RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਆਬਕਾਰੀ ਕੇਸ: Kejriwal ਨੇ ਪੇਸ਼ ਹੋਣ ਤੋਂ ਨਾਂਹ ਕੀਤੀ

ਜੱਜ ਨੂੰ ਲਿਖੇ ਚਾਰ ਸਫ਼ਿਆਂ ਦੇ ਪੱਤਰ ਵਿੱਚ ‘ਇਨਸਾਫ਼ ਨਾ ਮਿਲਣ’ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ‘ਗੰਭੀਰ’ ਖਦਸ਼ੇ ਹਨ

Jass Grewal by Jass Grewal
April 28, 2026
in ਦੇਸ਼
Reading Time: 1 min read
0 0
0

ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਦਿੱਲੀ ਹਾਈ ਕੋਰਟ ਦੀ ਜਸਟਿਸ ਸਵਰਨਾ ਕਾਂਤਾ ਸ਼ਰਮਾ ਅੱਗੇ ਨਿੱਜੀ ਤੌਰ ਉੱਤੇ ਜਾਂ ਫਿਰ ਆਪਣੇ ਵਕੀਲ ਜ਼ਰੀਏ ਪੇਸ਼ ਹੋਣ ਤੋਂ ਨਾਂਹ ਕਰ ਦਿੱਤੀ ਹੈ। ਉਨ੍ਹਾਂ ਜੱਜ ਨੂੰ ਲਿਖੇ ਚਾਰ ਸਫ਼ਿਆਂ ਦੇ ਪੱਤਰ ਵਿੱਚ ‘ਇਨਸਾਫ਼ ਨਾ ਮਿਲਣ’ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਬਾਰੇ ‘ਗੰਭੀਰ’ ਖਦਸ਼ੇ ਹਨ; ‘ਨਿਆਂ ਸਿਰਫ਼ ਹੋਣਾ ਨਹੀਂ ਬਲਕਿ ਹੁੰਦਾ ਵੀ ਦਿਸਣਾ ਚਾਹੀਦਾ ਹੈ।’

ਬਾਅਦ ਵਿੱਚ ਐਕਸ ਉੱਤੇ ਪੋਸਟ ਕੀਤੇ ਵੀਡੀਓ ਸੁਨੇਹੇ ਵਿੱਚ ਕੇਜਰੀਵਾਲ ਨੇ ਕਿਹਾ, ‘‘ਇਹ ਲੜਾਈ ‘ਜਿੱਤਣ ਜਾਂ ਹਾਰਨ ਦੀ ਨਹੀਂ ਬਲਕਿ ਸਹੀ ਤੇ ਗ਼ਲਤ ਦੀ ਹੈ।’’ ‘ਆਪ’ ਸੁਪਰੀਮੋ ਨੇ ਕਿਹਾ ਕਿ ਉਹ ਜਸਟਿਸ ਸ਼ਰਮਾ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਦਿੱਤੇ ਹੁਕਮਾਂ ਖਿਲਾਫ਼ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਵੀਡੀਓ ਸੁਨੇਹੇ ਵਿੱਚ ਕਿਹਾ, ‘‘ਲੋਕ ਮੈਨੂੰ ਸਵਾਲ ਕਰ ਸਕਦੇ ਹਨ ਕਿ ਕੇਸ ਤੋਂ ਲਾਂਭੇ ਹੋਣ ਸਬੰਧੀ ਹੁਕਮਾਂ ਤੋਂ ਜੇਕਰ ਮੇਰੀ ਤਸੱਲੀ ਨਹੀਂ ਹੈ, ਤਾਂ ਫਿਰ ਮੈਂ ਸੁਪਰੀਮ ਕੋਰਟ ਦਾ ਰੁਖ਼ ਕਿਉਂ ਨਹੀਂ ਕਰਦਾ? ਮੈਂ ਇਸ ਦੀ ਤਿਆਰੀ ਕਰ ਰਿਹਾ ਹਾਂ। ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ। ਕਾਨੂੰਨ, ਸਤਿਕਾਰ ਅਤੇ ਨਿਆਂਪਾਲਿਕਾ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਧਿਆਨ ਵਿੱਚ ਰੱਖਦੇ ਹੋਏ, ਮੈਂ ਇੱਕ-ਇੱਕ ਕਰ ਕੇ ਕਦਮ ਚੁੱਕ ਰਿਹਾ ਹਾਂ। ਮੈਂ ਇਹ ਕਦਮ ਹੰਕਾਰ, ਬਗ਼ਾਵਤ ਜਾਂ ਨਿਆਂਪਾਲਿਕਾ ਦੇ ਅਪਮਾਨ ਵਜੋਂ ਨਹੀਂ ਚੁੱਕ ਰਿਹਾ ਹਾਂ।

ਆਪਣੇ ਪੱਤਰ ’ਚ ਉਨ੍ਹਾਂ ਸੱਤਿਆਗ੍ਰਹਿ ਦੇ ਸਿਧਾਂਤਾਂ ਅਤੇ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ‘ਨਿਆਂਪਾਲਿਕਾ ਨੂੰ ਮਜ਼ਬੂਤ ਕਰਨਾ ਅਤੇ ਇਸ ਨੂੰ ਕਮਜ਼ੋਰ ਹੋਣ ਤੋਂ ਰੋਕਣਾ ਹੈ।’ ਜਸਟਿਸ ਸ਼ਰਮਾ ਦੀ ਅਦਾਲਤ ਵਿੱਚ ‘ਨਿਰਪੱਖ ਸੁਣਵਾਈ ਹੁਣ ਨਾਮੁਮਕਿਨ’ ਹੋ ਗਈ ਹੈ। ਉਨ੍ਹਾਂ ਜਸਟਿਸ ਸ਼ਰਮਾ ਨੂੰ ਸੁਣਵਾਈ ਤੋਂ ਵੱਖ ਕਰਨ ਸਬੰਧੀ ਆਪਣੀ ਪਟੀਸ਼ਨ ਵਿੱਚ ਪਹਿਲਾਂ ਦੱਸੇ ਗਏ ਦੋ ਕਾਰਨ ਦੁਹਰਾਏ। ਉਨ੍ਹਾਂ ਲਿਖਿਆ, ‘‘ਪਹਿਲਾ, ਆਰ ਐੱਸ ਐੱਸ ਦੇ ਕਾਨੂੰਨੀ ਮੋਰਚੇ ਅਖਿਲ ਭਾਰਤੀ ਅਧਿਵਕਤਾ ਪਰਿਸ਼ਦ (ਏ ਬੀ ਏ ਪੀ) ਨਾਲ ਤੁਹਾਡੀ ਜਨਤਕ ਸਾਂਝ ਅਤੇ ਜਸਟਿਸ ਸ਼ਰਮਾ ਦੇ ਬੱਚਿਆਂ ਦਾ ਕੇਂਦਰ ਸਰਕਾਰ ਦੇ ਕਈ ਐਡਵੋਕੇਟ ਪੈਨਲਾਂ ਨਾਲ ਪੇਸ਼ੇਵਰ ਤਰੀਕੇ ਨਾਲ ਜੁੜੇ ਹੋਣਾ।’’ ਕੇਜਰੀਵਾਲ ਨੇ ਸਾਫ਼ ਕੀਤਾ ਕਿ ਉਨ੍ਹਾਂ ਦੀਆਂ ਉਪਰੋਕਤ ਟਿੱਪਣੀਆਂ ਦਾ ਮਤਲਬ ਨਿਆਂਪਾਲਿਕਾ ਦੇ ਵਿਰੋਧ ਵਜੋਂ ਨਾ ਕੱਢਿਆ ਜਾਵੇ ਤੇ ਅੱਜ ਉਹ ਨਿਆਂਪਾਲਿਕਾ ਕਰ ਕੇ ਹੀ ਆਜ਼ਾਦ (ਜੇਲ੍ਹ ਤੋਂ ਬਾਹਰ) ਹਨ। ਨਿਆਂਪਾਲਿਕਾ ਦਾ ਸਨਮਾਨ ‘ਬਰਕਰਾਰ’ ਹੈ ਅਤੇ ਉਹ ਭਾਰਤ ਦੇ ਸੰਵਿਧਾਨ ਵਿੱਚ ‘ਅਟੁੱਟ ਵਿਸ਼ਵਾਸ’ ਰੱਖਦੇ ਹਨ।

Previous Post

ਹਾਈ-ਸਪੀਡ ਰੇਲਗੱਡੀ ਨੇ ਖੜ੍ਹੀ ਲੋਕਲ ਗੱਡੀ ਨੂੰ ਮਾਰੀ ਟੱਕਰ, 7 ਮੌਤਾਂ

Next Post

ਪੰਜਾਬ ਸਰਕਾਰ ਦਾ ਯੂ-ਟਰਨ: ਹੁਣ ਨਹੀਂ ਬਣ ਸਕਣਗੀਆਂ ਚਾਰ ਮੰਜ਼ਿਲਾ ਇਮਾਰਤਾਂ, ਪੁਰਾਣਾ ਨੋਟੀਫਿਕੇਸ਼ਨ ਲਿਆ ਵਾਪਸ

Next Post
ਪੰਜਾਬ ਸਰਕਾਰ ਦਾ ਯੂ-ਟਰਨ: ਹੁਣ ਨਹੀਂ ਬਣ ਸਕਣਗੀਆਂ ਚਾਰ ਮੰਜ਼ਿਲਾ ਇਮਾਰਤਾਂ, ਪੁਰਾਣਾ ਨੋਟੀਫਿਕੇਸ਼ਨ ਲਿਆ ਵਾਪਸ

ਪੰਜਾਬ ਸਰਕਾਰ ਦਾ ਯੂ-ਟਰਨ: ਹੁਣ ਨਹੀਂ ਬਣ ਸਕਣਗੀਆਂ ਚਾਰ ਮੰਜ਼ਿਲਾ ਇਮਾਰਤਾਂ, ਪੁਰਾਣਾ ਨੋਟੀਫਿਕੇਸ਼ਨ ਲਿਆ ਵਾਪਸ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers