RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home Uncategorized

ਨਕਲੀ ਸ਼ਰਾਬ ਦੀ ਵਿਕਰੀ ਨੂੰ ਲੈਕੇ ਕਸੂਤੀ ਫਸੀ ਪੰਜਾਬ ਸਰਕਾਰ, SC ਨੇ ਲਗਾਈ ਫਟਕਾਰ

ਨਕਲੀ ਸ਼ਰਾਬ ਦੀ ਵਿਕਰੀ ਨੂੰ ਲੈਕੇ ਕਸੂਤੀ ਫਸੀ ਪੰਜਾਬ ਸਰਕਾਰ, SC ਨੇ ਲਗਾਈ ਫਟਕਾਰ

Jass Grewal by Jass Grewal
December 5, 2022
in Uncategorized, ਦੇਸ਼, ਪੰਜਾਬ
Reading Time: 1 min read
0 0
0

ਪੰਜਾਬ ਸਰਕਾਰ ਲਗਾਤਾਰ ਵਿਵਾਦਾਂ ਦੇ ਘੇਰੇ ਵਿਚ ਘਿਰਦੀ ਜਾ ਰਹੀ ਹੈ। ਆਏ ਦਿਨ ਨਵੇਂ ਵਿਸ਼ਿਆਂ ਕਾਰਨ ਸਰਕਾਰ ਦੀਆਂ ਮੁਸ਼ਕਿਲਾਂ ਵੱਧਦੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੰਜਾਬ ’ਚ ਨਕਲੀ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਫ਼ਟਕਾਰ ਲਾਈ ਹੈ। ਕੋਰਟ ਨੇ ਕਿਹਾ ਕਿ ਜੇਕਰ ਨਕਲੀ ਸ਼ਰਾਬ ਦੀ ਵਿਕਰੀ ’ਤੇ ਰੋਕ ਨਾ ਲਾਈ ਗਈ ਤਾਂ ਨੌਜਵਾਨ ਖ਼ਤਮ ਹੋ ਜਾਣਗੇ। ਜ਼ਿਆਦਾਤਰ ਗਰੀਬ ਲੋਕ ਇਸ ਤੋਂ ਪੀੜਤ ਹਨ, ਜੋ ਸ਼ਰਾਬ ਪੀਂਦੇ ਹਨ। ਸੁਪਰੀਮ ਕੋਰਟ ਸੂਬੇ ’ਚ ਵੱਡੇ ਪੱਧਰ ’ਤੇ ਨਾਜਾਇਜ਼ ਸ਼ਰਾਬ ਦੇ ਬਣਨ ਅਤੇ ਵਿਕਰੀ ਦੇ ਸਬੰਧ ’ਚ ਇਕ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ। ਇਸ ਅਹਿਮ ਮੁੱਦੇ ’ਤੇ ਆਪਣੀ ਦਲੀਲ ਦਿੰਦੇ ਹੋਏ ਜਸਟਿਸ ਐੱਮ. ਆਰ. ਸ਼ਾਹ ਨੇ ਕਿਹਾ ਕਿ ਪੰਜਾਬ ਦੀ ਹਰ ਗਲੀ ’ਚ ਇਕ ਭੱਠੀ ਹੁੰਦੀ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਨਸ਼ੇ ਅਤੇ ਸ਼ਰਾਬ ਦੀ ਸਮੱਸਿਆ ਪੰਜਾਬ ਦਾ ਇਕ ਗੰਭੀਰ ਮੁੱਦਾ ਹੈ।

ਕੋਰਟ ਮੁਤਾਬਕ ਸਰਕਾਰ ਸਿਰਫ਼ FIR ਦਰਜ ਕਰ ਰਹੀ ਹੈ ਪਰ ਮਸਲਾ ਇਹ ਹੈ ਕਿ ਹਰ ਮੁਹੱਲੇ ਅਤੇ ਗਲੀ ’ਚ ਇਕ ਭੱਠੀ ਹੈ। ਜਸਟਿਸ ਸ਼ਾਹ ਨੇ ਸਰਕਾਰ ਤੋਂ ਪੁੱਛਿਆ ਕਿ ਫੜੇ ਗਏ ਲੋਕਾਂ ’ਤੇ ਕਦੋਂ ਮੁਕੱਦਮਾ ਚੱਲੇਗਾ? ਹਾਲਾਂਕਿ ਜਸਟਿਸ ਵੱਲੋਂ ਇਹ ਵੀ ਦਲੀਲ ਦਿੱਤੀ ਗਈ ਕਿ ਤੁਸੀਂ ਤਾਂ ਦੇਸ਼ ਨੂੰ ਖ਼ਤਮ ਹੀ ਕਰ ਦਿਓਗੇ। ਜੇਕਰ ਬਾਰਡਰ ਖੇਤਰ ਹੀ ਸੁਰੱਖਿਅਤ ਨਹੀਂ ਤਾਂ ਕਿਵੇਂ ਚਲੇਗਾ?

ਓਧਰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਪੰਜਾਬ ‘ਚ ਵੱਧ ਰਹੇ ਨਸ਼ੇ ਦੇ ਪ੍ਰਸਾਰ ਨੂੰ ਲੈ ਕੇ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਸਾਹਿਬ ਵੱਲੋਂ ਭਗਵੰਤ ਮਾਨ  ਸਰਕਾਰ ਨੂੰ ਅੱਜ ਸਖ਼ਤ ਝਾੜ ਪਾਈ ਗਈ ਹੈ। ਜਿਸ ਤਰ੍ਹਾਂ ਪੰਜਾਬ ਅੰਦਰ ਭੱਠੀਆਂ ਲੱਗ ਰਹੀਆਂ ਹਨ, ਇਹ ਜਵਾਨੀ ਖ਼ਤਮ ਕਰ ਦੇਵੇਗੀ। ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਫੇਲ੍ਹ ਸਰਕਾਰ ਹੈ। ਪੰਜਾਬ ਸਰਕਾਰ ਇਸ ਮੁੱਦੇ ’ਤੇ ਕੋਈ ਕਾਰਵਾਈ ਨਹੀਂ ਕਰਦੀ, ਸਿਰਫ਼ FIR ਕਰ ਕੇ ਛੱਡ ਦਿੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ਮੀਨੀ ਪੱਧਰ ’ਤੇ ਕੰਮ ਨਹੀਂ ਕਰ ਰਹੇ। ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਝਾੜ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਅਰਵਿੰਦ ਕੇਜਰੀਵਾਲ ਜ਼ਰੂਰ ਪੰਜਾਬ ਦੀ ਕਮਾਂਡ ਭਗਵੰਤ ਮਾਨ ਦੇ ਹੱਥ ’ਚ ਦੇਣਗੇ ਤਾਂ ਕਿ ਪੰਜਾਬ ਦਾ ਕੁਝ ਭਲਾ ਹੋ ਸਕੇ।

Tags: Punjab GovernmentPunjab NewsSupreme Court
Previous Post

ਸੰਸਦ ‘ਚ ਮਾਹੌਲ ਗਰਮ, ਮਹਿਲਾ ਮੰਤਰੀ ਨੂੰ ਸਾਂਸਦ ਨੇ ਮਾਰਿਆ ਥੱਪੜ, ਚੱਲੀਆਂ ਕੁਰਸੀਆਂ

Next Post

ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਸੁਖਜਿੰਦਰ ਰੰਧਾਵਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ!

Next Post
ਕਾਂਗਰਸ ‘ਚ ਹੋਇਆ ਵੱਡਾ ਫੇਰਬਦਲ, ਸੁਖਜਿੰਦਰ ਰੰਧਾਵਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ!

ਕਾਂਗਰਸ 'ਚ ਹੋਇਆ ਵੱਡਾ ਫੇਰਬਦਲ, ਸੁਖਜਿੰਦਰ ਰੰਧਾਵਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ!

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers