ਮੁਕੇਰੀਆ ਪੁਲਿਸ ਨੇ ਚਰਚ ਆਫ ਨਾਰਥ ਇੰਡੀਆ (ਸੀ.ਐਨ.ਆਈ.) ਦੀ ਜਾਇਦਾਦ ‘ਤੇ ਕਥਿਤ ਤੌਰ ‘ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿੱਚ ਇੱਕ ਵਿਅਕਤੀ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਅਨੁਸਾਰ ਚਰਚ ਆਫ ਨਾਰਥ ਇੰਡੀਆ, ਮੁਕੇਰੀਆ ਦੇ ਮੌਜੂਦਾ ਪਾਦਰੀ ਜੱਗਾ ਮਸੀਹ ਪੁੱਤਰ ਰਫੀਕ ਮਸੀਹ ਦੀ ਨਿਯੁਕਤੀ ਲਗਭਗ 2 ਮਹੀਨੇ ਪਹਿਲਾਂ ‘ਡਾਇਓਸਿਸ ਆਫ ਚੰਡੀਗੜ੍ਹ’ (ਸੀ.ਐਨ.ਆਈ.) ਵੱਲੋਂ ਸਾਈਮਨ ਪੀਟਰ ਦੀ ਥਾਂ ‘ਤੇ ਕੀਤੀ ਗਈ ਸੀ।
ਮੇਜਰ ਮਸੀਹ ਪੁੱਤਰ ਫਜਲ ਮਸੀਹ ਵਾਸੀ ਪਿੰਡ ਅੱਟਲਗੜ ਨੇ ਪਿਛਲੇ 10 ਸਾਲਾਂ ਤੋਂ ਚਰਚ ਦੀ ਮਾਲਕੀ ਨੂੰ ਲੈ ਕੇ ਅਦਾਲਤ ਵਿੱਚ ਕੇਸ ਕੀਤਾ ਹੋਇਆ ਸੀ, ਜੋ ਕਿ ਬੀਤੀ 17 ਅਪ੍ਰੈਲ ਨੂੰ ਅਦਾਲਤ ਵੱਲੋਂ ਖਾਰਜ ਕਰ ਦਿੱਤਾ ਗਿਆ ਸੀ।
ਤਾਜ਼ਾ ਵਿਵਾਦ
ਪੁਲਿਸ ਅਨੁਸਾਰ, ਅਦਾਲਤੀ ਫੈਸਲੇ ਤੋਂ ਬਾਅਦ ਮਿਤੀ 22 ਅਪ੍ਰੈਲ 2026 ਦੀ ਰਾਤ ਨੂੰ ਮੇਜਰ ਮਸੀਹ ਅਤੇ ਉਸਦੇ ਕੁਝ ਅਣਪਛਾਤੇ ਸਾਥੀਆਂ ਨੇ ਮੁਕੇਰੀਆਂ ਦੇ ਪਸ਼ੂਆਂ ਦੇ ਹਸਪਤਾਲ ਕੋਲ ਸਥਿਤ ਰੈਸਟ ਹਾਊਸ ਸਾਹਮਣੇ ਸੀ.ਐਨ.ਆਈ. ਚਰਚ ਦੇ ਕਥਿਤ ਤੌਰ ‘ਤੇ ਤਾਲੇ ਤੋੜ ਕੇ ਚਰਚ ਦੇ ਅਧਿਕਾਰਤ ਬੋਰਡ ਉੱਤੇ ਆਪਣਾ ਬੈਨਰ (ਯੂਨਾਈਟਿਡ ਚਰਚ ਆਫ਼ ਨੌਰਦਰਨ ਇੰਡੀਆ) ਲਗਾ ਕੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚਰਚ ਤੇ ਕੈਂਪਸ ‘ਤੇ ਕਬਜ਼ਾ ਕਰਨ ਦੀ ਨੀਅਤ ਰੱਖਦੇ ਹਨ।ਪੁਲਿਸ ਕਾਰਵਾਈ
ਮੁਕੇਰੀਆ ਪੁਲਿਸ ਨੇ ਮੇਜਰ ਮਸੀਹ ਅਤੇ ਉਸਦੇ ਸਾਥੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
