RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਕੈਪਟਨ ਦਾ OSD ਫਸਿਆ ਕਸੂਤਾ, ਵਿਜੀਲੈਂਸ ਨੇ ਕੀਤਾ ਤਲਬ, ਖੰਗਾਲੇ ਦਸਤਾਵੇਜ਼

ਕੈਪਟਨ ਦਾ OSD ਫਸਿਆ ਕਸੂਤਾ, ਵਿਜੀਲੈਂਸ ਨੇ ਕੀਤਾ ਤਲਬ, ਖੰਗਾਲੇ ਦਸਤਾਵੇਜ਼

Jass Grewal by Jass Grewal
February 16, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਪੰਜਾਬ ਦੇ ਸਾਬਕਾ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਰਹੇ ਸੰਦੀਪ ਸੰਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ। ਹੁਣ ਲੁਧਿਆਣਾ ਵਿਜੀਲੈਂਸ ਟੀਮ ਨੇ ਸੰਦੀਪ ਸੰਧੂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਹਾਸਲ ਹੋਈ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਇਹ ਜਾਂਚ-ਪੜਤਾਲ ਸਟਰੀਟ ਲਾਈਟ ਘੁਟਾਲੇ ਦੇ ਸਬੰਧ ਵਿਚ ਕੀਤੀ ਜਾ ਰਹੀ ਹੈ।  ਦਸ ਦਈਏ ਕਿ ਸੰਦੀਪ ਸੰਧੂ ‘ਤੇ 65 ਲੱਖ ਰੁਪਏ ਦੇ ਸਟਰੀਟ ਲਾਈਟ ਘੁਟਾਲੇ, 23 ਲੱਖ ਰੁਪਏ ਦੇ ਆਰਓ ਅਤੇ 53 ਲੱਖ ਰੁਪਏ ਦੇ ਸਪੋਰਟਸ ਕਿੱਟ ਘੁਟਾਲੇ ਦੇ ਆਰੋਪ ਹਨ।  ਦੱਸਿਆ ਜਾ ਰਿਹਾ ਹੈ ਕਿ ਸੰਧੂ ਤੋਂ ਇਲਾਵਾ ਵਿਜੀਲੈਂਸ ਨੇ ਦੋ ਹੋਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਕਰੀਬ 2 ਘੰਟੇ ਚੱਲੀ ਪੁੱਛਗਿੱਛ ਦੌਰਾਨ ਸੰਦੀਪ ਸੰਧੂ ਦੇ ਰਿਸ਼ਤੇਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਵੀ ਜਾਂਚ ਕੀਤੀ ਹੈ।

ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਸੂਬਾ ਸਿੰਘ ਦਾ ਕਹਿਣਾ ਹੈ ਕਿ ਸੰਦੀਪ ਸੰਧੂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਜ਼ਮਾਨਤ ‘ਤੇ ਬਾਹਰ ਆਏ ਸੰਧੂ ਤੋਂ ਅੱਜ ਘੁਟਾਲਿਆਂ ਬਾਰੇ ਪੁੱਛਗਿੱਛ ਕੀਤੀ ਗਈ। ਇਸ ਪੁੱਛਗਿੱਛ ਦੌਰਾਨ ਲਾਈਟਿੰਗ ਠੇਕੇਦਾਰ ਗੌਰਵ ਸ਼ਰਮਾ ਅਤੇ ਹਰਪ੍ਰੀਤ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ।

ਜ਼ਿਕਰ ਕਰ ਦਈਏ ਕਿ ਸਿੰਧਵਾ ਬੇਟ ਵਿੱਚ ਕੈਪਟਨ ਦੇ ਕਰੀਬੀ ਸੰਦੀਪ ਸਿੰਘ ਸੰਧੂ ਦੀ ਤਰਫੋਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ। ਇਨ੍ਹਾਂ ਸਟਰੀਟ ਲਾਈਟਾਂ ’ਤੇ 65 ਲੱਖ ਰੁਪਏ ਖਰਚ ਕੀਤੇ ਗਏ। ਇਸ ਦੌਰਾਨ 23 ਲੱਖ ਰੁਪਏ ਦੀ ਕੀਮਤ ਦੇ ਆਰ.ਓ ਸਿਸਟਮ ਲਗਾਏ ਗਏ, ਜਦਕਿ 53 ਲੱਖ ਰੁਪਏ ਦੀ ਸਪੋਰਟਸ ਕਿੱਟ ਲਗਾਈ ਗਈ। ਲਾਈਟਾਂ ਲਗਾਉਣ ਵਾਲੇ ਗੌਰਵ ਸ਼ਰਮਾ ਅਤੇ ਹਰਪ੍ਰੀਤ ਸਿੰਘ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਅੱਜ ਸੰਦੀਪ ਸੰਧੂ ਸਮੇਤ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਵਿਜੀਲੈਂਸ ਟੀਮ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਹੈ।

Tags: Captain Amarinder SinghVigilance Investigation
Previous Post

NIA ਦੀ ਵੱਡੀ ਕਾਰਵਾਈ, ਫਰਾਰ ਅੱਤਵਾਦੀ ਲਖਬੀਰ ‘ਲੰਡਾ’ ਦੀ ਗ੍ਰਿਫ਼ਤਾਰੀ ਲਈ ਰੱਖਿਆ ਲੱਖਾਂ ਦਾ ਇਨਾਮ

Next Post

ਵਿਜੀਲੈਂਸ ਦੀ ਕਾਰਵਾਈ, ‘ਆਪ’ ਵਿਧਾਇਕ ਦਾ ਪੀ.ਏ. ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

Next Post
ਵਿਜੀਲੈਂਸ ਦੀ ਕਾਰਵਾਈ, ‘ਆਪ’ ਵਿਧਾਇਕ ਦਾ ਪੀ.ਏ. ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

ਵਿਜੀਲੈਂਸ ਦੀ ਕਾਰਵਾਈ, ‘ਆਪ’ ਵਿਧਾਇਕ ਦਾ ਪੀ.ਏ. ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers