ਹਰੀਸ਼ ਰਾਵਤ ਦਾ ਵੱਡਾ ਬਿਆਨ, ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਇਸ ਵਰਗ ਦਾ ਬਣੇਗਾ ਕੈਬਨਿਟ ਮੰਤਰੀ
ਚੰਡੀਗੜ੍ਹ, 13 ਜੁਲਾਈ, 2021: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਅਗਲੇ ਦੋ ਤਿੰਨ ਦਿਨਾਂ ਵਿਚ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲ ਦਿੱਤਾ ਜਾਵੇਗਾ ਅਤੇ ਵਾਲਮੀਕਿ ਸਮਾਜ ਦਾ ਇਕ ਐਮ ਐਲ ਏ ਕੈਬਨਿਟ ਵਿਚ ਵਜ਼ੀਰ ਬਣਾਇਆ ਜਾਵੇਗਾ।
ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੰਟਰਵਿਊ ਵਿਚ ਰਾਵਤ ਨੇ ਦੱਸਿਆ ਕਿ ਇਹ ਸਭ ਤਬਦੀਲੀਆਂ ਅਗਲੇ ਦੋ ਤਿੰਨ ਦਿਨਾਂਵਿਚ ਹੋ ਜਾਣਗੀਆਂ। ਉਹਨਾਂ ਕਿਹਾ ਕਿ ਪਹਿਲਾਂ ਇਹ ਤਬਦੀਲੀਆਂ ਜੁਲਾਈ ਦੇ ਪਹਿਲੇ ਹਫਤੇ ਦੇ ਅੰਤ ਤੱਕ ਹੋਣੀਆਂ ਸਨ ਪਰਹਾਈ ਕਮਾਂਡ ਦੇ ਕੁਝ ਹੋਰ ਰਾਜਾਂ ਵਿਚਲੇ ਰੁਝੇਵੇਂ ਕਾਰਨ ਇਹ ਲੇਟ ਹੋ ਗਈਆਂ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਤੋਂ 5 ਵਿਧਾਇਕਾਂ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਨੁੰ ਕੈਬਨਿਟ ਰੱਦੋ ਬਦਲ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਚਲ ਰਹੇ ਸਿਆਸੀ ਘਟਨਾਕ੍ਰਮ ਤੋਂ ਇਹ ਸੰਕੇਤ ਮਿਲ ਰਹੇ ਹਨ ਕਿ ਹਾਈ ਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਪੂਰੀ ਤਰ੍ਹਾਂ ਥਾਪੜੀ ਹੈਤੇ ਉਹਨਾਂ ਨੁੰ ਹਾਲ ਦੀ ਘੜੀ ਕੋਈ ਚੁਣੌਤੀ ਨਹੀਂ ਹੈ। ਹਰੀਸ਼ ਰਾਵਤ ਨੇ ਵੀਇਹ ਗੱਲ ਕਹੀ ਹੈ ਕਿ ਮੁੱਖ ਮੰਤਰੀ ਨਹੀਂ ਬਦਲਿਆ ਜਾਵੇਗਾ।
