RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪਹਿਲੀ ਪਤਨੀ ਦੇ ਜਿਉਂਦੇ ਜੀਅ ਵਿਆਹ ਕਰਨ ਵਾਲੀ ਨਾ ਤਾਂ ਪਤਨੀ ਤੇ ਨਾ ਹੀ ਵਿਧਵਾ, HC ਨੇ ਫੈਮਿਲੀ ਪੈਨਸ਼ਨ ਦੀ ਮੰਗ ਖ਼ਾਰਜ ਕਰਦਿਆਂ ਸੁਣਾਇਆ ਫੈਸਲਾ

ਪਹਿਲੀ ਪਤਨੀ ਦੇ ਜਿਉਂਦੇ ਜੀਅ ਦੂਜਾ ਵਿਆਹ ਕਰਨ ਵਾਲੀ ਔਰਤ ਨੂੰ ਨਾ ਤਾਂ ਪਤਨੀ ਦਾ ਦਰਜਾ ਮਿਲਦਾ ਹੈ

Jass Grewal by Jass Grewal
April 25, 2026
in ਪੰਜਾਬ
Reading Time: 1 min read
0 0
0

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਰਿਵਾਰਕ ਪੈਨਸ਼ਨ (ਫੈਮਿਲੀ ਪੈਨਸ਼ਨ) ਨੂੰ ਲੈ ਕੇ ਇੱਕ ਮਹੱਤਵਪੂਰਨ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਸਿਰਫ਼ ਜਾਇਜ਼ (ਕਾਨੂੰਨੀ ਤੌਰ ‘ਤੇ ਮਾਨਤਾ ਪ੍ਰਾਪਤ) ਪਤਨੀ ਹੀ ਪੈਨਸ਼ਨ ਦੀ ਹੱਕਦਾਰ ਹੁੰਦੀ ਹੈ। ਪਹਿਲੀ ਪਤਨੀ ਦੇ ਜਿਉਂਦੇ ਜੀਅ ਦੂਜਾ ਵਿਆਹ ਕਰਨ ਵਾਲੀ ਔਰਤ ਨੂੰ ਨਾ ਤਾਂ ਪਤਨੀ ਦਾ ਦਰਜਾ ਮਿਲਦਾ ਹੈ ਅਤੇ ਨਾ ਹੀ ਵਿਧਵਾ ਹੋਣ ਦੇ ਦਾਅਵੇ ਨਾਲ ਫੈਮਿਲੀ ਪੈਨਸ਼ਨ ਦਾ ਅਧਿਕਾਰ

ਇੱਕ ਔਰਤ ਨੇ ਮ੍ਰਿਤਕ ਫੌਜੀ ਅਧਿਕਾਰੀ ਦੀ ਦੂਜੀ ਪਤਨੀ ਹੋਣ ਦਾ ਦਾਅਵਾ ਕਰਦੇ ਹੋਏ ਫੈਮਿਲੀ ਪੈਨਸ਼ਨ ਦੇਣ ਦੀ ਮੰਗ ਕੀਤੀ ਸੀ। ਪਟੀਸ਼ਨਰ ਨੇ ਕਿਹਾ ਸੀ ਕਿ ਉਸ ਦਾ ਵਿਆਹ ਉਸ ਸਮੇਂ ਹੋਇਆ ਸੀ ਜਦੋਂ ਅਧਿਕਾਰੀ ਦਾ ਪਹਿਲਾ ਵਿਆਹ ਜਾਇਜ਼ ਸੀ ਅਤੇ ਪਹਿਲੀ ਪਤਨੀ ਜ਼ਿੰਦਾ ਸੀ। ਬਾਅਦ ਵਿੱਚ ਪਹਿਲੀ ਪਤਨੀ ਦੀ ਮੌਤ ਹੋ ਗਈ ਅਤੇ ਅਜਿਹੇ ਵਿੱਚ ਹੁਣ ਉਹ ਅਧਿਕਾਰੀ ਦੀ ਵਿਧਵਾ ਹੋਣ ਦੇ ਨਾਤੇ ਫੈਮਿਲੀ ਪੈਨਸ਼ਨ ਦੀ ਹੱਕਦਾਰ ਹੈ।

ਜਸਟਿਸ ਸੰਦੀਪ ਮੌਦਗਿਲ ਨੇ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਕਿ ਪਹਿਲਾ ਵਿਆਹ ਜਾਇਜ਼ ਰਹਿੰਦਿਆਂ ਦੂਜਾ ਵਿਆਹ ਕਾਨੂੰਨੀ ਤੌਰ ‘ਤੇ ਸਿਫ਼ਰ (null and void) ਹੁੰਦਾ ਹੈ। ਅਜਿਹੇ ਵਿਆਹ ਨਾਲ ਔਰਤ ਨੂੰ ਪਤਨੀ ਜਾਂ ਵਿਧਵਾ ਦਾ ਕਾਨੂੰਨੀ ਦਰਜਾ ਨਹੀਂ ਮਿਲਦਾ। ਇਨ੍ਹਾਂ ਹਾਲਾਤਾਂ ਵਿੱਚ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਵੀ ਦੂਜੇ ਵਿਆਹ ਨੂੰ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਸ ਲਈ ਪੈਨਸ਼ਨ ਦਾ ਅਧਿਕਾਰ ਬਾਅਦ ਵਿੱਚ ਵੀ ਪੈਦਾ ਨਹੀਂ ਹੋ ਸਕਦਾ।

ਅਦਾਲਤ ਨੇ ਸਾਫ਼ ਕਿਹਾ ਕਿ ਪੈਨਸ਼ਨ ਦਾ ਅਧਿਕਾਰ ਮ੍ਰਿਤਕ ਕਰਮਚਾਰੀ ਦੀ ਮੌਤ ਸਮੇਂ ਮੌਜੂਦ ਜਾਇਜ਼ ਵਿਆਹੁਤਾ ਸਥਿਤੀ ‘ਤੇ ਨਿਰਭਰ ਕਰਦਾ ਹੈ, ਬਾਅਦ ਦੇ ਹਾਲਾਤਾਂ ਨਾਲ ਇਹ ਅਧਿਕਾਰ ਪੈਦਾ ਨਹੀਂ ਕੀਤਾ ਜਾ ਸਕਦਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਦੂਜਾ ਵਿਆਹ, ਜੇਕਰ ਪਹਿਲੇ ਵਿਆਹ ਦੌਰਾਨ ਹੋਇਆ ਹੈ, ਤਾਂ ਉਹ ਆਪਣੇ ਆਪ ਵਿੱਚ ਗੈਰ-ਕਾਨੂੰਨੀ ਹੈ। ਪਹਿਲੀ ਪਤਨੀ ਦੀ ਮੌਤ ਨਾਲ ਇਸ ਗੈਰ-ਕਾਨੂੰਨੀ ਵਿਆਹ ਨੂੰ ਬਾਅਦ ਵਿੱਚ ਜਾਇਜ਼ ਨਹੀਂ ਬਣਾਇਆ ਜਾ ਸਕਦਾ।

Previous Post

ਪੰਜਾਬ ਤੇ ਚੰਡੀਗੜ੍ਹ ’ਚ ਵਧਿਆ ਗਰਮੀ ਦਾ ਕਹਿਰ

Next Post

ਫ਼ਰੀਦਕੋਟ ’ਚ ਰਿਸ਼ਵਤ ਲੈਂਦਾ ਕਾਂਸਟੇਬਲ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰ ਛੱਡਣ ਦੇ ਬਦਲੇ ਮੰਗੇ ਸਨ 5 ਹਜ਼ਾਰ

Next Post
ਫ਼ਰੀਦਕੋਟ ’ਚ ਰਿਸ਼ਵਤ ਲੈਂਦਾ ਕਾਂਸਟੇਬਲ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰ ਛੱਡਣ ਦੇ ਬਦਲੇ ਮੰਗੇ ਸਨ 5 ਹਜ਼ਾਰ

ਫ਼ਰੀਦਕੋਟ ’ਚ ਰਿਸ਼ਵਤ ਲੈਂਦਾ ਕਾਂਸਟੇਬਲ ਰੰਗੇ ਹੱਥੀਂ ਗ੍ਰਿਫ਼ਤਾਰ, ਕਾਰ ਛੱਡਣ ਦੇ ਬਦਲੇ ਮੰਗੇ ਸਨ 5 ਹਜ਼ਾਰ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers