RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਤਕਨਾਲੋਜੀ

ਹੁਣ ਤੱਕ ਸਭ ਤੋਂ ਵੱਡੀ ਹੈਕਿੰਗ, WhatsApp ਵਰਤਣ ਵਾਲੇ ਸਾਵਧਾਨ! 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ

ਹੁਣ ਤੱਕ ਸਭ ਤੋਂ ਵੱਡੀ ਹੈਕਿੰਗ, WhatsApp ਵਰਤਣ ਵਾਲੇ ਸਾਵਧਾਨ! 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ

Jass Grewal by Jass Grewal
November 28, 2022
in ਤਕਨਾਲੋਜੀ, ਦੁਨੀਆਂ
0 0
0
ਹੁਣ ਤੱਕ ਸਭ ਤੋਂ ਵੱਡੀ ਹੈਕਿੰਗ, WhatsApp ਵਰਤਣ ਵਾਲੇ ਸਾਵਧਾਨ! 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ

ਅੱਜ ਦੇ ਡਿਜੀਟਲ ਯੁੱਗ ਵਿਚ ਲਗਭਗ ਹਰ ਯੂਜ਼ਰ ਵਟਸਐਪ ਦੀ ਵੀ ਵਰਤੋਂ ਕਰਦਾ ਹੈ ਪਰ ਅੱਜ ਵਟਸਐਪ ਦੇ ਕਰੋੜਾਂ ਯੂਜ਼ਰਸ ਲਈ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜੋ ਤੁਹਾਨੂੰ ਬੇਚੈਨ ਕਰ ਸਕਦੀ ਹੈ।  ਇਥੇ ਦਸ ਦਈਏ ਕਿ ਹੁਣ ਤੱਕ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਵਟਸਐਪ ਦਾ ਡਾਟਾ ਚੋਰੀ ਹੋ ਗਿਆ ਹੈ। ਇਕ ਅੰਦਾਜ਼ੇ ਮੁਤਾਬਕ ਵਟਸਐਪ ਦੇ 50 ਕਰੋੜ ਯੂਜ਼ਰਸ ਦਾ ਡਾਟਾ ਚੋਰੀ ਹੋਇਆ ਹੈ। ਇਸ ’ਚ ਅਮਰੀਕਾ ਸਮੇਤ ਦੁਨੀਆ ਦੇ 84 ਦੇਸ਼ ਸ਼ਾਮਲ ਹਨ। ਇਹ ਅਸੀਂ ਨਹੀਂ ਕਹਿ ਰਹੇ ਪਰ ਸਾਈਬਰ ਨਿਊਜ਼ ਦੀ ਇੱਕ ਰਿਪੋਰਟ ਵਿੱਚ ਅਜਿਹਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਡਾਟਾ ਬ੍ਰੀਚ ਹੈ।

ਇਸ ਨੂੰ ਵਟਸਐਪ ਦੇ ਇਤਿਹਾਸ ਦੀ ਸਭ ਤੋਂ ਵੱਡੀ ਹੈਕਿੰਗ ਮੰਨਿਆ ਜਾ ਰਿਹਾ ਹੈ। ਹੈਕਰਜ਼ ਨੇ ਯੂਜ਼ਰਸ ਦੇ ਫੋਨ ਨੰਬਰ ਸਮੇਤ ਹੋਰ ਜਾਣਕਾਰੀ ਚੋਰੀ ਕਰ ਲਈਆਂ ਹਨ। ਹੁਣ ਇਹ ਪੂਰਾ ਡਾਟਾ ਹੈਕਰਜ਼ ਦੇ ਪਲੇਟਫਾਰਮ ’ਤੇ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਨੂੰ ਯੂਜ਼ਰਸ ਦੀ ਸੁਰੱਖਿਆ ਦੇ ਲਿਹਾਜ਼ ਨਾਲ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਹੈ। ਵਟਸਐਪ ਦਾ ਇਹ ਡਾਟਾ ਆਉਣ ਵਾਲੇ ਦਿਨਾਂ ’ਚ ਬੈਂਕ ਫਰਾਡ ਸਮੇਤ ਕਈ ਤਰ੍ਹਾਂ ਦੇ ਘਪਲਿਆਂ ਦਾ ਕਾਰਨ ਬਣ ਸਕਦਾ ਹੈ।

ਕਿਹੜੇ ਦੇਸ਼ਾਂ ’ਚ ਡਾਟਾ ਹੋਇਆ ਲੀਕ?

ਵਟਸਐਪ ਦੀ ਵਰਤੋਂ ਅੱਜ ਦੇ ਸਮੇਂ ’ਚ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ ’ਚ ਕੀਤੀ ਜਾਂਦੀ ਹੈ। ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਦੇ ਜਿਨ੍ਹਾਂ 84 ਦੇਸ਼ਾਂ ’ਚ ਡਾਟਾ ਚੋਰੀ ਹੋਣ ਦੀ ਖਬਰ ਹੈ, ਉਨ੍ਹਾਂ ਦੇਸ਼ਾਂ ’ਚ ਅਮਰੀਕਾ, ਬ੍ਰਿਟੇਨ, ਮਿਸਰ, ਇਟਲੀ, ਸਾਊਦੀ ਅਰਬ ਅਤੇ ਭਾਰਤ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੇ ਲਗਭਗ 50 ਕਰੋੜ ਵਟਸਐਪ ਯੂਜ਼ਰਸ ਦਾ ਡਾਟਾ ਲੀਕ ਹੋ ਗਿਆ ਹੈ। ਡਾਟਾ ਚੋਰੀ ’ਚ ਸਭ ਤੋਂ ਵੱਡੀ ਗਿਣਤੀ ’ਚ ਅਮਰੀਕੀ ਯੂਜ਼ਰਸ ਦੀ ਹੈ, ਇੱਥੇ 32 ਮਿਲੀਅਨ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ। ਉੱਥੇ ਹੀ ਇਜਿਪਟ ਦੇ 45 ਮਿਲੀਅਨ, ਇਟਲੀ 35 ਮਿਲੀਅਨ, ਸਾਊਦੀ ਅਰਬ ਦੇ 29 ਮਿਲੀਅਨ, ਫਰਾਂਸ ਦੇ 20 ਮਿਲੀਅਨ, ਤੁਰਕੀ 20 ਮਿਲੀਅਨ, ਰੂਸ ਦੇ 10 ਮਿਲੀਅਨ, ਯੂ. ਕੇ. ਦੇ 11 ਮਿਲੀਅਨ ਵਟਸਐਪ ਯੂਜ਼ਰਸ ਦਾ ਡਾਟਾ ਚੋਰੀ ਹੋਇਆ ਹੈ।

ਡਾਟਾ ਵਿਕਰੀ ਲਈ ਉਪਲਬਧ

ਸਾਈਬਰ ਨਿਊਜ਼ ਦੀ ਰਿਪੋਰਟ ਮੁਤਾਬਕ ਹੈਕਿੰਗ ਕਮਿਊਨਿਟੀ ਫੋਰਮ ’ਤੇ ਇਕ ਪੋਸਟ ਪਾਈ ਗਈ ਹੈ, ਜਿਸ ’ਚ ਵਟਸਐਪ ਡਾਟਾ ਵਿਕਰੀ ਦਾ ਦਾਅਵਾ ਕੀਤਾ ਗਿਆ ਹੈ। ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ 487 ਮਿਲੀਅਨ ਵਟਸਐਪ ਮੋਬਾਈਲ ਯੂਜ਼ਰਸ ਦਾ 2022 ਡਾਟਾਬੇਸ ਵੇਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਯੂਜ਼ਰਸ ਦੇ ਮੋਬਾਈਲ ਡਾਟਾ ਨੂੰ ਸਾਈਬਰ ਹਮਲਾਵਰ ਖਰੀਦ ਸਕਦੇ ਹਨ। ਅਜਿਹੇ ’ਚ ਲੋਕਾਂ ਦੇ ਬੈਂਕਿੰਗ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਹੈਕਰਾਂ ਦੀ ਪਹੁੰਚ ’ਚ ਆ ਸਕਦੇ ਹਨ।

 

Tags: Technology News
Previous Post

ਭਗਵੰਤ ਮਾਨ ਸਰਕਾਰ ਦਾ ਇਕ ਹੋਰ ਵੱਡਾ ਫੈਸਲਾ, ਆਮ ਲੋਕਾਂ ਲਈ ਖੋਲ੍ਹੇ ਜਾ ਸਕਦੇ ਸਰਕਟ ਹਾਊਸ!

Next Post

Amritpal Singh ਦਾ ਸਾਥ ਦੇਣਾ ਪਿਆ ਮਹਿੰਗਾ, ਸਾਬਕਾ Congress ਪ੍ਰਧਾਨ ‘ਤੇ ਕਾਰਵਾਈ

Next Post
Amritpal Singh ਦਾ ਸਾਥ ਦੇਣਾ ਪਿਆ ਮਹਿੰਗਾ, ਸਾਬਕਾ Congress ਪ੍ਰਧਾਨ ‘ਤੇ ਕਾਰਵਾਈ

Amritpal Singh ਦਾ ਸਾਥ ਦੇਣਾ ਪਿਆ ਮਹਿੰਗਾ, ਸਾਬਕਾ Congress ਪ੍ਰਧਾਨ ‘ਤੇ ਕਾਰਵਾਈ

Recent News

  • Delhi Budget ਤੋਂ ਪਹਿਲਾਂ ਵਿਧਾਨ ਸਭਾ ’ਚ ਦਹਿਸ਼ਤ: ਸਪੀਕਰ ਵਿਜੇਂਦਰ ਗੁਪਤਾ ਅਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
  • ਹੈਰਾਨ ਕਰਨ ਵਾਲਾ ਮਾਮਲਾ: ਸ਼ਰਾਬ ਦੀ ਅਜਿਹੀ ਲੱਗੀ ਤਲਬ ਕਿ ਨੌਜਵਾਨ ਨੇ ਤੋੜ ਦਿੱਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਦੇ ਤਾਲੇ
  • ਫੌਜ ਵਿੱਚ ਮਹਿਲਾਵਾਂ ਦੀ ਵੱਡੀ ਜਿੱਤ: ਸੁਪਰੀਮ ਕੋਰਟ ਨੇ Permanent Commission ਦੇ ਰਾਹ ਖੋਲ੍ਹੇ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers