RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੁਨੀਆਂ

ਦਾਊਦ ਇਬਰਾਹਿਮ ਦਾ ਕਰੀਬੀ ਤੇ ਅੰਤਰਰਾਸ਼ਟਰੀ ਡਰੱਗ ਸਮਗਲਰ ਸਲੀਮ ਡੋਲਾ ਭਾਰਤ ਲਿਆਂਦਾ, ਤੁਰਕੀਏ ‘ਚ ਹੋਈ ਗ੍ਰਿਫ਼ਤਾਰੀ

ਇਹ ਕਾਰਵਾਈ ਫੈਸਲ ਜਾਵੇਦ ਸ਼ੇਖ ਅਤੇ ਉਸਦੀ ਪਤਨੀ ਅਲਫੀਆ ਫੈਸਲ ਸ਼ੇਖ ਦੁਆਰਾ ਚਲਾਏ ਜਾ ਰਹੇ ਡਰੱਗ ਵੇਚਣ ਦੇ ਨਾਜਾਇਜ਼ ਪੈਸੇ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ।

Jass Grewal by Jass Grewal
April 28, 2026
in ਦੁਨੀਆਂ
Reading Time: 1 min read
0 0
0

ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਵੱਡਾ ਤਸਕਰ ਤੇ ਦਾਊਦ ਇਬਰਾਹਿਮ ਦਾ ਕਰੀਬੀ ਮੰਨੇ ਜਾਣ ਵਾਲੇ ਸਲੀਮ ਡੋਲਾ ਨੂੰ ਤੁਰਕੀਏ ਦੀਆਂ ਸੁਰੱਖਿਆ ਏਜੰਸੀਆਂ ਨੇ ਇੰਸਤਾਂਬੁਲ ‘ਚ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤ ਦੀਆਂ ਸੁਰੱਖਿਆ ਏਜੰਸੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੋਮਵਾਰ ਨੂੰ ਸਲੀਮ ਡੋਲਾ ਨੂੰ ਭਾਰਤ ਲਿਆਂਦਾ ਗਿਆ।
ਤੁਰਕੀਏ ਦੀ ਰਾਸ਼ਟਰੀ ਖੁਫੀਆ ਏਜੰਸੀ (MIT) ਅਤੇ ਇੰਸਤਾਂਬੁਲ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਸਲੀਮ ਡੋਲਾ ਨੂੰ ਬੇਇਲਿਕਦੁਜੂ ਇਲਾਕੇ ਤੋਂ ਦਬੋਚਿਆ ਗਿਆ। ਉਹ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਦੁਬਈ ਤੋਂ ਆਪਣੇ ਵਿਸ਼ਾਲ ਡਰੱਗ ਸਿੰਡੀਕੇਟ ਨੂੰ ਚਲਾ ਰਿਹਾ ਸੀ।

ਸਲੀਮ ਡੋਲਾ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੀ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕਰ ਲਿਆ ਹੈ। ਅਕਤੂਬਰ 2025 ਵਿੱਚ ED ਦੇ ਮੁੰਬਈ ਜ਼ੋਨਲ ਦਫ਼ਤਰ ਨੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA), 2002 ਦੇ ਤਹਿਤ ਮੁੰਬਈ ਵਿੱਚ ਅੱਠ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।

ਇਹ ਕਾਰਵਾਈ ਫੈਸਲ ਜਾਵੇਦ ਸ਼ੇਖ ਅਤੇ ਉਸਦੀ ਪਤਨੀ ਅਲਫੀਆ ਫੈਸਲ ਸ਼ੇਖ ਦੁਆਰਾ ਚਲਾਏ ਜਾ ਰਹੇ ਡਰੱਗ ਵੇਚਣ ਦੇ ਨਾਜਾਇਜ਼ ਪੈਸੇ ਦਾ ਪਤਾ ਲਗਾਉਣ ਲਈ ਕੀਤੀ ਗਈ ਸੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਫੈਸਲ ਸ਼ੇਖ, ਸਲੀਮ ਡੋਲਾ ਦੇ ਜ਼ਰੀਏ ਐਮਡੀ ਡਰੱਗ (ਮੇਫੇਡ੍ਰੋਨ) ਖਰੀਦਦਾ ਸੀ।

ਸਲੀਮ ਡੋਲਾ ਨੂੰ ਨਾਰਕੋਟਿਕਸ ਤਸਕਰੀ ਅਤੇ ਨਾਜਾਇਜ਼ ਡਰੱਗ ਨੈੱਟਵਰਕ ਨੂੰ ਫੰਡਿੰਗ ਕਰਨ ਦੇ ਦੋਸ਼ ਵਿੱਚ ਕਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਪਹਿਲਾਂ ਹੀ ਭਗੌੜਾ (ਵਾਂਟੇਡ) ਘੋਸ਼ਿਤ ਕਰ ਚੁੱਕੀਆਂ ਹਨ।

ਦਾਊਦ ਗੈਂਗ ਨਾਲ ਗੂੜ੍ਹਾ ਸਬੰਧ

ਸੂਤਰਾਂ ਅਨੁਸਾਰ, ਸਲੀਮ ਡੋਲਾ ਦਾਊਦ ਇਬਰਾਹਿਮ ਦੀ ਡੀ-ਕੰਪਨੀ ਦਾ ਅਹਿਮ ਮੈਂਬਰ ਮੰਨਿਆ ਜਾਂਦਾ ਹੈ। ਉਸ ਦੇ ਪਿਤਾ ਵੀ ਮੁੰਬਈ ਵਿੱਚ ਦਾਊਦ ਦੇ ਨਾਲ ਕੰਮ ਕਰ ਚੁੱਕੇ ਸਨ। ਬਾਅਦ ਵਿੱਚ ਸਲੀਮ ਡੋਲਾ ਦੁਬਈ ਵਿੱਚ ਡਰੱਗਜ਼ ਦੀ ਸਪਲਾਈ ਚੇਨ ਸੰਭਾਲਣ ਲੱਗਾ। ਉਸ ਦਾ ਨੈੱਟਵਰਕ ਸਿੰਥੈਟਿਕ ਡਰੱਗਜ਼ (ਖਾਸ ਕਰਕੇ ਮੇਫੇਡ੍ਰੋਨ/ਐਮਡੀ) ਦੀ ਤਸਕਰੀ ਨਾਲ ਜੁੜਿਆ ਸੀ, ਜਿਸਦੀ ਅੰਦਾਜ਼ਨ ਕੀਮਤ ਹਜ਼ਾਰਾਂ ਕਰੋੜ ਰੁਪਏ ਦੱਸੀ ਜਾਂਦੀ ਹੈ।

ਪਰਿਵਾਰ ਅਤੇ ਸਾਥੀਆਂ ‘ਤੇ ਪਹਿਲਾਂ ਹੀ ਸ਼ਿਕੰਜਾ

ਇਸ ਤੋਂ ਪਹਿਲਾਂ ਮੁੰਬਈ ਪੁਲਿਸ ਅਤੇ ਐਨਸੀਬੀ (NCB) ਨੇ ਸਲੀਮ ਡੋਲਾ ਦੇ ਨੈੱਟਵਰਕ ‘ਤੇ ਕਈ ਵੱਡੇ ਹਮਲੇ ਕੀਤੇ ਸਨ। ਅਕਤੂਬਰ 2025 ਵਿੱਚ ਉਸ ਦੇ ਪ੍ਰਮੁੱਖ ਸਾਥੀ ਮੁਹੰਮਦ ਸਲੀਮ ਸੋਹੇਲ ਸ਼ੇਖ ਨੂੰ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ। ਨਵੰਬਰ 2025 ਵਿੱਚ ਉਸ ਦੇ ਬੇਟੇ ਤਾਹਿਰ ਡੋਲਾ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਵੀ ਦੁਬਈ ਤੋਂ ਭਾਰਤ ਲਿਆ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਸਲੀਮ ਡੋਲਾ ‘ਤੇ ਇੱਕ ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਸੀ ਅਤੇ ਉਸ ਦੇ ਖਿਲਾਫ ਇੰਟਰਪੋਲ ਰੈੱਡ ਕਾਰਨਰ ਨੋਟਿਸ (RCN) ਜਾਰੀ ਸੀ। ਮੁੰਬਈ ਪੁਲਿਸ ਨੇ ਵੀ ਉਸ ਦੇ ਖਿਲਾਫ RCN ਜਾਰੀ ਕੀਤਾ ਹੋਇਆ ਹੈ।

ਭਾਰਤ ਲਿਆਉਣਾ ਨਹੀਂ ਸੀ ਆਸਾਨ

ਸਲੀਮ ਡੋਲਾ ਕੋਲ ਸਾਊਦੀ ਅਰਬ ਜਾਂ ਯੂਏਈ (UAE) ਦਾ ਪਾਸਪੋਰਟ ਹੋਣ ਦੀ ਜਾਣਕਾਰੀ ਹੈ। ਤੁਰਕੀਏ ਤੋਂ ਸਿੱਧਾ ਭਾਰਤ ਲਿਆਉਣਾ ਮੁਸ਼ਕਿਲ ਹੋਣ ਕਾਰਨ ਭਾਰਤੀ ਏਜੰਸੀਆਂ ਨੇ ਯੂਏਈ ਦੇ ਰਸਤੇ ਉਸ ਨੂੰ ਭਾਰਤ ਲਿਆਉਣ ਦਾ ਫੈਸਲਾ ਕੀਤਾ ਸੀ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਸਲੀਮ ਡੋਲਾ ਦੀ ਗ੍ਰਿਫ਼ਤਾਰੀ ਨਾਲ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਦਾ ਵੱਡਾ ਪਰਦਾਫਾਸ਼ ਹੋ ਸਕਦਾ ਹੈ ਅਤੇ ਡੀ-ਕੰਪਨੀ ਦੇ ਕਈ ਰਾਜ਼ ਖੁੱਲ੍ਹ ਸਕਦੇ ਹਨ।

Previous Post

ਲਿਫਟਿੰਗ ਵਿੱਚ ਦੇਰੀ ਕਾਰਨ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕ ਦੀਆਂ ਬੋਰੀਆਂ, ਕਿਸਾਨ ਅਤੇ ਆੜ੍ਹਤੀ ਪਰੇਸ਼ਾਨ

Next Post

Delhi ਬੈਠੇ ਸਿਆਸੀ ਆਗੂ ਪੰਜਾਬ ਨੂੰ ਸਮਝਣ ਦੀ ਬਜਾਏ ਉਲਟ ਬਿਰਤਾਂਤ ਘੜਦੇ ਹਨ- ਗਿਆਨੀ ਹਰਪ੍ਰੀਤ ਸਿੰਘ

Next Post
Delhi ਬੈਠੇ ਸਿਆਸੀ ਆਗੂ ਪੰਜਾਬ ਨੂੰ ਸਮਝਣ ਦੀ ਬਜਾਏ ਉਲਟ ਬਿਰਤਾਂਤ ਘੜਦੇ ਹਨ- ਗਿਆਨੀ ਹਰਪ੍ਰੀਤ ਸਿੰਘ

Delhi ਬੈਠੇ ਸਿਆਸੀ ਆਗੂ ਪੰਜਾਬ ਨੂੰ ਸਮਝਣ ਦੀ ਬਜਾਏ ਉਲਟ ਬਿਰਤਾਂਤ ਘੜਦੇ ਹਨ- ਗਿਆਨੀ ਹਰਪ੍ਰੀਤ ਸਿੰਘ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers