ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਲ ਜੁੜੇ ਵਿਵਾਦ ਰੁਕਣ ਦਾ ਨਾਲ ਹੀ ਨਹੀਂ ਲੈ ਰਹੇ। ਹਾਲ ਹੀ ਵਿਚ ਕਰਨ ਔਜਲਾ ਦੀ ਇਕ ਵੀਡੀਓ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨਾਲ ਵਾਇਰਲ ਹੋਈ ਸੀ ਜਿਸ ਕਾਰਨ ਉਹ ਕਾਫੀ ਸੁਰਖੀਆਂ ਵਿਚ ਆ ਗਏ ਸੀ। ਪਰ ਹੁਣ ਉਸ ਤੋਂ ਬਾਅਦ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਤੋਂ ਗਾਇਕ ਕਰਨ ਔਜਲਾ ਦਾ ਸਾਥੀ ਸ਼ਾਰਪੀ ਘੁੱਮਣ AGTF ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਦਸ ਦਈਏ ਕਿ ਸ਼ਾਰਪੀ ਕਰਨ ਔਜਲਾ ਦਾ ਕਰੀਬੀ ਹੈ ਅਤੇ ਉਹ ਕਰਨ ਦੇ ਸ਼ੋਅ ਵੀ ਆਰਗੈਨਾਇਜ਼ ਕਰਦਾ ਰਿਹਾ ਹੈ। ਪੰਜਾਬ AGTF ਵੱਲੋਂ ਕਰਨ ਦੇ ਸਾਥੀ ਸ਼ਾਰਪੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਸ਼ਾਰਪੀ ਨੂੰ ਫਰਜ਼ੀ ਪਾਸਪੋਰਟ ਦੇ ਮਾਮਲੇ ‘ਚ ਹਿਰਾਸਤ ਵਿਚ ਲਿਆ ਗਿਆ ਹੈ। ਸ਼ਾਰਪੀ ਨਾਲ 8 ਲੋਕ ਹੋਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਵਿੱਚੋ ਕਈ ਟਰੈਵਲ ਏਜੰਟ ਦੱਸੇ ਜਾ ਰਹੇ ਹਨ। ਦਸਣਯੋਗ ਹੈ ਕਿ ਪੁਲਿਸ ਵਲੋਂ ਪੰਜਾਬੀ ਗਾਇਕਾਂ-ਗੈਂਗਸਟਰਾਂ-ਟਰੈਵਲ ਏਜੰਟਾਂ ਦੇ ਗਠਜੋੜ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗ੍ਰਿਫਤਾਰੀਆਂ ਵੱਖ-ਵੱਖ ਥਾਵਾਂ ਤੋਂ ਕੀਤੀਆਂ ਗਈਆਂ ਹਨ। ਹਾਸਲ ਹੋਈ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਗੈਂਗਸਟਰਾਂ ਦੀ ਕੜੀ ਕਿੱਥੇ ਅਤੇ ਕਿਵੇਂ ਹੈ, ਇਸ ਬਾਰੇ ਐਂਟੀ ਗੈਂਗਸਟਰ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ, ਜਿਸ ਵਿੱਚ ਪੁਲਿਸ ਨੂੰ ਕਈ ਇਨਪੁਟ ਮਿਲੇ ਅਤੇ ਇਹ ਕਾਰਵਾਈ ਦੇਖਣ ਨੂੰ ਮਿਲੀ।
