RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

RRR ਦੇ ਗੀਤ ‘Naatu Naatu’ ਨੇ ਮਾਰੀ ਵੱਡੀ ਬਾਜ਼ੀ, ਆਸਕਰ ਲਈ ਨੌਮੀਨੇਟ

RRR ਦੇ ਗੀਤ 'Naatu Naatu' ਨੇ ਮਾਰੀ ਵੱਡੀ ਬਾਜ਼ੀ, ਆਸਕਰ ਲਈ ਨੌਮੀਨੇਟ

Jass Grewal by Jass Grewal
January 25, 2023
in ਦੇਸ਼, ਮਨੋਰੰਜਨ
Reading Time: 1 min read
0 0
0

‘RRR’ ਫ਼ਿਲਮ ‘ਗੋਲਡਨ ਗਲੋਬ ਐਵਾਰਡ’ ਜਿੱਤਣ ਤੋਂ ਬਾਅਦ ਆਸਕਰ ਐਵਾਰਡਜ਼ ’ਚ ਵੀ ਇਤਿਹਾਸ ਰਚਣ ਲਈ ਤਿਆਰ ਹੈ।  ਨਿਰਦੇਸ਼ਕ ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਨੂੰ ਆਸਕਰ 2023 ਲਈ ਕਈ ਸ਼੍ਰੇਣੀਆਂ ਲਈ ਭੇਜਿਆ ਗਿਆ ਸੀ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਗੀਤ ‘ਨਾਟੂ-ਨਾਟੂ’ ਨੇ ਮੂਲ ਗੀਤਾਂ ਦੀ ਸ਼੍ਰੇਣੀ ‘ਚ ਨਾਮਜ਼ਦਗੀ ਹਾਸਲ ਕੀਤੀ ਹੈ। ਮੂਲ ਗੀਤ ਸ਼੍ਰੇਣੀ ਲਈ ਪੰਜ ਗੀਤਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਆਰਆਰਆਰ ਦਾ ਨਾਟੂ-ਨਾਟੂ ਹੈ। ਇਸ ਤੋਂ ਪਹਿਲਾਂ ਇਸ ਗੀਤ ਨੇ ਗੋਲਡਨ ਗਲੋਬ ਐਵਾਰਡਜ਼ ‘ਚ ਵੀ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ ‘ਚ ਐਵਾਰਡ ਜਿੱਤਿਆ ਸੀ।

RRR ਦਾ ਨਾਟੂ-ਨਾਟੂ ਗੀਤ ਬਹੁਤ ਹਿੱਟ ਰਿਹਾ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ, ਨਾਲ ਹੀ ਇਸ ਗੀਤ ‘ਤੇ ਰਾਮ-ਚਰਨ ਅਤੇ ਜੂਨੀਅਰ ਐਨਟੀਆਰ ਦੇ ਡਾਂਸ ਨੇ ਵੀ ਲੋਕਾਂ ਦਾ ਦਿਲ ਜਿੱਤ ਲਿਆ। ਇਸ ਗੀਤ ਦਾ ਸੰਗੀਤ ਐਮਐਮ ਕੀਰਵਾਨੀ ਨੇ ਦਿੱਤਾ ਹੈ ਅਤੇ ਬੋਲ ਚੰਦਰਬੋਜ਼ ਨੇ ਲਿਖੇ ਹਨ। ਇਸ ਦੇ ਨਾਲ ਹੀ ਇਸ ਗੀਤ ਨੂੰ ਵਿਸ਼ਾਲ ਮਿਸ਼ਰਾ ਅਤੇ ਰਾਹੁਲ ਸਿਪਲੀਗੰਜ ਨੇ ਗਾਇਆ ਹੈ। ਹੁਣ ਇਸ ਗੀਤ ਨੇ 95ਵੇਂ ਆਸਕਰ ਐਵਾਰਡ ਲਈ ਨਾਮਜ਼ਦਗੀਆਂ ‘ਚ ਜਗ੍ਹਾ ਬਣਾ ਲਈ ਹੈ, ਜਿਸ ਤੋਂ ਬਾਅਦ ਸਭ ਦੀਆਂ ਨਜ਼ਰਾਂ 12 ਮਾਰਚ ‘ਤੇ ਹਨ, ਜਿਸ ਦਿਨ ਆਸਕਰ 2023 ਦੇ ਜੇਤੂ ਦਾ ਐਲਾਨ ਕੀਤਾ ਜਾਵੇਗਾ।

ਮਸ਼ਹੂਰ ਨਿਰਦੇਸ਼ਕ ਐਸਐਸ ਰਾਜਾਮੌਲੀ ਦੁਆਰਾ ਨਿਰਦੇਸ਼ਤ ਆਰਆਰਆਰ ਸਾਲ 2022 ਦੀਆਂ ਸਭ ਤੋਂ ਵੱਡੀਆਂ ਬਲਾਕਬਸਟਰ ਫਿਲਮਾਂ ਵਿੱਚੋਂ ਇੱਕ ਹੈ। ਇਸ ਫਿਲਮ ਵਿੱਚ ਸਾਊਥ ਸੁਪਰਸਟਾਰ ਰਾਮ ਚਰਨ ਜੂਨੀਅਰ ਐਨਟੀਆਰ ਅਹਿਮ ਭੂਮਿਕਾ ਵਿੱਚ ਨਜ਼ਰ ਆਏ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਅਤੇ ਅਭਿਨੇਤਰੀ ਆਲੀਆ ਭੱਟ ਵੀ ਫਿਲਮ ਦਾ ਹਿੱਸਾ ਸਨ। ਇਸ ਫਿਲਮ ਨੂੰ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਬਹੁਤ ਪਿਆਰ ਮਿਲਿਆ। ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਵਿੱਚ ਦਿਖਾਏ ਗਏ ਵੀਐਫਐਕਸ ਨੂੰ ਵੀ ਲੋਕਾਂ ਨੇ ਪਸੰਦ ਕੀਤਾ ਅਤੇ ਆਰਆਰਆਰ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ।

ਦਸ ਦਈਏ ਕਿ RRR 24 ਮਾਰਚ 2022 ਨੂੰ ਰਿਲੀਜ਼ ਹੋਈ ਸੀ। ਇਸ ਦੇ ਰਿਲੀਜ਼ ਹੋਣ ਤੋਂ ਬਾਅਦ, ਇਸ ਫਿਲਮ ਨੇ ਨਾ ਸਿਰਫ ਭਾਰਤੀ ਬਾਕਸ ਆਫਿਸ ‘ਤੇ, ਬਲਕਿ ਦੁਨੀਆ ਭਰ ਵਿੱਚ ਵੀ ਬਹੁਤ ਕਮਾਈ ਕੀਤੀ। ਰਿਪੋਰਟਸ ਦੇ ਮੁਤਾਬਕ, ਐਸਐਸਐਸ ਰਾਜਾਮੌਲੀ ਦੀ ਇਸ ਫਿਲਮ ਨੇ ਦੁਨੀਆ ਭਰ ਵਿੱਚ 1200 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ।

Tags: Entertainment Newspunjabi news
Previous Post

ਗਣਤੰਤਰ ਦਿਵਸ ਮੌਕੇ ਜਲੰਧਰ ‘ਚ ਸੂਬਾ ਪੱਧਰੀ ਸਮਾਗਮ, ਰਾਜਪਾਲ ਲਹਿਰਾਉਣਗੇ ਝੰਡਾ

Next Post

ਵੱਡੀ ਖ਼ਬਰਃ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼

Next Post
ਡੇਰਾ ਮੁਖੀ ਨਾਲ ਜੁੜੀ ਵੱਡੀ ਖ਼ਬਰ, ਜਲਦ ਜੇਲ੍ਹ ਤੋਂ ਬਾਹਰ ਆ ਸਕਦੇ ਰਾਮ ਰਹੀਮ

ਵੱਡੀ ਖ਼ਬਰਃ ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ, ਡੇਰਾ ਮੁਖੀ ਰਾਮ ਰਹੀਮ ਦੀ ਸਜ਼ਾ ਮੁਆਫ਼

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers