ਹਰਿਆਣਾ ਸਰਕਾਰ ਨੇ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ। ਇਜਲਾਸ ਵਿਚ 11 ਵਜੇ ਸਰਕਾਰ ਪੰਜਾਬ ਵਿਰੁੱਧ ਨਿੰਦਿਆ ਦਾ ਮਤਾ ਪੇਸ਼ ਕਰੇਗੀ ਕਿਉਂਕਿ ਪੰਜਾਬ ਨੇ ਚੰਡੀਗੜ੍ਹ ‘ਤੇ ਆਪਣਾ ਹੱਕ ਜਤਾਉਂਦੇ ਹੋਏ ਪੰਜਾਬ ਵਿਧਾਨ ਸਭਾ ਵਿਚ ਮਤਾ ਪੇਸ਼ ਕੀਤਾ ਸੀ। ਇਸ ਦੇ ਵਿਰੋਧ ਵਿੱਚ ਹਰਿਆਣਾ ਸਰਕਾਰ ਵੱਲੋਂ 400 ਹਿੰਦੀ ਭਾਸ਼ੀ ਪਿੰਡਾਂ ਨੂੰ ਹਰਿਆਣਾ ਵਿੱਚ ਸ਼ਾਮਲ ਕਰਨ ਲਈ ਨਿੰਦਾ ਮਤਾ ਐਸਵਾਈਐਲ ਪੇਸ਼ ਕੀਤਾ ਜਾਵੇਗਾ। ਇਸ ਦੇ ਵਿਰੋਧ ਵਿੱਚ ਹਰਿਆਣਾ ਸਰਕਾਰ ਵੱਲੋਂ 400 ਹਿੰਦੀ ਭਾਸ਼ੀ ਪਿੰਡਾਂ ਨੂੰ ਹਰਿਆਣਾ ਵਿੱਚ ਸ਼ਾਮਲ ਕਰਨ ਲਈ ਨਿੰਦਾ ਮਤਾ ਐਸਵਾਈਐਲ ਪੇਸ਼ ਕੀਤਾ ਜਾਵੇਗਾ। ਵਿਸ਼ੇਸ਼ ਸੈਸ਼ਨ ਤੋਂ ਬਾਅਦ ਮੁੱਖ ਮੰਤਰੀ ਨੇ ਬਾਅਦ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਵੀ ਬੁਲਾਈ ਹੈ, ਜਿਸ ‘ਚ ਕਈ ਅਹਿਮ ਮਾਮਲਿਆਂ ‘ਤੇ ਫੈਸਲੇ ਲਏ ਜਾਣਗੇ।
