RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
No Result
View All Result
RMB Television
No Result
View All Result
Home ਪੰਜਾਬ

ਕਾਂਗਰਸੀ ਵਿਧਾਇਕ ਪਾਹੜਾ ਦੇ ਪਿਤਾ ‘ਤੇ ਕਤਲ ਦਾ ਪਰਚਾ ਦਰਜ

ਕਾਂਗਰਸੀ ਵਿਧਾਇਕ ਪਾਹੜਾ ਦੇ ਪਿਤਾ 'ਤੇ ਕਤਲ ਦਾ ਪਰਚਾ ਦਰਜ

Jass Grewal by Jass Grewal
May 9, 2023
in ਪੰਜਾਬ, ਰਾਜਨੀਤੀ
Reading Time: 1 min read
0 0
0

ਗੁਰਦਾਸਪੁਰ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਦੀਆਂ ਮੁਸ਼ਕਿਲਾਂ ਉਸ ਵਕਤ ਵੱਧਦੀਆਂ ਵਿਖਾਈ ਦਿੱਤੀਆਂ ਜਦੋਂ ਵਿਧਾਇਕ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ।

ਦਸ ਦਈਏ ਕਿ ਬੀਤੇ ਕੱਲ੍ਹ ਗੁਰਦਾਸਪੁਰ ਦੇ ਪਿੰਡ ਪਾਹੜਾ ‘ਚ 25 ਸਾਲ ਦੇ ਨੌਜਵਾਨ ਸ਼ੁਭਮ ਦਾ ਕਤਲ ਹੋਇਆ ਸੀ ਅਤੇ ਉਸਦੀ ਲਾਸ਼ ਖੇਤਾਂ ‘ਚੋਂ ਮਿਲੀ ਸੀ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਸੀ ਜਿਸ ਵਿਚ ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਦਾ ਨਾਮ ਨਾਮਜ਼ਦ ਹੋਣ ਤੋਂ ਬਾਅਦ ਪੁਲਿਸ ਨੇ ਉਹਨਾਂ ‘ਤੇ 302 ਤਹਿਤ ਕਤਲ ਦਾ ਪਰਚਾ ਦਰਜ ਕੀਤਾ।

ਪੁਲਿਸ ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਵੀਨਾ ਜੋ ਮ੍ਰਿਤਕ ਨੌਜਵਾਨ ਦੀ ਮਾਤਾ ਹੈ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਦੋਸ਼ੀਆਂ ਨੂੰ ਉਨ੍ਹਾਂ ਨਾਲ ਰਾਜ਼ੀਨਾਮਾ ਨਾ ਕਰਨ ਲਈ ਉਕਸਾ ਰਹੇ ਸਨ ਅਤੇ ਦੋਸ਼ੀਆਂ ਨੂੰ ਸ਼ਹਿ ਦੇ ਰਹੇ ਸਨ। ਗੁਰਮੀਤ ਸਿੰਘ ਪਾਹੜਾ ਸਮੇਤ ਕੁੱਲ 6 ਵਿਅਕਤੀ ਜਿੰਨਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ ਮਾਮਲੇ ਵਿੱਚ ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਹਨ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਨੌਜਵਾਨ ਸੁਭਮ ਦੀ ਮਾਤਾ ਵੀਨਾ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਸੁਭਮ ਮੋਟੂ ਜਿਸਦੀ ਉਮਰ ਕ੍ਰੀਬ 25 ਸਾਲ ਸੀ ਅਤੇ ਉਹ ਲੱਕੜ ਦਾ ਕੰਮ ਕਰਦਾ ਸੀ। 7 ਮਈ ਨੂੰ ਉਹ ਅਤੇ ਉਸਦਾ ਲੜਕਾ ਸੁਭਮ ਮੋਟੂ ਆਪਣੇ ਘਰ ਮੌਜੂਦ ਸੀ ਕਿ ਕਰੀਬ 8.00 ਸ਼ਾਮ ਬੋਬੀ ਪੁੱਤਰ ਸਿੰਦਾ ਵਾਸੀ ਪਾਹੜਾ ਉਨ੍ਹਾਂ ਦੇ ਘਰ ਆਇਆ ਅਤੇ ਉਸਦੇ ਲੜਕੇ ਸੁਭਮ ਨੂੰ ਆਪਣੇ ਨਾਲ ਲੈ ਗਿਆ ਜੋ ਰਾਤ ਘਰ ਵਾਪਿਸ ਨਹੀ ਆਇਆ। ਅਗਲੇ ਦਿਨ ਸਵੇਰੇ ਕਰੀਬ ਸਾਢੇ ਛੇ ਵਜੇ ਪਿੰਡ ਦੇ ਦੋ ਵਿਅਕਤੀਆਂ ਨੇ ਉਸ ਦੇ ਘਰ ਆ ਕੇ ਦੱਸਿਆ ਕਿ ਸੁਭਮ ਮੋਟੂ ਦੀ ਲਾਸ਼ ਪਿੰਡ ਵਿਚ ਹੀ ਕਿਸੇ ਦੇ ਖੇਤ ਵਿੱਚ ਪਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ‌ ਉਸ ਦੇ ਲੜਕੇ ਸੁਭਮ ਮੋਟੂ ਦੇ ਸਬੰਧ ਪਿੰਡ ਦੀ ਹੀ ਇੱਕ ਲੜਕੀ ਨਾਲ ਸਨ। ਇਸ ਰੰਜਿਸ ਵਿੱਚ ਆ ਕੇ ਉਸ ਦੇ ਭਰਾ ਪਿਉ ਅਤੇ ਹੋਰਾਂ ਨੇ ਸੁਭਮ ਮੋਟੂ ਨੂੰ ਕੁੱਟ ਮਾਰ ਕਰਕੇ ਜਾਨੋ ਮਾਰ ਦਿੱਤਾ ਹੈ। ਮਾਮਲੇ ਵਿੱਚ ਥਾਂਣਾ ਤਿਬੜ ਦੀ ਪੁਲਿਸ ਵੱਲੋਂ ਲੜਕੀ ਦੇ ਭਰਾ ਬੋਬੀ ਪੁੱਤਰ ਸ਼ਿੰਦਾ ਉਸ ਦੇ ਪਿਤਾ ਸ਼ਿੰਦਾ ਪੁੱਤਰ ਬੱਚਨ ਲਾਲ ਅਤੇ 4 ਹੋਰ ਰਾਜੂ ,ਲਾਵਾ ਪੁੱਤਰਾਂਨ ਹਜਾਰਾ ਲਾਲ ,ਕੁਲਵਿੰਦਰ ਪਤਨੀ ਰਾਜੂ ਅਤੇ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਨਾਮਜਦ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਗੁਰਮੀਤ ਸਿੰਘ ਮੌਜੂਦਾ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਦੇ ਪਿਤਾ ਹਨ। ਹਾਲਾਂਕਿ ਵਿਧਾਇਕ ਅਤੇ ਉਨ੍ਹਾਂ ਦਾ ਪਰਿਵਾਰ ਮਾਮਲੇ ਫਿਲਹਾਲ ਕੋਈ ਪ੍ਰਤੀਕ੍ਰਿਆ ਦੇਣ ਲਈ ਤਿਆਰ ਨਹੀਂ ਹਨ ਕਿਉਂਕਿ ਵਾਰ-ਵਾਰ ਫੋਨ ਕੀਤੇ ਜਾਣ ਤੇ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ ਹੈ।

 

Previous Post

ਜਲੰਧਰ ਲੋਕ ਸਭਾ ਜ਼ਿਮਣੀ ਚੋਣ ਨੂੰ ਲੈਕੇ ਅਲਰਟ ‘ਤੇ ਪੰਜਾਬ ਪੁਲਿਸ, ‘ਆਪਰੇਸ਼ਨ Vigil’ ਦੀ ਸ਼ੁਰੂਆਤ

Next Post

ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫ਼ਤਾਰ

Next Post
ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫ਼ਤਾਰ

ਵੱਡੀ ਖ਼ਬਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗ੍ਰਿਫ਼ਤਾਰ

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers