RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਚੰਡੀਗੜ੍ਹ

ਆੜ੍ਹਤੀਆਂ ਵਲੋਂ ਹੜਤਾਲ ਮੁਲਤਵੀ, ਕੱਲ੍ਹ ਤੋਂ ਆਮ ਵਾਂਗ ਮੰਡੀਆਂ ’ਚ ਹੋਵੇਗਾ ਕੰਮਕਾਜ

ਮੀਟਿੰਗ ਵਿਚ ਆੜ੍ਹਤੀਆਂ ਵਲੋਂ ਢਾਈ ਪ੍ਰਤੀਸ਼ਤ ਆੜ੍ਹਤ ਦੇਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ’ਤੇ ਚੁੱਕਿਆ ਗਿਆ।

Jass Grewal by Jass Grewal
April 8, 2026
in ਚੰਡੀਗੜ੍ਹ, ਪੰਜਾਬ
0 0
0

ਚੰਡੀਗੜ੍ਹ |ਚ ਕਿਸਾਨ ਭਵਨ ਵਿਖੇ ਅੱਜ ਪੰਜਾਬ ਆੜ੍ਹਤੀਆ ਫੈਡਰੇਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਪੰਜਾਬ ਦੇ ਆੜ੍ਹਤੀਆਂ ਦੀ ਇਕ ਵਿਸ਼ੇਸ਼ ਇਕੱਤਰਤਾ ਸੱਦੀ ਗਈ, ਇਸ ਇਕੱਤਰਤਾ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਸਮੇਤ ਪੰਜਾਬ ਦੇ ਸੀਨੀਅਰ ਅਧਿਕਾਰੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿਚ ਆੜ੍ਹਤੀਆਂ ਵਲੋਂ ਢਾਈ ਪ੍ਰਤੀਸ਼ਤ ਆੜ੍ਹਤ ਦੇਣ ਦੇ ਮੁੱਦੇ ਨੂੰ ਵਿਸ਼ੇਸ਼ ਤੌਰ ’ਤੇ ਚੁੱਕਿਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨਾਲ ਆੜ੍ਹਤੀਆਂ ਵਲੋਂ ਹੋਰ ਵੀ ਆਪਣੀਆਂ ਮੰਗਾਂ ਸੰਬੰਧੀ ਮੰਤਰੀਆਂ ਨੂੰ ਜਾਣੂ ਕਰਵਾਇਆ। ਮੰਤਰੀਆਂ ਨਾਲ ਕੋਈ ਗੱਲਬਾਤ ਦੇ ਦਰਮਿਆਨ ਪ੍ਰਧਾਨ ਵਿਜੇ ਕਾਲੜਾ ਨੇ ਇਹ ਐਲਾਨ ਕੀਤਾ ਕਿ ਉਨ੍ਹਾਂ ਵਲੋਂ ਹੜਤਾਲ ਖ਼ਤਮ ਨਹੀਂ ਕੀਤੀ ਗਈ ਬਲਕਿ ਹੜ੍ਹਤਾਲ ਨੂੰ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੱਲ੍ਹ ਤੋਂ ਭਾਵ 9 ਅਪ੍ਰੈਲ ਤੋਂ ਪੰਜਾਬ ਦੀਆਂ ਮੰਡੀਆਂ ਵਿਚ ਆਮ ਵਾਂਗ ਕੰਮਕਾਜ ਹੋਵੇਗਾ। ਇਸੇ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੇ ਇਹ ਵੀ ਕਿਹਾ ਕਿ ਜਿਥੋਂ ਤੱਕ ਆੜ੍ਹਤੀਆਂ ਦੀਆਂ ਦੀਆਂ ਮੰਗਾਂ ਦਾ ਕੇਂਦਰ ਨਾਲ ਸੰਬੰਧ ਹੈ, ਅਸੀਂ ਇਨ੍ਹਾਂ ਨਾਲ ਰਲ ਮਿਲ ਕੇ ਉਸ ਨੂੰ ਨਜਿੱਠਣ ਦਾ ਯਤਨ ਕਰਾਂਗੇ। ਇਸੇ ਤਰ੍ਹਾਂ ਦਾ ਪ੍ਰਗਟਾਵਾ ਮੀਟਿੰਗ ਦੌਰਾਨ ਮੰਤਰੀ ਬਰਿੰਦਰ ਕੁਮਾਰ ਗੋਇਲ ਵਲੋਂ ਵੀ ਕੀਤਾ ਗਿਆ। ਮੀਟਿੰਗ ਵਿਚ ਵਿਜੇ ਕਾਲੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪਿਛਲੇ ਦਿਨੀਂ ਆੜ੍ਹਤੀਆਂ ਪ੍ਰਤੀ ਦਿੱਤੇ ਬਿਆਨ ਸੰਬੰਧੀ ਪਾਏ ਜਾ ਰਹੇ ਰੋਸ ਨੂੰ ਵੀ ਮੰਤਰੀਆਂ ਨਾਲ ਸਾਂਝਾ ਕੀਤਾ, ਜਿਸ ’ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਕਿਹਾ ਕਿ ਜੇਕਰ ਕਿਸੇ ਦੇ ਮਨ ਨੂੰ ਇਸ ਨਾਲ ਕੋਈ ਠੇਸ ਪੁੱਜੀ ਹੈ ਤਾਂ ਉਹ ਆੜ੍ਹਤੀਆਂ ਤੋਂ ਇਸ ਗੱਲ ਲਈ ਹੱਥ ਜੋੜ ਕੇ ਮੁਆਫ਼ੀ ਵੀ ਮੰਗਦੇ ਹਨ। ਉਨ੍ਹਾਂ ਨੇ ਆੜਤੀਆਂ ਨੂੰ ਪੰਜਾਬ ਅਤੇ ਕਿਸਾਨਾਂ ਦੇ ਹਿੱਤ ਵਿਚ ਕੰਮ ਕਰਨ ਲਈ ਅਪੀਲ ਵੀ ਕੀਤੀ।

Previous Post

ਮੇਰੀ ਪਾਰਟੀ ਲੜੇਗੀ 2027 ਦੌਰਾਨ ਸਾਰੀਆਂ ਸੀਟਾਂ ਤੋਂ ਚੋਣ- ਡਾ. ਨਵਜੋਤ ਕੌਰ ਸਿੱਧੂ

Next Post

ਕੀ ਵਾਕਈ ਚੰਡੀਗੜ੍ਹ ਨੂੰ ਪਛਾੜ ਦੇਵੇਗਾ ‘ਨਵਾਂ ਮੁਹਾਲੀ’? 1 ਏਕੜ ਬਦਲੇ ਕਰੋੜਾਂ ਦੇ ਪਲਾਟ ਅਤੇ 30,000 ਰੁ. ਭੱਤਾ; ਜਾਣੋ ਪੰਜਾਬ ਸਰਕਾਰ ਦਾ ਪੂਰਾ ਮਾਸਟਰ ਪਲਾਨ

Next Post
ਕੀ ਵਾਕਈ ਚੰਡੀਗੜ੍ਹ ਨੂੰ ਪਛਾੜ ਦੇਵੇਗਾ ‘ਨਵਾਂ ਮੁਹਾਲੀ’? 1 ਏਕੜ ਬਦਲੇ ਕਰੋੜਾਂ ਦੇ ਪਲਾਟ ਅਤੇ 30,000 ਰੁ. ਭੱਤਾ; ਜਾਣੋ ਪੰਜਾਬ ਸਰਕਾਰ ਦਾ ਪੂਰਾ ਮਾਸਟਰ ਪਲਾਨ

ਕੀ ਵਾਕਈ ਚੰਡੀਗੜ੍ਹ ਨੂੰ ਪਛਾੜ ਦੇਵੇਗਾ 'ਨਵਾਂ ਮੁਹਾਲੀ'? 1 ਏਕੜ ਬਦਲੇ ਕਰੋੜਾਂ ਦੇ ਪਲਾਟ ਅਤੇ 30,000 ਰੁ. ਭੱਤਾ; ਜਾਣੋ ਪੰਜਾਬ ਸਰਕਾਰ ਦਾ ਪੂਰਾ ਮਾਸਟਰ ਪਲਾਨ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers