RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੁਨੀਆਂ

ਮੈਂ ਕੋਈ ਬਲਾਤਕਾਰੀ ਨਹੀ ਹਾਂ…: ਵ੍ਹਾਈਟ ਹਾਊਸ ਡਿਨਰ ਹਮਲੇ ਦੇ ਸ਼ੱਕੀ ਵੱਲੋਂ ਲਗਾਏ ਦੋਸ਼ਾਂ ’ਤੇ ਟਰੰਪ ਦਾ ਜਵਾਬ

ਵਾਸ਼ਿੰਗਟਨ ਹਿਲਟਨ ਹੋਟਲ ਵਿੱਚ ਚੱਲ ਰਹੇ ਸਾਲਾਨਾ ਡਿਨਰ ਦੌਰਾਨ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਸਨ,

Jass Grewal by Jass Grewal
April 27, 2026
in ਦੁਨੀਆਂ
Reading Time: 1 min read
0 0
0

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਕਰਸਪੌਂਡੈਂਟਸ ਐਸੋਸੀਏਸ਼ਨ (WHCA) ਦੇ ਰਾਤ ਦੇ ਖਾਣੇ ਦੌਰਾਨ ਹੋਈ ਗੋਲੀਬਾਰੀ ਤੋਂ ਬਾਅਦ ਪਹਿਲੀ ਵਾਰ ਆਪਣੀ ਚੁੱਪ ਤੋੜੀ ਹੈ। ਸੀ.ਬੀ.ਐੱਸ. 60 ਮਿਨੀਟਸ’ ਨੂੰ ਦਿੱਤੇ ਇੱਕ ਤਿੱਖੇ ਇੰਟਰਵਿਊ ਵਿੱਚ ਟਰੰਪ ਨੇ ਉਸ ਰਾਤ ਦੇ ਖੌਫ਼ਨਾਕ ਮੰਜ਼ਰ ਅਤੇ ਹਮਲਾਵਰ ਦੇ ਮੈਨੀਫੈਸਟੋ ਵਿੱਚ ਆਪਣੇ ਖ਼ਿਲਾਫ਼ ਲਗਾਏ ਗਏ ਇਲਜ਼ਾਮਾਂ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਟਰੰਪ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ ਮੈਂ ਕੋਈ ਬਲਾਤਕਾਰੀ ਜਾਂ ਪੈਡੋਫਾਈਲ (ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ) ਨਹੀਂ ਹਾਂ। ਇਹ ਇੱਕ ਬਿਮਾਰ ਮਾਨਸਿਕਤਾ ਵਾਲੇ ਵਿਅਕਤੀ ਦੀਆਂ ਲਿਖਤਾਂ ਹਨ।”

ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਹਿਲਟਨ ਹੋਟਲ ਵਿੱਚ ਚੱਲ ਰਹੇ ਸਾਲਾਨਾ ਡਿਨਰ ਦੌਰਾਨ ਇੱਕ ਬੰਦੂਕਧਾਰੀ ਨੇ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਤੋਂ ਬਾਅਦ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਰਾਸ਼ਟਰਪਤੀ ਨੂੰ ਤੁਰੰਤ ਸਟੇਜ ਤੋਂ ਹਟਾ ਕੇ ਸੁਰੱਖਿਅਤ ਥਾਂ ’ਤੇ ਪਹੁੰਚਾਇਆ ਸੀ।

ਮੈਂ ਦੇਖਣਾ ਚਾਹੁੰਦਾ ਸੀ ਕਿ ਕੀ ਹੋ ਰਿਹਾ ਹੈ:ਟਰੰਪ

ਟਰੰਪ ਨੇ ਦੱਸਿਆ ਕਿ ਜਦੋਂ ਗੋਲੀਆਂ ਚੱਲੀਆਂ ਤਾਂ ਉਹ ਘਬਰਾਏ ਨਹੀਂ ਸਨ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੀ ਇਸ ਜ਼ਿੱਦ ਕਾਰਨ ਸੁਰੱਖਿਆ ਏਜੰਟਾਂ ਨੂੰ ਮੁਸ਼ਕਲ ਪੇਸ਼ ਆਈ। ਰਾਸ਼ਟਰਪਤੀ ਨੇ ਕਿਹਾ, “ ਮੈਂ ਉਨ੍ਹਾਂ ਲਈ ਕੰਮ ਆਸਾਨ ਨਹੀਂ ਕਰ ਰਿਹਾ ਸੀ। ਏਜੰਟ ਵਾਰ-ਵਾਰ ਮੈਨੂੰ ਜ਼ਮੀਨ ’ਤੇ ਲੇਟਣ ਲਈ ਕਹਿ ਰਹੇ ਸਨ। ਅਖੀਰ ਮੈਂ ਅਤੇ ਫਸਟ ਲੇਡੀ ਹੇਠਾਂ ਬੈਠ ਗਏ ਅਤੇ ਉਹ ਸਾਨੂੰ ਬਾਹਰ ਲੈ ਗਏ।”

ਪੱਤਰਕਾਰਾਂ ਨਾਲ ਤਿੱਖੀ ਨੋਕ-ਝੋਕ ਇੰਟਰਵਿਊ ਦੌਰਾਨ ਜਦੋਂ ਹਮਲਾਵਰ ਦੇ ਮੈਨੀਫੈਸਟੋ (ਘੋਸ਼ਣਾ ਪੱਤਰ) ਦਾ ਹਵਾਲਾ ਦਿੱਤਾ ਗਿਆ, ਤਾਂ ਟਰੰਪ ਮੀਡੀਆ ’ਤੇ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾਂ ਪੱਤਰਕਾਰ ਨੂੰ ‘ਘਿਣਾਉਣੇ ਲੋਕ’ ਕਹਿੰਦਿਆਂ ਕਿਹਾ ਕਿ ਅਜਿਹੇ ਇਲਜ਼ਾਮਾਂ ਨੂੰ ਕੌਮੀ ਟੈਲੀਵਿਜ਼ਨ ’ਤੇ ਪੜ੍ਹਨਾ ਸ਼ਰਮਨਾਕ ਹੈ। ਟਰੰਪ ਨੇ ਕਿਹਾ, “ ਮੈਨੂੰ ਪਤਾ ਸੀ ਕਿ ਤੁਸੀਂ ਇਹ ਪੜ੍ਹੋਗੇ ਕਿਉਂਕਿ ਤੁਸੀਂ ਲੋਕ ਘਟੀਆ ਹੋ। ਮੈਂ ਉਹ ਮੈਨੀਫੈਸਟੋ ਪੜ੍ਹਿਆ ਹੈ, ਉਹ ਬੰਦਾ ਮਾਨਸਿਕ ਰੋਗੀ ਹੈ। ਮੇਰਾ ਉਨ੍ਹਾਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਮੈਂ ਸਾਰੇ ਮਾਮਲਿਆਂ ਵਿੱਚੋਂ ਬਰੀ ਹੋ ਚੁੱਕਾ ਹਾਂ।”

ਇਵੈਂਟ ਰੱਦ ਨਾ ਕਰਨ ਦੀ ਅਪੀਲ

ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਕਰਸਪੌਂਡੈਂਟਸ ਐਸੋਸੀਏਸ਼ਨ ਨੂੰ ਅਪੀਲ ਕੀਤੀ ਹੈ ਕਿ ਇਸ ਪ੍ਰੋਗਰਾਮ ਨੂੰ ਰੱਦ ਨਾ ਕੀਤਾ ਜਾਵੇ, ਸਗੋਂ ਅਗਲੇ 30 ਦਿਨਾਂ ਦੇ ਅੰਦਰ ਮੁੜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਇੱਕ ਸਿਰਫਿਰੇ ਵਿਅਕਤੀ ਕਾਰਨ ਅਜਿਹੇ ਵੱਡੇ ਸਮਾਗਮ ਰੁਕਣੇ ਨਹੀਂ ਚਾਹੀਦੇ। ਹਾਲਾਂਕਿ, ਉਨ੍ਹਾਂ ਆਪਣੇ ਅੰਦਾਜ਼ ਵਿੱਚ ਇਹ ਵੀ ਜੋੜਿਆ ਕਿ ਉਹ ਬਹੁਤ ਰੁੱਝੇ ਹੋਏ ਹਨ ਅਤੇ ਉਨ੍ਹਾਂ ਨੂੰ ਉੱਥੇ ਜਾਣ ਦੀ ਕੋਈ ਖਾਸ ਲੋੜ ਨਹੀਂ ਹੈ।

Previous Post

ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਪੰਥਕ ਸਰਕਾਰ ਬਣਾਉਣ ਦਾ ਦਿੱਤਾ ਸੱਦਾ, ਕਿਹਾ- ਅੰਮ੍ਰਿਤਪਾਲ ਸਿੰਘ ਹੋਣਗੇ CM ਚਿਹਰਾ, ਇਕ ਹਿੰਦੂ ਤੇ ਇਕ ਦਲਿਤ ਉਪ ਮੁੱਖ ਮੰਤਰੀ ਬਣਾਵਾਂਗੇ

Next Post

ਬਾਗ਼ੀਆਂ ਦੀ ਬਰਖ਼ਾਸਤਗੀ ਲਈ ‘ਆਪ’ ਰਾਜ ਸਭਾ ਪੁੱਜੀ

Next Post
ਬਾਗ਼ੀਆਂ ਦੀ ਬਰਖ਼ਾਸਤਗੀ ਲਈ ‘ਆਪ’ ਰਾਜ ਸਭਾ ਪੁੱਜੀ

ਬਾਗ਼ੀਆਂ ਦੀ ਬਰਖ਼ਾਸਤਗੀ ਲਈ ‘ਆਪ’ ਰਾਜ ਸਭਾ ਪੁੱਜੀ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers