RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਸ੍ਰੀਨਗਰ ‘ਚ ਅੱਤਵਾਦੀ ਹਮਲਾ|

Jass Grewal by Jass Grewal
April 5, 2022
in ਦੇਸ਼
Reading Time: 1 min read
0 0
0

ਸ੍ਰੀਨਗਰ ਦੇ ਲਾਲਚੌਕ ਦੇ ਨਾਲ ਲਗਦੇ ਮਾਈਸੂਮਾ ਇਲਾਕੇ ‘ਚ ਦਿਨ ਦਿਹਾੜੇ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੇ 2 ਜਵਾਨਾਂ ‘ਤੇ ਨੇੜਿਓਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ਕਰਕੇ ਦੋਵੇਂ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ‘ਚੋਂ ਇਕ ਹਸਪਤਾਲ ‘ਚ ਇਲਾਜ ਅਧੀਨ ਦਮ ਤੋੜ ਗਿਆ। ਉਧਰ ਪੁਲਵਾਮਾ ਇਲਾਕੇ ‘ਚ ਅਜਿਹੇ ਇਕ ਹਮਲੇ ‘ਚ ਅੱਤਵਾਦੀਆਂ ਨੇ 2 ਪ੍ਰਵਾਸੀ ਮਜ਼ੂਦਰਾਂ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਿਸ ਸੂਤਰਾਂ ਅਨੁਸਾਰ ਸ੍ਰੀਨਗਰ ਦੇ ਭੀੜ ਭੜਕੇ ਇਲਾਕੇ ‘ਚ ਸ਼ੱਕੀ ਅੱਤਵਾਦੀਆਂ ਨੇ ਮਾਈਸੂਮਾ ਇਲਾਕੇ ‘ਚ ਡਾਰ ਇਮਾਰਤ ਨੇੜੇ ਡਿਊਟੀ ਦੇ ਰਹੇ 2 ਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸ੍ਰੀਨਗਰ ਦੇ ਨਜ਼ਦੀਕ ਐਸ.ਐਮ.ਐਚ.ਐਸ. ਹਸਪਤਾਲ ਪਹੁੰਚਾਇਆ ਗਿਆ, ਜਿਥੇ ਮੈਡੀਕਲ ਸੁਪਰਡੈਂਟ ਕਵਲਜੀਤ ਸਿੰਘ ਮੁਤਾਬਿਕ ਜਵਾਨ ਜਿਸ ਦੀ ਪਹਿਚਾਣ ਕਾਂਸਟੇਬਲ ਵਿਸ਼ਾਲ ਵਜੋਂ ਹੋਈ ਗਈ ਹੈ, ਜ਼ਖ਼ਮਾਂ ਦੀ ਤਾਬ ਨਾ ਝਲਦੇ ਦਮ ਤੋੜ ਗਿਆ ਜਦਕਿ ਦੂਜਾ ਜਵਾਨ ਜ਼ੇਰੇ ਇਲਾਜ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਅਤੇ ਸੀ.ਆਰ.ਪੀ.ਐਫ. ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਹੈ। ਇਧਰ ਪੁਲਵਾਮਾ ਦੇ ਲਾਜੋਰਾ ਇਲਾਕੇ ‘ਚ ਸ਼ੱਕੀ ਅੱਤਵਾਦੀਆਂ ਨੇ ਬਿਹਾਰ ਨਾਲ ਸੰਬੰਧਿਤ 2 ਪ੍ਰਵਾਸੀ ਮਜ਼ਦੂਰਾਂ ‘ਤੇ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ। ਜਿਨ੍ਹਾਂ ਦੀ ਪਹਿਚਾਣ ਪਤਲੇਸ਼ਵਰ ਕੁਮਾਰ ਅਤੇ ਜਾਕੋ ਚੌਧਰੀ ਦੋਵੇਂ ਵਾਸੀ ਬਿਹਾਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਸ਼ੋਪੀਆਂ ‘ਚ ਕਸ਼ਮੀਰੀ ਪੰਡਿਤ ਨੂੰ ਬਣਾਇਆ ਨਿਸ਼ਾਨਾ
ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ‘ਚ ਅੱਤਵਾਦੀਆਂ ਨੇ ਇਕ ਦਵਾਈ ਵਿਕਰੇਤਾ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਸ਼ੋਪੀਆਂ ਦੇ ਹਰਮੇਨ ਦੇ ਛੋਟੀਗਾਮ ਪਿੰਡ ‘ਚ ਕਸ਼ਮੀਰੀ ਪੰਡਿਤ ਸੋਨੂੰ ਕੁਮਾਰ ਬਾਲਾਜੀ ਪੁੱਤਰ ਜਾਨਕੀ ਨਾਥ ਦਵਾਈ ਵਿਕਰੇਤਾ ‘ਤੇ ਦੇਰ ਸ਼ਾਮ ਅੱਤਵਾਦੀਆਂ ਨੇ ਆਪਣਾ ਨਿਸ਼ਾਨਾ ਬਣਾਇਆ। ਉਸ ਨੂੰ ਜ਼ਖ਼ਮੀ ਹਾਲਤ ‘ਚ ਪਹਿਲਾਂ ਸਬ ਜ਼ਿਲ੍ਹਾ ਹਸਪਤਾਲ ‘ਚ ਲਿਆਂਦਾ ਗਿਆ ਤੇ ਮੁਢਲੀ ਸਹਾਇਤਾ ਦੇਣ ਉਪਰੰਤ ਸ੍ਰੀਨਗਰ ਦੇ 92 ਬੇਸ ਫੌਜੀ ਹਸਪਤਾਲ ਲਿਜਾਇਆ ਗਿਆ ਹੈ।

Previous Post

ਹਰਿਆਣਾ ਵਿਧਾਨ ਸਭਾ ਦਾ ਅੱਜ ਵਿਸ਼ੇਸ਼ ਇਜਲਾਸ: ਚੰਡੀਗੜ੍ਹ ਬਾਰੇ ਸਰਕਾਰ ਲਿਆਏਗੀ ਮਤਾ |

Next Post

ਬਹਿਬਲ ਕਲਾਂ ਗੋਲੀਕਾਂਡ: ਪੀੜਤ ਅੱਜ ਕਰਨਗੇ ਨੈਸ਼ਨਲ ਹਾਈਵੇਅ ਜਾਮ |

Next Post
ਬਹਿਬਲ ਕਲਾਂ ਗੋਲੀਕਾਂਡ: ਪੀੜਤ ਅੱਜ ਕਰਨਗੇ ਨੈਸ਼ਨਲ ਹਾਈਵੇਅ ਜਾਮ |

ਬਹਿਬਲ ਕਲਾਂ ਗੋਲੀਕਾਂਡ: ਪੀੜਤ ਅੱਜ ਕਰਨਗੇ ਨੈਸ਼ਨਲ ਹਾਈਵੇਅ ਜਾਮ |

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers