RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਹਰ ਮਰੀਜ਼ ‘ਤੇ ਫਿਕਸ ਸੀ ਕਮਿਸ਼ਨ, CBI ਨੂੰ ਮਿਲੀ ਲੱਖਾਂ ਰੁਪਏ ਦੀ ਟ੍ਰਾਂਜੈਕਸ਼ਨ; ECHS ਘੁਟਾਲੇ ‘ਚ ਖੁੱਲ੍ਹਿਆ ਰਾਜ਼

ਸੀਬੀਆਈ ਨੂੰ ਜਾਂਚ ਦੌਰਾਨ 'ਮੰਥਨ ਹੈਲਥਕੇਅਰ' ਅਤੇ 'ਧਰਮ ਹਸਪਤਾਲ' ਦੇ ਵਿਚਕਾਰ ਲੱਖਾਂ ਦੇ ਲੈਣ-ਦੇਣ ਦਾ ਪਤਾ ਲੱਗਿਆ ਹੈ।

Jass Grewal by Jass Grewal
April 7, 2026
in ਦੇਸ਼
Reading Time: 1 min read
0 0
0

 ਨਿੱਜੀ ਹਸਪਤਾਲਾਂ ‘ਚ ਐਕਸ-ਸਰਵਿਸਮੈਨ ਕੰਟਰੀਬਿਊਟਰੀ ਹੈਲਥ ਸਕੀਮ (ECHS) ਤਹਿਤ ਇਲਾਜ ਦੇ ਨਾਮ ‘ਤੇ ਭ੍ਰਿਸ਼ਟਾਚਾਰ ਦੀ ਵੱਡੀ ਖੇਡ ਚੱਲ ਰਹੀ ਸੀ। ਸੀਬੀਆਈ (CBI) ਜਾਂਚ ‘ਚ ਸਾਹਮਣੇ ਆਇਆ ਹੈ ਕਿ ਹਰ ਇਕ ਮਰੀਜ਼ ‘ਤੇ ਕਮਿਸ਼ਨ ਫਿਕਸ ਸੀ ਤੇ ਲੱਖਾਂ ਰੁਪਏ ਦੀ ਟ੍ਰਾਂਜੈਕਸ਼ਨ ਦਾ ਖੁਲਾਸਾ ਹੋਇਆ ਹੈ।

ਸੀਬੀਆਈ ਨੇ ਕੁਝ ਨਿੱਜੀ ਹਸਪਤਾਲਾਂ, ਉਨ੍ਹਾਂ ਦੇ ਨਿਰਦੇਸ਼ਕਾਂ ਅਤੇ ਸਟਾਫ ਖਿਲਾਫ ਐਫਆਈਆਰ ਦਰਜ ਕੀਤੀ ਹੈ। ਮਰੀਜ਼ਾਂ ਨੂੰ ਜ਼ਬਰਦਸਤੀ ਅਤੇ ਬਿਨਾਂ ਕਿਸੇ ਕਾਰਨ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਸੀ। ਮਰੀਜ਼ਾਂ ਨੂੰ ਜ਼ਬਰਦਸਤੀ ਅਤੇ ਬਿਨਾਂ ਕਿਸੇ ਕਾਰਨ ਦੇ ਹਸਪਤਾਲ ‘ਚ ਦਾਖਲ ਕੀਤਾ ਜਾਂਦਾ ਸੀ। ਫਿਰ ਉਨ੍ਹਾਂ ਦਾ ਫਰਜ਼ੀ ਇਲਾਜ ਰਿਕਾਰਡ ਤਿਆਰ ਕੀਤਾ ਜਾਂਦਾ ਸੀ, ਫਰਜ਼ੀ ਟੈਸਟ ਹੁੰਦੇ ਸਨ ਤੇ ਦਵਾਈਆਂ ਦੇ ਵਧਾ-ਚੜ੍ਹਾ ਕੇ ਬਿੱਲ ਬਣਾਏ ਜਾਂਦੇ ਸਨ। ਫਿਰ ਉਨ੍ਹਾਂ ਦੇ ਨਾਮ ‘ਤੇ ਸਰਕਾਰ ਤੋਂ ਮੋਟਾ ਕਲੇਮ ਲਿਆ ਜਾਂਦਾ ਸੀ

ਇਸ ਖੇਡ ‘ਚ ਜੋ ਵੀ ਰਕਮ ਇਕੱਠੀ ਹੁੰਦੀ ਸੀ, ਉਸ ਨੂੰ ਅੱਧਾ-ਅੱਧਾ ਵੰਡ ਲਿਆ ਜਾਂਦਾ ਸੀ। ਸੀਬੀਆਈ ਨੂੰ ਜਾਂਚ ਦੌਰਾਨ ‘ਮੰਥਨ ਹੈਲਥਕੇਅਰ’ ਅਤੇ ‘ਧਰਮ ਹਸਪਤਾਲ’ ਦੇ ਵਿਚਕਾਰ ਲੱਖਾਂ ਦੇ ਲੈਣ-ਦੇਣ ਦਾ ਪਤਾ ਲੱਗਿਆ ਹੈ। ਇੱਕ ਸਮਝੌਤਾ (ਐਗਰੀਮੈਂਟ) ਵੀ ਮਿਲਿਆ ਹੈ ਜਿਸ ਵਿੱਚ ਅੱਧੀ-ਅੱਧੀ ਕਮਿਸ਼ਨ ਦਾ ਜ਼ਿਕਰ ਹੈ।

ਸੀਬੀਆਈ ਹੁਣ ਇਸ ਲੈਣ-ਦੇਣ ਦੀਆਂ ਕੜੀਆਂ ਨੂੰ ਆਪਸ ਵਿੱਚ ਜੋੜ ਰਹੀ ਹੈ। ਜਿਨ੍ਹਾਂ-ਜਿਨ੍ਹਾਂ ਹਸਪਤਾਲਾਂ ਦੇ ਖਾਤਿਆਂ ‘ਚ ਰਕਮ ਟ੍ਰਾਂਸਫਰ ਕੀਤੀ ਜਾਂਦੀ ਸੀ, ਉਨ੍ਹਾਂ ਦਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਸੀਬੀਆਈ ‘ਮਨੀ ਟ੍ਰੇਲ’ ਵੀ ਬਣਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸੇ ਮਰੀਜ਼ ਦੇ ਨਾਮ ‘ਤੇ ਪੈਸਾ ਕਿਹੜੇ-ਕਿਹੜੇ ਖਾਤਿਆਂ ਵਿੱਚ ਜਾਂਦਾ ਸੀ। ਇਸ ਦੇ ਨਾਲ ਹੀ, ਇਸ ਮਾਮਲੇ ਵਿੱਚ ‘ਮਨੀ ਲਾਂਡਰਿੰਗ’ ਦੀ ਜਾਂਚ ਵੀ ਸ਼ੁਰੂ ਹੋ ਸਕਦੀ ਹੈ।

ਸਰਕਾਰੀ ਅਧਿਕਾਰੀਆਂ ਤੋਂ ਬਿਨਾਂ ਘੁਟਾਲਾ ਸੰਭਵ ਨਹੀਂ

ਸੀਬੀਆਈ ਮੁਤਾਬਕ ਇਸ ਘੁਟਾਲੇ ‘ਚ ECHS ਦੇ ਅਧਿਕਾਰੀਆਂ ਦੀ ਮਿਲੀਭੁਗਤ ਵੀ ਸਾਹਮਣੇ ਆਈ ਹੈ, ਹਾਲਾਂਕਿ ਕਿਸੇ ਦਾ ਨਾਂ ਅਜੇ ਤਕ ਐੱਫਆਈਆਰ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਜਾਂਚ ਦੌਰਾਨ ਜ਼ਰੂਰੀ ਦਸਤਾਵੇਜ਼ਾਂ ਦੀ ਜਾਲਸਾਜ਼ੀ, ਡਿਜੀਟਲ ਸਿਸਟਮ ਨਾਲ ਛੇੜਛਾੜ ਤੇ ਡਿਜੀਟਲ ਸਿਗਨੇਚਰ ਦੀ ਦੁਰਵਰਤੋਂ ਵਰਗੀਆਂ ਗੰਭੀਰ ਬੇਨਿਯਮੀਆਂ ਮਿਲੀਆਂ ਹਨ। ਮਰੀਜ਼ਾਂ ਨੂੰ ਵਾਰ-ਵਾਰ ਹਸਪਤਾਲਾਂ ‘ਚ ਰੈਫਰ ਕਰਨਾ ਅਤੇ ਫਿਰ ਕਲੇਮ ਪਾਸ ਕਰਵਾਉਣਾ ਬਿਨਾਂ ਅਧਿਕਾਰੀਆਂ ਦੀ ਮਦਦ ਦੇ ਸੰਭਵ ਨਹੀਂ ਸੀ। ਇਸ ਲਈ ਸੀਬੀਆਈ ਨੇ ਆਪਣੀ ਜਾਂਚ ਦਾ ਘੇਰਾ ਵਧਾ ਦਿੱਤਾ ਹੈ ਤੇ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਦਾ ਵੀ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਡਾਕਟਰ ਚਲਾ ਰਹੇ ਸਨ ਫਰਜ਼ੀਵਾੜੇ ਦੀ ਖੇਡ

ਨਿੱਜੀ ਹਸਪਤਾਲਾਂ ‘ਚ ਇਸ ਖੇਡ ਦੇ ਮਾਸਟਰਮਾਈਂਡ ‘ਮੰਥਨ ਹੈਲਥ ਕੇਅਰ’ ਦੀ ਨਿਰਦੇਸ਼ਕ ਡਾ. ਰਿੰਪਲ ਗੁਪਤਾ ਅਤੇ ਡਾ. ਵਿਕਾਸ ਸ਼ਰਮਾ ਸਨ। ਉਨ੍ਹਾਂ ਨੇ ਇਸ ਘੁਟਾਲੇ ਨੂੰ ਅੰਜਾਮ ਦੇਣ ਲਈ ਹੋਰ ਹਸਪਤਾਲਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਸੀ। ਧਰਮ ਹਸਪਤਾਲ ਦੇ ਮਾਲਕ ਡਾ. ਅਜੇ ਕੁਮਾਰ ਅਗਰਵਾਲ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਧਰਮ ਹਸਪਤਾਲ ਦੇ ਮਾਲਕ ਡਾ. ਅਜੇ ਕੁਮਾਰ ਅਗਰਵਾਲ ਦੀ ਭੂਮਿਕਾ ਵੀ ਸਾਹਮਣੇ ਆਈ ਹੈ, ਹਾਲਾਂਕਿ ਸੀਬੀਆਈ (CBI) ਨੇ ਅਜੇ ਤਕ ਉਨ੍ਹਾਂ ਨੂੰ ਮੁਲਜ਼ਮ ਨਹੀਂ ਬਣਾਇਆ ਹੈ ਪਰ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਮੁਤਾਬਕ ਡਾ. ਅਗਰਵਾਲ ਨੇ ਤਾਂ ਆਪਣਾ ਪੂਰਾ ਸਿਸਟਮ ਹੀ ਮੰਥਨ ਹੈਲਥ ਕੇਅਰ ਨੂੰ ਸੌਂਪਿਆ ਹੋਇਆ ਸੀ। ਇੰਨਾ ਹੀ ਨਹੀਂ ਮੰਥਨ ਹੈਲਥ ਕੇਅਰ ਦੇ ਫਰਜ਼ੀ ਕਲੇਮ ਵੀ ਧਰਮ ਹਸਪਤਾਲ ਦੇ ਈਸੀਐਚਐਸ (ECHS) ਡੈਸਕ ਤੋਂ ਭਰੇ ਜਾ ਰਹੇ ਸਨ।

Previous Post

PNB ‘ਚੋਂ ਫਿਲਮੀ ਸਟਾਇਲ ‘ਚ ਲੁੱਟ, ਪੁਲਿਸ ਨੇ 24 ਘੰਟਿਆਂ ‘ਚ ਸੁਲਝਾਇਆ ਕੇਸ; ਸਾਬਕਾ DSP ਦਾ ਪੁੱਤਰ ਗ੍ਰਿਫ਼ਤਾਰ

Next Post

ਛੱਪੜ ਵਿੱਚ ਪਿੱਲੀਆਂ ਇੱਟਾਂ ਲਾਉਣ ’ਤੇ ਕੁਲਦੀਪ ਧਾਲੀਵਾਲ ਵੱਲੋਂ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ

Next Post
ਛੱਪੜ ਵਿੱਚ ਪਿੱਲੀਆਂ ਇੱਟਾਂ ਲਾਉਣ ’ਤੇ ਕੁਲਦੀਪ ਧਾਲੀਵਾਲ ਵੱਲੋਂ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ

ਛੱਪੜ ਵਿੱਚ ਪਿੱਲੀਆਂ ਇੱਟਾਂ ਲਾਉਣ ’ਤੇ ਕੁਲਦੀਪ ਧਾਲੀਵਾਲ ਵੱਲੋਂ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers