RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਚੰਡੀਗੜ੍ਹ

PWD ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ CM ਮਾਨ ਨੇ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ ‘ਤੇ ਕੱਸਿਆ ਤੰਜ

PWD ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ CM ਮਾਨ ਨੇ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ 'ਤੇ ਕੱਸਿਆ ਤੰਜ

Jass Grewal by Jass Grewal
January 30, 2023
in ਚੰਡੀਗੜ੍ਹ, ਪੰਜਾਬ, ਰਾਜਨੀਤੀ
Reading Time: 1 min read
0 0
0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵੱਖ-ਵੱਖ ਵਿਭਾਗਾਂ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਰਹੇ ਹਨ। ਇਸੇ ਦਰਮਿਆਨ CM ਮਾਨ ਵੱਲੋਂ ਲੋਕ ਨਿਰਮਾਣ ਵਿਭਾਗ (ਪੀ. ਡਬਲਿਊ. ਡੀ.) ਦੇ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਮਿਊਂਸੀਪਲ ਭਵਨ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਵੰਡੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਨਵੇਂ ਨਿਯੁਕਤ 188 ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਗਾਰੰਟੀ ਦਿੱਤੀ ਸੀ ਅਤੇ ਹੁਣ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ‘ਚੋਂ ਕੱਢੇ, ਛੱਡੇ ਜਾਂ ਭੱਜੇ ਹੋਏ ਲੀਡਰ ਨੇ ਨਹੀਂ ਬਣਾਈ ਅਤੇ ਇਹ ਪਾਰਟੀ ਐਂਟੀ ਕਰੱਪਸ਼ਨ ਅੰਦੋਲਨ ‘ਚੋਂ ਨਿਕਲੀ ਹੈ ਅਤੇ ਸਾਡੇ ਲੀਡਰ ਗਰੀਬੀ ਨੂੰ ਬਿਲਕੁਲ ਥੱਲਿਓਂ ਜਾਣਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਰ ਵਿਭਾਗਾਂ ਦੀਆਂ ਵੀ ਅਸਾਮੀਆਂ ਨਿਕਲ ਰਹੀਆਂ ਹਨ।

ਨਵੇਂ ਨਿਯੁਕਤੀ ਉਮੀਦਵਾਰਾਂ ਨੇ ਪੰਜਾਬ ਦਾ ਨਿਰਮਾਣ ਕਰਨਾ ਹੈ। ਇਨ੍ਹਾਂ ਦੀ ਹੀ ਬਣਾਈ ਹੋਈ ਸੜਕ ‘ਤੇ ਜਦੋਂ ਰੇਹੜੇ ਤੋਂ ਲੈ ਕੇ 18 ਟਾਇਰਾਂ ਵਾਲੇ ਟਰੱਕ ਚੱਲਣਗੇ ਤਾਂ ਪੰਜਾਬ ਦਾ ਨਿਰਮਾਣ ਹੋਵੇਗਾ। ਮੁਹੱਲਾ ਕਲੀਨਿਕਾਂ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਤੇ ਮਹੀਨਿਆਂ ਦੌਰਾਨ 10 ਲੱਖ ਲੋਕਾਂ ਨੇ ਇਨ੍ਹਾਂ ਕਲੀਨਿਕਾਂ ‘ਚੋਂ ਇਲਾਜ ਕਰਵਾਇਆ ਹੈ ਅਤੇ ਠੀਕ ਹੋ ਕੇ ਘਰਾਂ ਨੂੰ ਗਏ ਹਨ। ਇਨ੍ਹਾਂ ਮੁੱਹਲਾ ਕਲੀਨਿਕਾਂ ਨਾਲ ਸਾਡੇ ਸਾਹਮਣੇ ਇਕ ਨਕਸ਼ਾ ਆ ਜਾਵੇਗਾ ਕਿ ਪੰਜਾਬ ‘ਚ ਕਿਹੜੀ ਬੀਮਾਰੀ ਸਭ ਤੋਂ ਜ਼ਿਆਦਾ ਹੈ ਅਤੇ ਇਸ ਦਾ ਸਾਡੇ ਕੋਲ ਰਿਕਾਰਡ ਹੋਵੇਗਾ। ਸਾਰੇ ਮੁਹੱਲਾ ਕਲੀਨਿਕ ਪੇਪਰਲੈੱਸ ਹਨ, ਜਿਸ ਕਾਰਨ ਮਰੀਜ਼ਾ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ।

ਵਿਰੋਧੀਆਂ ‘ਤੇ ਤੰਜ ਕੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਕਸਰ ਵਿਰੋਧੀ ਕਹਿੰਦੇ ਹਨ ਕਿ ਬਾਦਲਾਂ ਸਰਕਾਰ ਦੇ ਵੇਲੇ ਦੀਆਂ ਡਿਸਪੈਂਸਰੀਆਂ ‘ਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਤਾਂ ਇਨ੍ਹਾਂ ਡਿਸਪੈਂਸਰੀਆਂ ਦੀ ਰਜਿਸਟਰੀ ਕਿਹੜਾ ਬਾਦਲ ਸਾਹਿਬ ਦੇ ਨਾਂ ‘ਤੇ ਹੈ। ਇਹ ਇਕ ਪਬਲਿਕ ਪ੍ਰਾਪਰਟੀ ਹੈ ਅਤੇ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ। ਇਸ ਸਮੇਂ ਕਿਸੇ ਪਿੰਡ ‘ਚ ਡਿਸਪੈਂਸਰੀ ਨਹੀਂ ਚੱਲ ਰਹੀ ਅਤੇ ਅਸੀਂ ਉਨ੍ਹਾਂ ਖੰਡਰ ਪਈਆਂ ਇਮਾਰਤਾਂ ਨੂੰ ਚਲਾਉਣਾ ਸ਼ੁਰੂ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਵਿਰੋਧੀਆਂ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਹੈ ਅਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਪਿਆਰ ਮੈਨੂੰ ਦਿੱਤਾ ਹੈ, ਉਸ ‘ਤੇ ਮੈਨੂੰ ਮਾਣ ਹੈ। ਪੰਜਾਬ ਤਰੱਕੀ ਦੇ ਰਾਹ ‘ਤੇ ਹੈ, ਇੰਡਸਟਰੀ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਬਹੁਤ ਸਾਰੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇੱਥੇ ਹੀ ਕੰਮ ਮਿਲੇਗਾ।

Tags: ChandigarhCM Bhagwant MannPunjab Governmentpunjabi news
Previous Post

ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਸਵਾਲ, ਪੰਜਾਬ ‘ਤੇ ਕਰਜ਼ਾ ਕਿਵੇਂ ਚੜ੍ਹਿਆ?

Next Post

ਚੱਲਦੇ ਲਾਈਵ ਸ਼ੋਅ ‘ਚ ਮਸ਼ਹੂਰ ਬਾਲੀਵੁੱਡ ਗਾਇਕ ਕੈਲਾਸ਼ ਖੇਰ ‘ਤੇ ਹਮਲਾ

Next Post
ਚੱਲਦੇ ਲਾਈਵ ਸ਼ੋਅ ‘ਚ ਮਸ਼ਹੂਰ ਬਾਲੀਵੁੱਡ ਗਾਇਕ ਕੈਲਾਸ਼ ਖੇਰ ‘ਤੇ ਹਮਲਾ

ਚੱਲਦੇ ਲਾਈਵ ਸ਼ੋਅ 'ਚ ਮਸ਼ਹੂਰ ਬਾਲੀਵੁੱਡ ਗਾਇਕ ਕੈਲਾਸ਼ ਖੇਰ 'ਤੇ ਹਮਲਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers