RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਖੇਡ

Tokyo Paralympics: ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਅੱਜ ਦੇਸ਼ ਦੀ ਝੋਲੀ ਪਾਏ 4 ਤਮਗੇ |

Jass Grewal by Jass Grewal
August 30, 2021
in ਖੇਡ
Reading Time: 1 min read
0 0
0

ਟੋਕੀਉ: ਪੈਰਾਲੰਪਿਕ ਖੇਡਾਂ (Tokyo Paralympics Games) ਦੇ ਚਲਦਿਆਂ ਅੱਜ ਟੋਕੀਉ ਤੋਂ ਭਾਰਤ ਲਈ ਚੰਗੀ ਖ਼ਬਰ ਆਈ ਹੈ। ਦਰਅਸਲ ਅੱਜ ਸਵੇਰੇ ਹੀ ਟੋਕੀਉ ਪੈਰਾਲੰਪਿਕ ਵਿਚ ਭਾਰਤੀ ਖਿਡਾਰੀਆਂ ਨੇ 4 ਮੈਡਲ ਭਾਰਤ ਦੀ ਝੋਲੀ ਪਾਏ। ਇਸ ਦੌਰਾਨ ਭਾਰਤ ਦੀ ਅਵਨੀ ਲੇਖਾਰਾ (Avani Lekhara wins gold) ਨੇ ਮਹਿਲਾਵਾਂ ਦੀ 10 ਮੀਟਰ ਏਆਰ ਰਾਈਫਲ ਫਾਈਨਲ ਵਿਚ ਸੋਨ ਤਮਗਾ ਜਿੱਤਿਆ।

ਉਹਨਾਂ ਨੇ ਫਾਈਨਲ ਵਿਚ 249.6 ਅੰਕ ਹਾਸਲ ਕੀਤੇ, ਜੋ ਕਿ ਦਸੰਬਰ 2018 ਵਿਚ ਯੂਕਰੇਨ ਦੀ ਇਰੀਨਾ ਸ਼ੇਟਨਿਕ ਵੱਲੋਂ ਬਣਾਏ ਗਏ ਵਿਸ਼ਵ ਰਿਕਾਰਡ ਦੇ ਬਰਾਬਰ ਹਨ। ਉੱਥੇ ਹੀ ਭਾਰਤ ਦੇ ਯੋਗੇਸ਼ ਕਥੁਨੀਆ (Yogesh Kathuniya wins silver) ਨੇ F56 ਡਿਸਕਸ ਥਰੋਅ (Discus Throw) ਇਵੈਂਟ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ।

ਸੋਮਵਾਰ ਨੂੰ ਉਹਨਾਂ ਨੇ ਅਪਣੇ ਛੇਵੀਂ ਅਤੇ ਆਖਰੀ ਕੋਸ਼ਿਸ਼ ਵਿਚ ਅਪਣਾ ਸਰਬੋਤਰ ਥਰੋਅ ਕੀਤਾ ਅਤੇ ਮੈਡਲ ਨੂੰ ਅਪਣੇ ਨਾਂਅ ਕੀਤਾ। ਇਸ ਤੋਂ ਇਲਾਵਾ ਜੈਵਲਿਨ ਥਰੋਅ (Javelin throw) ਵਿਚ ਦਵਿੰਦਰ ਝਾਝਰੀਆ (Devendra Jhajharia won silver) ਨੇ ਵੀ ਚਾਂਦੀ ਦਾ ਤਮਗਾ ਜਿੱਤਿਆ। ਜਦਕਿ ਸੁੰਦਰ ਸਿੰਘ (Sundar Singh Gurjar bagged bronze) ਨੇ ਇਸੇ ਇਵੈਂਟ ਵਿਚ 64.01 ਦੇ ਸਰਬੋਤਮ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ।

ਦੱਸ ਦਈਏ ਕਿ ਜਪਾਨ ਦੇ ਟੋਕੀਉ ਵਿਚ ਜਾਰੀ ਪੈਰਾਲੰਪਿਕ ਖੇਡਾਂ ਵਿਚ ਭਾਰਤ ਦੇ ਖਿਡਾਰੀ ਇਤਿਹਾਸ ਸਿਰਜ ਰਹੇ ਹਨ। ਸੋਸ਼ਲ ਮੀਡੀਆ ਉੱਤੇ ਹਰ ਕੋਈ ਇਹਨਾਂ ਖਿਡਾਰੀਆਂ ਦੀਆਂ ਤਾਰੀਫਾਂ ਕਰ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਹਸਤੀਆਂ ਇਹਨਾਂ ਖਿਡਾਰੀਆਂ ਨੂੰ ਵਧਾਈ ਦੇ ਰਹੀਆਂ ਹਨ।

Previous Post

‘ਆਪ’ ਦੀਆਂ ਮਹਿਲਾ ਵਰਕਰਾਂ ’ਤੇ ਮਾਰੀਆਂ ਪਾਣੀ ਦੀਆਂ ਬੁਛਾੜਾਂ

Next Post

ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਰੱਦ ਕਰਨੀ ਪਈ ਰੈਲੀ |

Next Post
ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਰੱਦ ਕਰਨੀ ਪਈ ਰੈਲੀ |

ਸੁਖਬੀਰ ਬਾਦਲ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਰੱਦ ਕਰਨੀ ਪਈ ਰੈਲੀ |

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers