RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਜੇਕਰ 2024 ‘ਚ ਸਾਡੀ ਸਰਕਾਰ ਬਣੀ ਤਾਂ… LPG ਗੈਸ ਸਿਲੰਡਰਾਂ ਦੇ ਵਧੇ ਰੇਟ ‘ਤੇ ਕਾਂਗਰਸ ਨੇ ਸੇਕੇ ਹੱਥ

ਜੇਕਰ 2024 ‘ਚ ਸਾਡੀ ਸਰਕਾਰ ਬਣੀ ਤਾਂ… LPG ਗੈਸ ਸਿਲੰਡਰਾਂ ਦੇ ਵਧੇ ਰੇਟ ‘ਤੇ ਕਾਂਗਰਸ ਨੇ ਸੇਕੇ ਹੱਥ

Jass Grewal by Jass Grewal
March 2, 2023
in ਦੇਸ਼, ਰਾਜਨੀਤੀ
Reading Time: 1 min read
0 0
0

ਜੇਕਰ 2024 ‘ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਆਮ ਪਰਿਵਾਰਾਂ ਨੂੰ 500 ਰੁਪਏ ਤੋਂ ਘੱਟ ਕੀਮਤ ਵਿਚ ਸਿਲੰਡਰ ਮੁਹੱਈਆ ਕਰਵਾਏਗੀ। ਇਹ ਕਹਿਣਾ ਕਾਂਗਰਸ ਪਾਰਟੀ ਦੇ ਨੇਤਾਵਾਂ ਦਾ ਜਿੰਨਾਂ ਨੇ ਐੱਲ.ਪੀ.ਜੀ. ਗੈਸ ਸਿਲੰਡਰ ਦੇ ਵਧੇ ਰੇਟਾਂ ‘ਤੇ ਜਿਥੇ ਬੀਜੇਪੀ ਦੀ ਸਰਕਾਰ ਨੂੰ ਘੇਰਿਆ ਹੈ ਉਥੇ ਹੀ ਲੋਕਾਂ ਨੂੰ ਇਹ ਭਰੋਸਾ ਦਵਾਇਆ ਹੈ ਕਿ ਜੇਕਰ 2024 ਦੀਆਂ ਲੋਕਸਭਾ ਚੋਣਾਂ ‘ਚ ਕਾਂਗਰਸ ਜਿੱਤਦੀ ਹੈ ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਨਹੀਂ ਹੋਵੇਗੀ।” ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਪੱਤਰਕਾਰਾਂ ਨੂੰ ਕਿਹਾ, “ਮਿੱਤਰਕਾਲ ‘ਚ ਮੋਦੀ ਜੀ ਨੇ ਜਨਤਾ ਨੂੰ ਹੋਲੀ ਤੋਂ 7 ਦਿਨ ਪਹਿਲਾਂ ਤੋਹਫ਼ਾ ਦਿੱਤਾ ਹੈ। ਮੋਦੀ ਜੀ ਨਹੀਂ ਚਾਹੁੰਦੇ ਕਿ ਲੋਕ ਹੋਲੀ ‘ਤੇ ਆਪਣੀ ਰਸੋਈ ‘ਚ ਕੁੱਝ ਬਣਾਉਣ।” ਉਨ੍ਹਾਂ ਕਿਹਾ, “ਰਾਜਸਥਾਨ ‘ਚ ਸਾਡੀ ਸਰਕਾਰ ਗੈਸ ਸਿਲੰਡਰ 500 ਰੁਪਏ ਤੋਂ ਘੱਟ ਦੇ ਰਹੀ ਹੈ। ਸੂਬਿਆਂ ਤੋਂ ਸਿੱਖੋ ਮੋਦੀ ਜੀ। ਸਾਡੀ ਮੰਗ ਹੈ ਕਿ ਰਸੋਈ ਗੈਸ ਦੀ ਕੀਮਤ 500 ਰੁਪਏ ਤੋਂ ਘੱਟ ਕੀਤੀ ਜਾਵੇ। ਜੇਕਰ ਇਹ ਕੀਮਤ 500 ਰੁਪਏ ਤੋਂ ਵੱਧ ਹੁੰਦੀ ਹੈ ਤਾਂ ਇਹ ਜੀ.ਡੀ.ਪੀ. ਵਾਧੇ ਲਈ ਠੀਕ ਨਹੀਂ ਹੋਵੇਗਾ।” ਇਹ ਪੁੱਛੇ ਜਾਣ ‘ਤੇ ਕਿ ਜੇਕਰ 2024 ਦੀਆਂ ਲੋਕਸਭਾ ਚੋਣਾਂ ‘ਚ ਕਾਂਗਰਸ ਜਿੱਤਦੀ ਹੈ ਤੇ ਉਸ ਦੀ ਸਰਕਾਰ ਬਣਦੀ ਹੈ ਤਾਂ ਕੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਘੱਟ ਕੀਤੀ ਜਾਵੇਗੀ ਤਾਂ ਵੱਲਭ ਨੇ ਕਿਹਾ, “ਜਦੋਂ ਅਸੀਂ ਰਾਜਸਥਾਨ ‘ਚ ਇਹ ਕਰ ਸਕਦੇ ਹਾਂ ਤਾਂ ਦੇਸ਼ ‘ਚ ਅਜਿਹਾ ਕਿਉਂ ਨਹੀਂ ਕਰਾਂਗੇ। ਅਸੀਂ ਪ੍ਰਣ ਲੈਂਦੇ ਹਾਂ ਕਿ 2024 ‘ਚ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਘਰੇਲੂ ਗੈਸ ਸਿਲੰਡਰ ਦੀ ਕੀਮਤ 500 ਰੁਪਏ ਤੋਂ ਵੱਧ ਨਹੀਂ ਹੋਵੇਗੀ।”

ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਟਵੀਟ ਕੀਤਾ, “ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 50 ਰੁਪਏ ਵਧਾਈ, ਕਮਰਸ਼ੀਅਲ ਗੈਸ ਸਿਲੰਡਰ 350 ਰੁਪਏ ਮਹਿੰਗਾ। ਜਨਤਾ ਪੁੱਛ ਰਹੀ ਹੈ – ਹੁਣ ਕਿੰਝ ਬਣਨਗੇ ਹੋਲੀ ਦੇ ਪਕਵਾਨ, ਕਦੋਂ ਤਕ ਜਾਰੀ ਰਹਿਣਗੇ ਲੁੱਟ ਦੇ ਇਹ ਫ਼ਰਮਾਨ?” ਉਨ੍ਹਾਂ ਤੰਜ਼ ਕੱਸਦਿਆਂ ਇਹ ਵੀ ਕਿਹਾ, “ਮੋਦੀ ਸਰਕਾਰ ਵਿਚ ਲਾਗੂ ਕਮਰਤੋੜ ਮਹਿੰਗਾਈ ਦੇ ਹੇਠਾਂ ਪਿਸਦਾ ਹਰ ਇਨਸਾਨ!”

🔺घरेलू रसोई गैस सिलिंडर के दाम ₹50 बढ़ाए

🔺कमर्शियल गैस सिलिंडर ₹350 महँगा

जनता पूछ रही है —

अब कैसे बनेंगे होली के पकवान,
कब तक जारी रहेंगे लूट के ये फ़रमान ?

मोदी सरकार लागू कमरतोड़ महंगाई के तले पिसता हर इंसान ! #LPGPriceHike

— Mallikarjun Kharge (@kharge) March 1, 2023

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇ ‘ਮਿੱਤਰਕਾਲ’ ‘ਚ ਜਨਤਾ ਦੀ ਜੇਬ ਕੱਟੀ ਜਾ ਰਹੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ 2014 ‘ਚ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 410 ਰੁਪਏ ਸੀ। ਅੱਜ ਭਾਜਪਾ ਦੀ ਸਰਕਾਰ ਵਿਚ ਸਿਲੰਡਰ 1103 ਰੁਪਏ ਦਾ ਮਿੱਲ ਰਿਹਾ ਹੈ ਤੇ ਸਬਸਿਡੀ ਕੁੱਝ ਨਹੀਂ ਹੈ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ, “ਕਾਂਗਰਸ ਕਾਲ ‘ਚ ਜਿੱਥੇ ਮਿਲੀ ਸਬਸਿਡੀ ਨਾਲ ਰਾਹਤ, ‘ਮਿੱਤਰਕਾਲ’ ‘ਚ ਬੱਸ ਜਨਤਾ ਦੀ ਜੇਬ ਕੱਟੀ, ਤੇ ਦੇਸ਼ ਦੀ ਜਾਇਦਾਦ ‘ਮਿੱਤਰ’ ਨੂੰ ਖ਼ੈਰਾਤ ‘ਚ ਵੰਡੀ।”

LPG सिलेंडर दाम सब्सिडी
कांग्रेस (2014) : ₹410 ₹827
भाजपा (2023) : ₹1103 ₹0

कांग्रेस काल में जहां मिली सब्सिडी से राहत, ‘मित्र काल’ में बस जनता की जेब कटी, और देश की संपत्ति ‘मित्र’ को खैरात में बटी।

— Rahul Gandhi (@RahulGandhi) March 1, 2023

ਇੱਥੇ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 14.2 ਕਿੱਲੋ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਬੁੱਧਵਾਰ ਨੂੰ 50 ਰੁਪਏ ਦਾ ਵਾਧਾ ਕੀਤਾ ਗਿਆ ਹੈ।

Tags: Congress
Previous Post

ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ

Next Post

30 ਪ੍ਰਿੰਸੀਪਲਜ਼ ਦਾ ਦੂਜਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਹੋਵੇਗਾ ਰਵਾਨਾ, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

Next Post
ਪੰਜਾਬ ਦੇ 36 ਪ੍ਰਿਸੀਪਲਜ਼ ਦਾ ਪਹਿਲਾ ਬੈਚ ਸਿੰਗਾਪੁਰ ਲਈ ਰਵਾਨਾ, ਮੁੱਖ ਮੰਤਰੀ ਨੇ ਦਿੱਤੀ ਹਰੀ ਝੰਡੀ

30 ਪ੍ਰਿੰਸੀਪਲਜ਼ ਦਾ ਦੂਜਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਹੋਵੇਗਾ ਰਵਾਨਾ, ਸਿੱਖਿਆ ਮੰਤਰੀ ਨੇ ਦਿੱਤੀ ਜਾਣਕਾਰੀ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers