RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਪੰਚਕੂਲਾ ਨਗਰ ਨਿਗਮ FD ਘੁਟਾਲਾ: Kotak Bank ਦੇ ਡਿਪਟੀ Vice-President ਨੇ ਕੀਤਾ ਆਤਮ-ਸਮਰਪਣ

ਪੁਸ਼ਪਿੰਦਰ ਸਿੰਘ ਪੰਚਕੂਲਾ ਦੇ ਸੈਕਟਰ 11 ਸਥਿਤ ਕੋਟਕ ਮਹਿੰਦਰਾ ਬੈਂਕ ਦੇ ਬਰਾਂਚ ਮੈਨੇਜਰ ਵਜੋਂ ਤਾਇਨਾਤ ਸੀ, ਜਿੱਥੋਂ ਕਥਿਤ ਤੌਰ 'ਤੇ ਨਗਰ ਨਿਗਮ (MC) ਪੰਚਕੂਲਾ ਦੇ ਫੰਡ ਨੂੰ ਕੱਢ ਲਿਆ ਗਿਆ ਸੀ।

Jass Grewal by Jass Grewal
April 8, 2026
in ਦੇਸ਼
Reading Time: 1 min read
0 0
0

ਸਟੇਟ ਵਿਜੀਲੈਂਸ ਅਤੇ ਐਂਟੀ-ਕਰੱਪਸ਼ਨ ਬਿਊਰੋ  (SV&ACB) ਨੇ ਬੁੱਧਵਾਰ ਨੂੰ ਕੋਟਕ ਮਹਿੰਦਰਾ ਬੈਂਕ ਦੇ ਡਿਪਟੀ ਵਾਈਸ-ਪ੍ਰੈਜ਼ੀਡੈਂਟ ਪੁਸ਼ਪਿੰਦਰ ਸਿੰਘ ਨੂੰ 150 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਆਤਮ-ਸਮਰਪਣ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ।

ਪੁਸ਼ਪਿੰਦਰ ਸਿੰਘ ਪੰਚਕੂਲਾ ਦੇ ਸੈਕਟਰ 11 ਸਥਿਤ ਕੋਟਕ ਮਹਿੰਦਰਾ ਬੈਂਕ ਦੇ ਬਰਾਂਚ ਮੈਨੇਜਰ ਵਜੋਂ ਤਾਇਨਾਤ ਸੀ, ਜਿੱਥੋਂ ਕਥਿਤ ਤੌਰ ‘ਤੇ ਨਗਰ ਨਿਗਮ (MC) ਪੰਚਕੂਲਾ ਦੇ ਫੰਡ ਨੂੰ ਕੱਢ ਲਿਆ ਗਿਆ ਸੀ।

ਸੂਤਰਾਂ ਨੇ ਦੱਸਿਆ ਕਿ ਪੁਸ਼ਪਿੰਦਰ ਨੇ ਵਿਜੀਲੈਂਸ ਬਿਊਰੋ ਸਾਹਮਣੇ ਆਤਮ-ਸਮਰਪਣ ਕੀਤਾ ਅਤੇ ਪੁੱਛਗਿੱਛ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਹ ਇਸ ਕੇਸ ਨਾਲ ਜੁੜਿਆ ਛੇਵਾਂ ਮੁਲਜ਼ਮ ਹੈ।

ਐੱਫ ਆਈ ਆਰ  ਮੁਤਾਬਕ ਨਗਰ ਨਿਗਮ ਨੇ ਸੈਕਟਰ 11 ਦੀ ਬਰਾਂਚ ਵਿੱਚ 145.03 ਕਰੋੜ ਰੁਪਏ ਦੀਆਂ 16 ਐਫ.ਡੀਜ਼ (FDs) ਕਰਵਾਈਆਂ ਹੋਈਆਂ ਸਨ, ਜਿਨ੍ਹਾਂ ਦਾ ਸਮਾਂ ਪੂਰਾ ਹੋਣ ‘ਤੇ ਕੁੱਲ ਮੁੱਲ 158.02 ਕਰੋੜ ਰੁਪਏ ਬਣਦਾ ਸੀ। ਇਨ੍ਹਾਂ ਵਿੱਚੋਂ 59.58 ਕਰੋੜ ਰੁਪਏ ਦੀਆਂ 11 ਐੱਫ ਡੀਜ਼ 16 ਫਰਵਰੀ ਨੂੰ ਪੂਰੀਆਂ (Mature) ਹੋ ਚੁੱਕੀਆਂ ਸਨ। ਜਦੋਂ ਨਿਗਮ ਨੇ ਇਸ ਬਾਰੇ ਬੈਂਕ ਨਾਲ ਗੱਲ ਕੀਤੀ, ਤਾਂ ਬੈਂਕ ਅਧਿਕਾਰੀਆਂ ਦੀਆਂ ਗੱਲਾਂ ਨਾ ਤਾਂ ਆਪਸ ਵਿੱਚ ਮੇਲ ਖਾਂਦੀਆਂ ਸਨ ਅਤੇ ਨਾ ਹੀ ਨਿਗਮ ਦੇ ਰਿਕਾਰਡ ਨਾਲ ਮਿਲਦੀਆਂ ਸਨ, ਖ਼ਾਸ ਕਰਕੇ ਐੱਫ ਡੀਜ਼ ਦੇ ਰਿਕਾਰਡ ਵਿੱਚ ਵੱਡੀ ਗੜਬੜ ਸੀ।

ਵਿਜੀਲੈਂਸ ਵਿਭਾਗ ਵੱਲੋਂ ਅਦਾਲਤ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਪੰਚਕੂਲਾ ਨਿਗਮ ਦੇ ਸਾਬਕਾ ਅਕਾਊਂਟਸ ਅਧਿਕਾਰੀ ਵਿਕਾਸ ਕੌਸ਼ਿਕ ਨੇ ਕਥਿਤ ਤੌਰ ‘ਤੇ ਪੁਸ਼ਪਿੰਦਰ ਸਿੰਘ (ਜੋ ਉਸ ਸਮੇਂ ਕੋਟਕ ਮਹਿੰਦਰਾ ਬੈਂਕ ਵਿੱਚ ਡਿਪਟੀ ਵਾਈਸ-ਪ੍ਰੈਜ਼ੀਡੈਂਟ ਸੀ) ਨਾਲ ਮਿਲ ਕੇ ਨਗਰ ਨਿਗਮ ਦੇ ਨਾਮ ‘ਤੇ ਦੋ ਨਕਲੀ ਬੈਂਕ ਖਾਤੇ ਖੋਲ੍ਹੇ ਸਨ ਅਤੇ ਫੰਡਾਂ ਦੀ ਹੇਰਾਫੇਰੀ ਕੀਤੀ ਸੀ।

Previous Post

‘Jaiye Sajana’ ਦੀ ਮਕਬੂਲੀਅਤ ‘ਤੇ ਬੋਲੇ Satinder Sartaaj; ‘ਮੇਰਾ ਟੀਚਾ ਕੇਵਲ Bollywood ਤੱਕ ਸੀਮਤ ਨਹੀਂ’

Next Post

ਮੇਰੀ ਪਾਰਟੀ ਲੜੇਗੀ 2027 ਦੌਰਾਨ ਸਾਰੀਆਂ ਸੀਟਾਂ ਤੋਂ ਚੋਣ- ਡਾ. ਨਵਜੋਤ ਕੌਰ ਸਿੱਧੂ

Next Post
ਮੇਰੀ ਪਾਰਟੀ ਲੜੇਗੀ 2027 ਦੌਰਾਨ ਸਾਰੀਆਂ ਸੀਟਾਂ ਤੋਂ ਚੋਣ- ਡਾ. ਨਵਜੋਤ ਕੌਰ ਸਿੱਧੂ

ਮੇਰੀ ਪਾਰਟੀ ਲੜੇਗੀ 2027 ਦੌਰਾਨ ਸਾਰੀਆਂ ਸੀਟਾਂ ਤੋਂ ਚੋਣ- ਡਾ. ਨਵਜੋਤ ਕੌਰ ਸਿੱਧੂ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers