RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਸੋਸ਼ਲ ਮੀਡੀਆ ‘ਤੇ ਮੁੰਡਿਆਂ ਨੇ ਵਿਖਾਏ ਹਥਿਆਰ, ਪੁਲਿਸ ਨੇ ਕਰਤਾ ਸਖ਼ਤ ਐਕਸ਼ਨ

ਸੋਸ਼ਲ ਮੀਡੀਆ 'ਤੇ ਮੁੰਡਿਆਂ ਨੇ ਵਿਖਾਏ ਹਥਿਆਰ, ਪੁਲਿਸ ਨੇ ਕਰਤਾ ਸਖ਼ਤ ਐਕਸ਼ਨ

Jass Grewal by Jass Grewal
November 22, 2022
in ਪੰਜਾਬ
Reading Time: 1 min read
0 0
0

ਪਟਿਆਲਾ: ਪੰਜਾਬ ਪੁਲਿਸ ਨੇ ਇੰਟਰਨੈੱਟ ਮੀਡੀਆ ‘ਤੇ ‘ਗੰਨ ਕਲਚਰ’ ਯਾਨੀ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲਿਆਂ ਨੂੰ ਨੱਥ ਪਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਦੋ ਵੱਖ-ਵੱਖ ਥਾਣਿਆਂ ‘ਚ ਤਿੰਨ ਵਿਅਕਤੀਆਂ ਖਿਲਾਫ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ‘ਚੋਂ ਇਕ ਮਾਮਲਾ ਤਾਂ ਅਜਿਹਾ ਹੈ, ਜਿਸ ‘ਚ ਇਕ ਨੌਜਵਾਨ ਨੇ ਆਪਣੇ ਦੋਸਤ ਦੀ ਬੰਦੂਕ ਨਾਲ ਵੀਡੀਓ ਬਣਾ ਕੇ ਇੰਟਰਨੈਟ ਮੀਡੀਆ ‘ਤੇ ਅਪਲੋਡ ਕੀਤੀ ਸੀ। ਇਸ ਸਬੰਧੀ ਪੁਲਿਸ ਨੇ ਵੀਡੀਓ ਅਪਲੋਡ ਕਰਨ ਵਾਲੇ ਦੇ ਨਾਲ ਅਸਲੇ ਦੇ ਅਸਲ ਮਾਲਕ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।

ਥਾਣਾ ਤ੍ਰਿਪੜੀ ਪੁਲਿਸ ਨੇ ਸੁਖਦੀਪ ਸਿੰਘ ਵਾਸੀ ਰਣਜੀਤ ਨਗਰ ਅਤੇ ਚਤਵਿੰਦਰ ਸਿੰਘ ਵਾਸੀ ਨਾਗਰਾ ਜ਼ਿਲ੍ਹਾ ਪਟਿਆਲਾ ਨੂੰ ਨਾਮਜ਼ਦ ਕੀਤਾ ਹੈ। ਐੱਸਆਈ ਗੁਰਪ੍ਰਰੀਤ ਸਿੰਘ ਅਨੁਸਾਰ ਉਹ ਪੁਲਿਸ ਟੀਮ ਸਮੇਤ ਇਲਾਕੇ ‘ਚ ਤਾਇਨਾਤ ਸਨ। ਇਸ ਦੌਰਾਨ ਗੁਪਤ ਸੂਚਨਾ ਮਿਲੀ ਕਿ ਸੁਖਦੀਪ ਸਿੰਘ ਨੇ ਇੰਸਟਾਗ੍ਰਾਮ ‘ਤੇ ‘ਚਿਮਲ ਸਡੇਲਾ 0005’ ਨਾਂ ਦੀ ਆਈਡੀ ਬਣਾਈ ਹੈ, ਜਿੱਥੇ ਉਹ ਹਥਿਆਰਾਂ ਨਾਲ ਫੋਟੋਆਂ ਪਾ ਕੇ ਲੋਕਾਂ ਨੂੰ ਧਮਕੀਆਂ ਦੇਣ ਵਾਲੀਆਂ ਵੀਡੀਓਜ਼ ਅਪਲੋਡ ਕਰ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਦਾ ਪਤਾ ਲਾਇਆ ਕਿ ਉਹ ਪਿੰਡ ਜੱਸੋਵਾਲ ‘ਚ ਕਿਸੇ ਦੀ ਉਡੀਕ ਕਰ ਰਿਹਾ ਸੀ, ਜਿਸ ‘ਤੇ ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ। ਪੁੱਛਗਿੱਛ ਤੋਂ ਬਾਅਦ ਖੁਲਾਸਾ ਹੋਇਆ ਕਿ ਵੀਡੀਓ ‘ਚ ਦਿਖਾਈ ਦੇ ਰਿਹਾ ਹਥਿਆਰ ਸੁਖਦੀਪ ਸਿੰਘ ਦੇ ਦੋਸਤ ਚਤਵਿੰਦਰ ਸਿੰਘ ਦਾ ਹੈ। ਚਤਵਿੰਦਰ ਸਿੰਘ ਨੂੰ ਹਿਰਾਸਤ ‘ਚ ਲੈ ਕੇ ਤਫਤੀਸ਼ ਕੀਤੀ ਤਾਂ ਪਤਾ ਲੱਗਾ ਕਿ ਅਸਲਾ ਲਾਇਸੈਂਸੀ ਸੀ ਪਰ ਇਸ ਦੀ ਮਿਆਦ ਖਤਮ ਹੋ ਚੁੱਕੀ ਸੀ। ਮੁਲਜ਼ਮ ਚਤਵਿੰਦਰ ਸਿੰਘ ਨੇ ਅਸਲਾ ਰੀਨਿਊ ਨਹੀਂ ਕਰਵਾਇਆ ਸੀ, ਜਿਸ ਕਾਰਨ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।

ਥਾਣਾ ਅਰਬਨ ਅਸਟੇਟ ਪੁਲਿਸ ਨੇ ਇੰਸਟਾਗ੍ਰਾਮ ‘ਤੇ 12 ਬੋਰ ਦੀ ਬੰਦੂਕ ਤੇ ਪਿਸਤੌਲ ਸਮੇਤ ਫੋਟੋ ਅਪਲੋਡ ਕਰਨ ਵਾਲੇ ਅਮਰਿੰਦਰ ਸਿੰਘ ਵਾਸੀ ਜਗਤਾਰ ਨਗਰ ਨੂੰ ਗਿ੍ਫਤਾਰ ਕੀਤਾ ਹੈ। ਪੁਲਿਸ ਅਨੁਸਾਰ ਮੁਲਜ਼ਮ ਨੇ ਇੰਸਟਾਗ੍ਰਾਮ ‘ਤੇ ਚਾਹਲ ਅਮਰਿੰਦਰ ਦੇ ਨਾਂ ‘ਤੇ ਆਈਡੀ ਬਣਾਈ ਸੀ, ਜਿੱਥੇ ਉਹ ਹਥਿਆਰਾਂ ਦੀਆਂ ਫੋਟੋਆਂ ਅਪਲੋਡ ਕਰ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਸੀ। ਪੁਲਿਸ ਨੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਕੇ 12 ਬੋਰ ਦੀ ਬੰਦੂਕ ਬਰਾਮਦ ਕਰ ਲਈ ਹੈ। ਇਸ ਅਸਲੇ ਦੇ ਲਾਇਸੈਂਸ ਦੀ ਜਾਂਚ ਲਈ ਐੱਸਆਈ ਪਵਿਤਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।

Tags: ActionGun CulturePunjab NewsPunjab PoliceSocial Media
Previous Post

ਅੰਤਰਰਾਸ਼ਟਰੀ ਹਵਾਈ ਯਾਤਰੀਆਂ ਲਈ ਵੱਡੀ ਖ਼ਬਰ, ਹੁਣ ਭਾਰਤ ਪਹੁੰਚਣ ‘ਤੇ ਅਪਲੋਡ ਨਹੀਂ ਕਰਨਾ ਪਵੇਗਾ ਇਹ ਫਾਰਮ

Next Post

ਡੇਰਾ ਸਿਰਸਾ ਮੁਖੀ ਦੇ ਸਤਿਸੰਗ ’ਚ ਪੁੱਜੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਰਾਮ ਰਹੀਮ ਅੱਗੇ ਜੋੜੇ ਹੱਥ

Next Post
ਡੇਰਾ ਸਿਰਸਾ ਮੁਖੀ ਦੇ ਸਤਿਸੰਗ ’ਚ ਪੁੱਜੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਰਾਮ ਰਹੀਮ ਅੱਗੇ ਜੋੜੇ ਹੱਥ

ਡੇਰਾ ਸਿਰਸਾ ਮੁਖੀ ਦੇ ਸਤਿਸੰਗ ’ਚ ਪੁੱਜੇ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ, ਰਾਮ ਰਹੀਮ ਅੱਗੇ ਜੋੜੇ ਹੱਥ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers