ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਹਾਈਕੋਰਟ ‘ਚ ਪੇਸ਼ੀ ਭੁਗਤਾਉਣ ਆਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ।
جو سلوک پاکستان کے سب سے بڑے لیڈر سے کیا گیا ہے یہ واقعہ تین نسلوں کے دل پر نقش ہوچکا ہے، یہ بدمعاشی، یہ بےغیرتی کی انتہا ہم کبھی نہیں بھولیں گے۔ pic.twitter.com/zu251LgG0G
— Musarrat Cheema (@MusarratCheema) May 9, 2023
ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਰੇਂਜਰਾਂ ਨੇ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫਤਾਰ ਕੀਤਾ ਹੈ। ਇਮਰਾਨ ਨੂੰ ‘ਅਲਕਾਦਿਰ ਟਰੱਸਟ ਕੇਸ’ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਪੀਟੀਆਈ ਨੇਤਾ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਗੁੱਸੇ ‘ਚ ਆ ਗਏ ਹਨ। ਪੀਟੀਆਈ ਨੇ ਇਮਰਾਨ ਦੀ ਗ੍ਰਿਫਤਾਰੀ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ।
ਇਮਰਾਨ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਉਨ੍ਹਾਂ ਨੇ ਹਾਲ ਹੀ ‘ਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਅਧਿਕਾਰੀ ਮੇਜਰ ਜਨਰਲ ਫੈਜ਼ਲ ਨਸੀਰ ‘ਤੇ ਗੰਭੀਰ ਆਰੋਪ ਲਾਏ ਸਨ। ਇਮਰਾਨ ਨੇ ਆਰੋਪ ਲਾਇਆ ਸੀ ਕਿ ਮੇਜਰ ਜਨਰਲ ਫੈਸਲ ਨਸੀਰ ਉਸ ਦੀ ਹੱਤਿਆ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਮਰਾਨ ਦੇ ਇਸ ਬਿਆਨ ਲਈ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਫਟਕਾਰ ਵੀ ਲਗਾਈ ਸੀ।
They have badly pushed injured Imran Khan. Pakistan’s people, this is the time to save your country. You won’t get any other opportunity. pic.twitter.com/Glo5cmvksd
— PTI (@PTIofficial) May 9, 2023
ਇਮਰਾਨ ਖਾਨ ਦੀ ਪਾਰਟੀ ਪੀਟੀਆਈ ਨੇਤਾ ਮੁਸਰਤ ਚੀਮਾ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਉਹ ਇਮਰਾਨ ਖਾਨ ਨੂੰ ਤਸੀਹੇ ਦੇ ਰਹੇ ਹਨ। ਉਹ ਇਮਰਾਨ ਖਾਨ ਨੂੰ ਕੁੱਟ ਰਹੇ ਹਨ। ਪੀਟੀਆਈ ਵੱਲੋਂ ਟਵੀਟ ਕੀਤੇ ਗਏ ਵੀਡੀਓ ਵਿੱਚ ਇਮਰਾਨ ਖ਼ਾਨ ਦਾ ਵਕੀਲ ਜ਼ਖ਼ਮੀ ਨਜ਼ਰ ਆ ਰਿਹਾ ਹੈ। ਪੀਟੀਆਈ ਵੱਲੋਂ ਟਵੀਟ ਕੀਤੇ ਗਏ ਵੀਡੀਓ ‘ਚ ਇਮਰਾਨ ਖਾਨ ਦੇ ਵਕੀਲ ਦਾਅਵਾ ਕਰ ਰਹੇ ਹਨ ਕਿ ਇਮਰਾਨ ਖਾਨ ਬੁਰੀ ਤਰ੍ਹਾਂ ਜ਼ਖਮੀ ਹਨ।
🚨🚨🚨 High alert by @MusarratCheema !! pic.twitter.com/V4Pt3ypePS
— PTI (@PTIofficial) May 9, 2023
ਦੱਸ ਦੇਈਏ ਕਿ ਪਾਕਿਸਤਾਨੀ ਮੀਡੀਆ ਮੁਤਾਬਕ ਇਮਰਾਨ ਖਾਨ ਅਲ-ਕਾਦਿਰ ਟਰੱਸਟ ਮਾਮਲੇ ‘ਚ ਇਸਲਾਮਾਬਾਦ ਹਾਈ ਕੋਰਟ ‘ਚ ਪੇਸ਼ੀ ਭੁਗਤਾਉਣ ਗਏ ਸੀ ਜਿਥੇ ਬਾਹਰ ਰੇਂਜਰਾਂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਮਰਾਨ ਖਾਨ ਆਪਣੇ ਖਿਲਾਫ ਦਰਜ ਕਈ ਮਾਮਲਿਆਂ ‘ਚ ਜ਼ਮਾਨਤ ਲੈਣ ਇੱਥੇ ਆਏ ਸਨ। ਇਹ ਵੀਡੀਓ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤਾ ਗਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਇਮਰਾਨ ਖ਼ਾਨ ਦਾ ਵਕੀਲ ਅਦਾਲਤ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
