RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਟਾਵਰ ’ਤੇ ਚੜ੍ਹੇ ਅਧਿਆਪਕ ਦੇ ਸੰਘਰਸ਼ ਦੇ 100 ਦਿਨ ਮੁਕੰਮਲ

Jass Grewal by Jass Grewal
June 29, 2021
in ਪੰਜਾਬ
0 0
0

ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸ਼ਹਿਰ ’ਚ ਰੁਜ਼ਗਾਰ ਪ੍ਰਾਪਤੀ ਲਈ ਦੋ ਸੌ ਫੁੱਟ ਉੱਚੇ ਟਾਵਰ ’ਤੇ ਚੜ੍ਹੇ ਸੰਘਰਸ਼ੀ ਨੂੰ ਅੱਜ ਟਾਵਰ ’ਤੇ ਚੜ੍ਹਿਆਂ ਸੌ ਦਿਨ ਹੋ ਗਏ ਹਨ।  ਪੰਜਾਬ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਦੇ ਰੋਸ ਵਜੋਂ ਸੰਘਰਸ਼ੀ ਸੁਰਿੰਦਰਪਾਲ ਪਿਛਲੇ ਨੌਂ ਦਿਨਾਂ ਤੋਂ ਮਰਨ ਵਰਤ ’ਤੇ ਹੈ। ਦਿਨੋਂ ਦਿਨ ਵਿਗੜ ਰਹੀ ਸਿਹਤ ਦੇ ਬਾਵਜੂਦ ਉਹ ਆਪਣੀਆਂ ਮੰਗਾਂ ਦੇ ਪ੍ਰਵਾਨ ਹੋਣ ਤੱਕ ਸੰਘਰਸ਼ ’ਤੇ ਡਟੇ ਰਹਿਣ ਲਈ ਕਾਇਮ ਹੈ।

ਇਸ ਟਾਵਰ ਸੰਘਰਸ਼ ਬਾਰੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਨੇ ਕਿਹਾ ਕਿ ਜਦੋਂ ਉਨ੍ਹਾਂ 2016 ਵਿੱਚ ਸਾਬਕਾ ਬਾਦਲ ਸਰਕਾਰ ਦੌਰਾਨ ਜੈ ਸਿੰਘ ਵਾਲਾ ਬਠਿੰਡਾ ’ਚ  ਟਾਵਰ ’ਤੇ ਚੜ੍ਹ ਕੇ ਸੰਘਰਸ਼ ਵਿੱਢਿਆ ਸੀ ਤਾਂ ਉਦੋਂ ਪਟਿਆਲਾ ਤੋਂ ਖ਼ੁਦ ਪਰਨੀਤ ਕੌਰ ਜੈ ਸਿੰਘ ਵਾਲਾ ਵਿਖੇ ਟਾਵਰ ਸੰਘਰਸ਼ੀਆਂ ਦਾ ਹਾਲ ਪੁੱਛਣ ਗਏ ਸਨ। ਉਦੋਂ ਉਨ੍ਹਾਂ ਟਾਵਰ ਸੰਘਰਸ਼ੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਭਰੋਸਾ ਦਿਵਾਇਆ ਕਿ ਕਾਂਗਰਸ ਸਰਕਾਰ ਆਉਣ ’ਤੇ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਕਰ ਕੇ ਨੌਕਰੀਆਂ ਦਿੱਤੀਆਂ ਜਾਣਗੀਆਂ। ਯੂਨੀਅਨ ਦੇ ਮੌਜੂਦਾ ਪ੍ਰਧਾਨ ਦੀਪਕ ਕੰਬੋਜ ਤੇ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਆਖਿਆ ਕਿ ਪਰਨੀਤ ਕੌਰ ਅਕਾਲੀ ਸਰਕਾਰ ਵੇਲੇ ਤਾਂ ਜੈ ਸਿੰਘ ਵਾਲਾ ਪਹੁੰਚ ਗਏ ਸਨ ਪਰ ਹੁਣ ਜਦੋਂ ਟਾਵਰ ਸੰਘਰਸ਼ੀਆਂ ਨੇ ਪਟਿਆਲਾ ’ਚ ਸੰਘਰਸ਼ ਵਿੱਢਿਆ ਹੋਇਆ ਹੈ ਤਾਂ ਪਰਨੀਤ ਕੌਰ ਨੂੰ ਕੋਈ ਪ੍ਰਵਾਹ ਨਹੀਂ ਹੈ। ਆਗੂਆਂ ਨੇ ਦੱਸਿਆ ਕਿ ਜਦੋਂ ਟਾਵਰ ਸੰਘਰਸ਼ ਦੇ ਦੋ ਮਹੀਨੇ ਹੋਏ ਸਨ ਤਾਂ ਉਸ ਦਿਨ ਪਟਿਆਲਾ ਬਲਾਕ ਕਾਂਗਰਸ ਦਾ ਇੱਕ ਸੀਨੀਅਰ ਆਗੂ ਟਾਵਰ ਹੇਠਾਂ ਪੁੱਜਿਆ ਸੀ ਤੇ ਉਸ ਦਾ ਕਹਿਣਾ ਸੀ ਕਿ ਉਹ ਸਾਰੀ ਸਥਿਤ ਪਰਨੀਤ ਕੌਰ ਨੂੰ ਦੱਸਣਗੇ ਤੇ ਬੀਬੀ ਪਰਨੀਤ ਕੌਰ ਇਸ ਮਾਮਲੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਉਠਾ ਕੇ ਮਸਲੇ ਦਾ ਜਲਦੀ ਹੱਲ ਕਰਵਾ ਦੇਣਗੇ ਪਰ ਟਾਵਰ ਸੰਘਰਸ਼ ਦੇ 100 ਦਿਨ ਹੋਣ ’ਤੇ ਵੀ ਕਿਸੇ ਸੱਤਾਧਿਰ ਆਗੂ ਨੇ ਮੁੜ ਸੰਘਰਸ਼ ਦੀ ਸਾਰ ਲੈਣੀ ਜ਼ਰੁਰੀ ਨਹੀਂ ਸਮਝੀ, ਜਿਸ ਦਾ ਬੇਰੁਜ਼ਗਾਰ ਅਧਿਆਪਕਾਂ ’ਚ ਰੋਸ ਹੈ।

ਦੀਪਕ ਕੰਬੋਜ ਨੇ ਆਖਿਆ ਕਿ ਕੈਪਟਨ ਸਰਕਾਰ ਨੇ ਵਾਅਦਿਆਂ ਮੁਤਾਬਕ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਉਲਟਾ ਪੁਲੀਸ ਉਨ੍ਹਾਂ ’ਤੇ ਪਰਚੇ ਕੀਤੇ ਜਾ ਰਹੇ ਹਨ। ਕੰਬੋਜ ਮੁਤਾਬਕ  ਸੰਘਰਸ਼ ਸਬੰਧੀ ਉਸ ਦੇ ਇੱਕ ਪਰਚੇ ਦੀ ਚਾਰਜਸ਼ੀਟ ਵੀ ਪੇਸ਼ ਕਰ ਦਿੱਤੀ ਗਈ ਹੈ ਤੇ ਹੁਣ ਅਦਾਲਤੀ ਪੇਸ਼ੀਆਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।

Previous Post

ਗੋਲਡਨ ਹੱਟ ਵਾਲੇ ਰਾਮ ਸਿੰਘ ਰਾਣਾ ਨਾਲ ਹੋ ਰਿਹਾ ਧੱਕਾ।

Next Post

ਕੇਜ਼ਰੀਵਾਲ ਦੇ ਮੁਫਤ ਬਿਜ਼ਲੀ ਵਾਲੇ ਬਿਆਨ ਤੇ ਆਕਾਲੀ ਦਲ ਆਇਆ ਮੀਡਿਆ ਸਾਹਮਣੇ।

Next Post

ਕੇਜ਼ਰੀਵਾਲ ਦੇ ਮੁਫਤ ਬਿਜ਼ਲੀ ਵਾਲੇ ਬਿਆਨ ਤੇ ਆਕਾਲੀ ਦਲ ਆਇਆ ਮੀਡਿਆ ਸਾਹਮਣੇ।

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers