RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ‘ਭਾਰਤ ਜੋੜੋ ਯਾਤਰਾ’ ਕਾਰਨ ਪੁਲਿਸ ਦਾ ਡਾਇਵਰਸ਼ਨ ਪਲਾਨ

ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, 'ਭਾਰਤ ਜੋੜੋ ਯਾਤਰਾ' ਕਾਰਨ ਪੁਲਿਸ ਦਾ ਡਾਇਵਰਸ਼ਨ ਪਲਾਨ

Jass Grewal by Jass Grewal
January 11, 2023
in ਪੰਜਾਬ
Reading Time: 1 min read
0 0
0

ਲੁਧਿਆਣਾ ’ਚ 12 ਜਨਵਰੀ ਨੂੰ ਦੋਰਾਹਾ ਤੋਂ ਸ਼ੁਰੂ ਹੋਵੇਗੀ।  ਯਾਤਰਾ ਦਾ ਪਲਾਨ ਸਵੇਰੇ 6 ਤੋਂ ਦੁਪਹਿਰ 12 ਵਜੇ ਤੱਕ ਸਮਰਾਲਾ ਚੌਂਕ ’ਚ ਪੁੱਜਣ ਦਾ ਹੈ। ਇੱਥੇ ਮੁੱਖ ਸਟੇਜ ਲਗਾਈ ਜਾਵੇਗੀ। ਯਾਤਰਾ ਦੇ ਸਮਰਾਲਾ ਚੌਂਕ ਪੁੱਜਣ ’ਤੇ ਹਰ ਤਰ੍ਹਾਂ ਦੇ ਵਾਹਨਾਂ ਦੀ ਆਵਾਜਾਈ ’ਤੇ ਪੂਰਨ ਰੋਕ ਹੋਵੇਗੀ। ਯਾਤਰਾ ਦੌਰਾਨ ਪੁਲਸ ਵਿਭਾਗ ਵੱਲੋਂ 5 ਵਜੇ ਤੋਂ ਹੀ ਡਾਇਵਰਸ਼ਨ ਪਲਾਨ ਲਾਗੂ ਕਰ ਦਿੱਤਾ ਜਾਵੇਗਾ, ਜਿਸ ‘ਚ ਸਥਾਨਕ ਪੁਲਸ ਵੱਲੋਂ ਹੋਰ ਜ਼ਿਲ੍ਹਿਆਂ ਦੀ ਪੁਲਸ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਪੁਲਸ ਵੱਲੋਂ ਭਾਰੀ ਵਾਹਨ ਜਿਵੇਂ ਟਰੱਕ, ਕੰਟੇਨਰ, ਟਿੱਪਰ, ਬੱਸ ਆਦਿ ਦੇ ਸ਼ਹਿਰ ’ਚ ਦਾਖ਼ਲ ਹੋਣ ’ਤੇ ਰੋਕ ਲਗਾਈ ਗਈ ਹੈ। ਇਸ ਦੇ ਲਈ ਬਕਾਇਦਾ ਡਾਇਵਰਸ਼ਨ ਪਲਾਨ ਵੀ ਲਾਗੂ ਕੀਤਾ ਜਾਵੇਗਾ।

ਡਾਇਵਰਸ਼ਨ ਪਲਾਨ ਦੇ ਅਨੁਸਾਰ ਜਿਨ੍ਹਾਂ ਵਾਹਨਾਂ ਨੇ ਦਿੱਲੀ ਸਾਈਡ ਤੋਂ ਨਵਾਂਸ਼ਹਿਰ, ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਜੰਮੂ ਵੱਲ ਜਾਣਾ ਹੈ।  ਉਨ੍ਹਾਂ ਖੰਨਾਂ ਤੋਂ ਵਾਇਆ ਸਮਰਾਲਾ ਮਾਛੀਵਾੜਾ, ਰਾਹੋਂ, ਨਵਾਂਸ਼ਹਿਰ ਤੋਂ ਹੋ ਕੇ ਅੱਗੇ ਜਾਣਾ ਹੋਵੇਗਾ। ਇਸ ਤਰ੍ਹਾਂ ਹੀ ਜਿਨ੍ਹਾਂ ਵਾਹਨਾਂ ਨੇ ਦਿੱਲੀ ਸਾਈਡ ਤੋਂ ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਬਠਿੰਡਾ ਵੱਲ ਜਾਣਾ ਹੈ, ਉਨ੍ਹਾਂ ਨੂੰ ਦੋਰਾਹਾ ਨੇੜੇ ਸਿੱਧੂ ਹਸਪਤਾਲ ਤੋਂ ਡਾਇਵਰਟ ਕਰ ਕੇ ਦੱਖਣੀ ਬਾਈਪਾਸ ਤੋਂ ਟਿੱਬਾ ਨਹਿਰ ਪੁਲ, ਵੇਰਕਾ ਮਿਲਕ ਪਲਾਂਟ ਕੱਟ ਤੋਂ ਫਿਰੋਜ਼ਪੁਰ ਰੋਡ ਵੱਲ ਭੇਜਿਆ ਜਾਵੇਗਾ।  ਇਸੇ ਤਰ੍ਹਾਂ ਚੰਡੀਗੜ੍ਹ ਰੋਡ ਵੱਲ ਆਉਣ ਵਾਲੇ ਭਾਰੀ ਵਾਹਨ, ਜਿਨ੍ਹਾਂ ਨੂੰ ਦਿੱਲੀ ਅਤੇ ਫਿਰੋਜ਼ਪੁਰ ਵੱਲ ਜਾਣਾ ਹੈ, ਉਨ੍ਹਾਂ ਨੂੰ ਨੀਲੋਂ ਨਹਿਰ ਪੁਲ ਤੋਂ ਦੋਰਾਹਾ ਅਤੇ ਸਾਊਥ ਬਾਈਪਾਸ ਵੱਲ ਭੇਜਿਆ ਜਾਵੇਗਾ।

ਚੰਡੀਗੜ੍ਹ ਵੱਲ ਆਉਣ ਵਾਲੇ ਹੈਵੀ ਵਾਹਨ, ਜਿਨ੍ਹਾਂ ਨੂੰ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ ਵੱਲ ਜਾਣਾ ਹੈ, ਉਨ੍ਹਾਂ ਨੂੰ ਸਮਰਾਲਾ ਤੋਂ ਮਾਛੀਵਾੜਾ, ਰਾਹੋਂ, ਨਵਾਂਸ਼ਹਿਰ ਦੇ ਰਸਤੇ ਅੱਗੇ ਭੇਜਿਆ ਜਾਵੇਗਾ।  ਲੋਕਾਂ ਨੂੰ ਵਾਪਸੀ ’ਤੇ ਵੀ ਇਹੀ ਰੂਟ ਵਰਤਣੇ ਹੋਣਗੇ।  ਉੱਥੇ ਏ. ਸੀ. ਪੀ. ਟ੍ਰੈਫਿਕ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਯਾਤਰਾ ਦੌਰਾਨ ਲੋਕ ਪੁਲਸ ਪ੍ਰਸ਼ਾਸਨ ਦਾ ਸੁਰੱਖਿਆ ਅਤੇ ਟ੍ਰੈਫਿਕ ਵਿਵਸਥਾ ਬਣਾਈ ਰੱਖਣ ਵਿਚ ਪੂਰਾ ਸਹਿਯੋਗ ਕਰਨ। ਲੋਕ ਯਾਤਰਾ ਮਾਰਗ ਵਿਚ ਆਪਣੇ ਵਾਹਨ ਲੈ ਕੇ ਜਾਣ ਤੋਂ ਪਰਹੇਜ਼ ਕਰਨ। ਇਸ ਦੇ ਨਾਲ ਹੀ ਟ੍ਰੈਫਿਕ ਪੁਲਸ ਵੱਲੋਂ ਡਾਇਰਵਰਸ਼ਨ ਲਾਗੂ ਕੀਤਾ ਗਿਆ ਹੈ, ਜਿੱਥੇ ਟ੍ਰੈਫਿਕ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਜਾਵੇਗੀ।

Tags: LudhianaLudhiana NewsPunjab Newspunjabi news
Previous Post

ਅਕਾਲੀ ਦਲ ਦੇ ਬਾਗੀ ਲੀਡਰਾਂ ਦੀ ਸੁਖਦੇਵ ਢੀਂਡਸਾ ਨਾਲ ਮੁਲਾਕਾਤ, ਪੁਨਰਗਠਨ ਦੇ ਯਤਨ ਤੇਜ਼

Next Post

IPL 2023 ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਝਟਕਾ, ਟੀਮ ’ਚੋਂ ਬਾਹਰ ਕਪਤਾਨ

Next Post
IPL 2023 ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਝਟਕਾ, ਟੀਮ ’ਚੋਂ ਬਾਹਰ ਕਪਤਾਨ

IPL 2023 ਦੇ ਸ਼ੁਰੂ ਹੋਣ ਤੋਂ ਪਹਿਲਾਂ ਦਿੱਲੀ ਕੈਪੀਟਲਸ ਨੂੰ ਝਟਕਾ, ਟੀਮ ’ਚੋਂ ਬਾਹਰ ਕਪਤਾਨ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers