‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਸਣੇ 5 ਪਟੀਸ਼ਨਾਂ ‘ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਅੱਜ ਅਹਿਮ ਸੁਣਵਾਈ ਹੋਈ ਹੈ। ਇਸ ਦੌਰਾਨ ਹਾਈਕੋਰਟ ਨੇ ਅੰਮ੍ਰਿਤਪਾਲ ਸਿੰਘ ਦੇ ਵਕੀਲ ਨੂੰ ਕਈ ਸਾਰੇ ਸਵਾਲ ਕੀਤੇ ਹਨ।
ਕੋਰਟ ਨੇ ਕਿਹਾ ਕਿ ਇਹ ਪਟੀਸ਼ਨਾਂ ਕਿਸ ਆਧਾਰ ‘ਤੇ ਦਾਇਰ ਕੀਤੀਆਂ ਗਈਆਂ ਹਨ? ਕੋਰਟ ਨੇ ਕਿਹਾ, NSA ਲੱਗਾ ਹੋਇਆ ਹੈ ਅਤੇ ਤੁਸੀਂ ਹੈਬੀਅਸ ਕਾਰਪਸ ਦਾਇਰ ਕਰ ਰਹੇ ਹੋ। ਇਸ ਤੋਂ ਇਲਾਵਾ ਤੁਸੀਂ ਅਸਾਮ ਜੇਲ੍ਹ ਸੁਪਰਡੈਂਟ ਨੂੰ ਕਿਸ ਆਧਾਰ ‘ਤੇ ਪਾਰਟੀ ਬਣਾਇਆ ਹੈ। ਕੀ ਤੁਹਾਨੂੰ ਕਾਨੂੰਨ ਦਾ ਮੁੱਢਲਾ ਗਿਆਨ ਨਹੀਂ ਹੈ?
ਦੱਸ ਦਈਏ ਕਿ 11 ਅਪ੍ਰੈਲ ਨੂੰ ਮਾਮਲੇ ਦੀ ਅਗਲੀ ਸੁਣਵਾਈ ‘ਤੇ ਵਕੀਲ ਨੂੰ ਜਵਾਬ ਦੇਣਾ ਪਵੇਗਾ। ਹਾਈਕੋਰਟ ਨੇ ਵਕੀਲ ਨੂੰ ਕਿਹਾ ਤੁਸੀਂ 10 ਪਟੀਸ਼ਨਾਂ ਦਰਜ ਕਰ ਚੁੱਕੇ ਹੋ ਪਰ ਅਜੇ ਤੱਕ ਇਹ ਨਹੀਂ ਦੱਸ ਸਕੇ ਕਿ ਹੇਬੇਸ ਕੋਰਪਸ ਕਿਵੇਂ ਮੈਂਟੇਨੇਬਲ ਹੈ।
