿੰਗ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ 12 ਫੀਸਦੀ ਨਮੀ ‘ਤੇ ਕਣਕ ਖਰੀਦਦੀ ਹੈ, ਪਰ ਕੜਕਦੀ ਧੁੱਪ ਵਿੱਚ ਪਏ ਰਹਿਣ ਕਾਰਨ ਨਮੀ 9 ਤੋਂ 10 ਫੀਸਦੀ ਰਹਿ ਗਈ ਹੈ, ਜਿਸ ਨਾਲ ਪ੍ਰਤੀ ਬੋਰੀ ਇੱਕ ਤੋਂ ਡੇਢ ਕਿਲੋ ਭਾਰ ਘੱਟ ਰਿਹਾ ਹੈ ਅਤੇ ਇਸ ਦਾ ਖਮਿਆਜ਼ਾ ਆੜ੍ਹਤੀਆਂ ਨੂੰ ਜੁਰਮਾਨੇ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਹੈ।
 ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਢੋਆ-ਢੁਆਈ ਦੇ ਪ੍ਰਬੰਧ ਕਰੇ ਤਾਂ ਜੋ ਫ਼ਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ, ਕਿਉਂਕਿ ਵਧਦੇ ਤਾਪਮਾਨ ਅਤੇ ਮੀਂਹ ਦੇ ਖ਼ਤਰੇ ਕਾਰਨ ਹੋਣ ਵਾਲਾ ਨੁਕਸਾਨ ਅਖੀਰ ਕਿਸਾਨਾਂ ਅਤੇ ਆੜ੍ਹਤੀਆਂ ਸਿਰ ਪਵੇਗਾ।
Previous Post

ਐਨ.ਸੀ.ਬੀ. ਵਲੋਂ ਤੁਰਕੀ ਤੋਂ ਬਦਨਾਮ ਨਸ਼ਾ ਤਸਕਰ ਮੁਹੰਮਦ ਸਲੀਮ ਡੋਲਾ ਨੂੰ ਵਾਪਸ ਲਿਆਉਣ ਵਿਚ ਵੱਡੀ ਸਫਲਤਾ – ਅਮਿਤ ਸ਼ਾਹ

Next Post

ਦਾਊਦ ਇਬਰਾਹਿਮ ਦਾ ਕਰੀਬੀ ਤੇ ਅੰਤਰਰਾਸ਼ਟਰੀ ਡਰੱਗ ਸਮਗਲਰ ਸਲੀਮ ਡੋਲਾ ਭਾਰਤ ਲਿਆਂਦਾ, ਤੁਰਕੀਏ ‘ਚ ਹੋਈ ਗ੍ਰਿਫ਼ਤਾਰੀ

Next Post
ਦਾਊਦ ਇਬਰਾਹਿਮ ਦਾ ਕਰੀਬੀ ਤੇ ਅੰਤਰਰਾਸ਼ਟਰੀ ਡਰੱਗ ਸਮਗਲਰ ਸਲੀਮ ਡੋਲਾ ਭਾਰਤ ਲਿਆਂਦਾ, ਤੁਰਕੀਏ ‘ਚ ਹੋਈ ਗ੍ਰਿਫ਼ਤਾਰੀ

ਦਾਊਦ ਇਬਰਾਹਿਮ ਦਾ ਕਰੀਬੀ ਤੇ ਅੰਤਰਰਾਸ਼ਟਰੀ ਡਰੱਗ ਸਮਗਲਰ ਸਲੀਮ ਡੋਲਾ ਭਾਰਤ ਲਿਆਂਦਾ, ਤੁਰਕੀਏ 'ਚ ਹੋਈ ਗ੍ਰਿਫ਼ਤਾਰੀ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers