ਕਾਂਗਰਸ ਪਾਰਟੀ ਨੂੰ 28 ਮਾਰਚ ਤੱਕ 24 ਅਕਬਰ ਰੋਡ ਸਥਿਤ ਆਪਣਾ ਦਫ਼ਤਰ ਖਾਲੀ ਕਰਨਾ ਪਵੇਗਾ। ਅਸਟੇਟ ਵਿਭਾਗ ਨੇ ਪਾਰਟੀ ਨੂੰ ਨੋਟਿਸ ਜਾਰੀ ਕੀਤਾ ਹੈ। ਸੂਤਰਾਂ ਨੇ ਕਿਹਾ ਕਿ ਦਫ਼ਤਰ ਖਾਲੀ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ। ਹਾਲਾਂਕਿ 
ਇਸ ਦੌਰਾਨ ਅਸਟੇਟ ਵਿਭਾਗ ਨੇ 5 ਰਾਏਸੀਨਾ ਹਿਲਜ਼ ਰੋਡ ਸਥਿਤ ਇੰਡੀਅਨ ਯੂਥ ਕਾਂਗਰਸ ਦਫ਼ਤਰ ਲਈ ਇਕ ਹੋਰ ਨੋਟਿਸ ਵੀ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਕਾਂਗਰਸ ਇਸ ਸਰਕਾਰੀ ਕਾਰਵਾਈ ਵਿਰੁੱਧ ਅਦਾਲਤ ਵਿਚ ਅਪੀਲ ਕਰੇਗੀ। ਕਾਂਗਰਸ ਦਾ ਦੋਸ਼ ਹੈ ਕਿ 1 ਅਸ਼ੋਕ ਰੋਡ ਜਾਂ ਪੰਤ ਮਾਰਗ ਸਥਿਤ ਭਾਜਪਾ ਦਫ਼ਤਰਾਂ ਨੂੰ ਵੀ ਖਾਲੀ ਨਹੀਂ ਕੀਤਾ ਗਿਆ ਹੈ।
