RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਕਸੂਤਾ ਫਸਿਆ ਕੈਪਟਨ ਦਾ ਕਰੀਬੀ, ਵਿਜੀਲੈਂਸ ਦਾ ਐਕਸ਼ਨ

ਕਸੂਤਾ ਫਸਿਆ ਕੈਪਟਨ ਦਾ ਕਰੀਬੀ, ਵਿਜੀਲੈਂਸ ਦਾ ਐਕਸ਼ਨ

Jass Grewal by Jass Grewal
December 20, 2022
in ਪੰਜਾਬ, ਰਾਜਨੀਤੀ
Reading Time: 1 min read
0 0
0

ਇਸ ਵੇਲੇ ਦੀ ਅਹਿਮ ਖ਼ਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਨਲਾ ਜੁੜੀ ਹੋਈ ਸਾਹਮਣੇ ਆ ਰਹੀ ਹੈ। ਭਰਤਇੰਦਰ ਸਿੰਘ ਚਹਿਲ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਿਸ਼ਾਨੇ ਉੱਪਰ ਆ ਗਏ ਹਨ। ਇਸ ਤੋਂ ਪਹਿਲਾਂ ਸਾਲ 2007 ’ਚ ਬਣੀ ਬਾਦਲ ਸਰਕਾਰ ਦੌਰਾਨ ਵੀ ਚਹਿਲ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਹੋਇਆ ਸੀ। ਉਹ ਕਈ ਦਿਨ ਪੁਲਿਸ ਰਿਮਾਂਡ ’ਤੇ ਵੀ ਰਹੇ ਤੇ ਫੇਰ ਜੇਲ੍ਹ ਵੀ ਜਾਣਾ ਪਿਆ ਸੀ ਪਰ ਅਜਿਹੇ ਦੋਸ਼ ਸਾਬਤ ਨਾ ਹੋਣ ’ਤੇ ਉਹ ਅਦਾਲਤ ਵਿੱਚੋਂ ਬਰੀ ਹੋ ਗਏ ਸਨ।

ਹੁਣ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਖਦਸ਼ੇ ਤਹਿਤ ਵਿਜੀਲੈਂਸ ਬਿਊਰੋ ਵੱਲੋਂ ਚਹਿਲ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਡੀਐਸਪੀ ਸੱਤਪਾਲ ਸ਼ਰਮਾ ਦੀ ਅਗਵਾਈ ਹੇਠਾਂ ਮੁਹਾਲੀ ਤੋਂ ਵਿਜੀਲੈਂਸ ਦੀ ਇੱਕ ਵਿਸ਼ੇਸ਼ ਟੀਮ ਸੋਮਵਾਰ ਨੂੰ ਪਟਿਆਲਾ ਪੁੱਜੀ ਜਿਸ ਨੇ ਚਹਿਲ ਦੇ ਜੇਲ੍ਹ ਰੋਡ ’ਤੇ ਮਿਨੀ ਸਕੱਤਰੇਤ ਨੇੜੇ ਸਥਿਤ ‘ਮਾਲ ਗ੍ਰੈਂਡ ਰੀਗਲ’ ਨਾਂ ਦੇ ਸ਼ਾਪਿੰਗ ਕੰਪਲੈਕਸ ਦੀ ਪੈਮਾਇਸ਼ ਕੀਤੀ। ਟੀਮ ਨੇ ਇਸ ਸ਼ਾਪਿੰਗ ਕੰਪਲੈਕਸ ਦੀ ਛੱਤ ’ਤੇ ਪਹੁੰਚ ਕੇ ਬਾਕਾਇਦਾ ਫੀਤੇ ਨਾਲ ਇਮਾਰਤ ਦੀ ਲੰਬਾਈ-ਚੌੜਾਈ ਨਾਪੀ।

ਚਰਚਾ ਹੈ ਕਿ ਪਿਛਲੇ ਸਮੇਂ ਦੌਰਾਨ ਹੀ ਚਹਿਲ ਖ਼ਿਲਾਫ਼ ਕਿਸੇ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ’ਤੇ ਆਧਾਰਤ ਇੱਕ ਸ਼ਿਕਾਇਤ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਸ਼ਿਕਾਇਤ ਨੂੰ ਲੈ ਕੇ ਹੀ ਹੁਣ ਵਿਜੀਲੈਂਸ ਵੱਲੋਂ ਅਜਿਹੀ ਜਾਂਚ ਸ਼ੁਰੂ ਕੀਤੀ ਗਈ ਹੈ। ਉਂਜ ਵਿਜੀਲੈਂਸ ਦੇ ਸੂਤਰਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਅਜੇ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਦਰਜ ਹੋਇਆ। ਸੂਤਰਾਂ ਮੁਤਾਬਕ ਮੁਤਾਬਕ ਵਿਜੀਲੈਂਸ ਦੀ ਟੀਮ ਨੇ ਚਹਿਲ ਪਰਿਵਾਰ ਦੇ ਸਰਹਿੰਦ ਰੋਡ ਸਥਿਤ ‘ਅਲਕਾਜ਼ਾਰ’ ਨਾਂ ਮੈਰਿਜ ਪੈਲੇਸ ਦੀ ਵੀ ਫੇਰੀ ਪਾਈ ਪਰ ਉਥੇ ਤਾਲਾ ਲੱਗਾ ਹੋਣ ਕਰਕੇ ਇੱਕ ਵਾਰ ਟੀਮ ਖਾਲੀ ਹੱਥ ਮੁੜ ਆਈ। ਵਿਜੀਲੈਂਸ ਨੇ ਪਿਛਲੇ ਦਿਨੀਂ ਚਹਿਲ ਦੇ ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ‘ਤਵੱਕਲੀ ਮੋੜ’ ਖੇਤਰ ਵਿਚ ਸਥਿਤ ਨਿੱਜੀ ਰਿਹਾਇਸ਼ ’ਤੇ ਵੀ ਫੇਰਾ ਪਾਇਆ ਸੀ।

 

Tags: ActionCaptain Amarinder SinghChief Minister
Previous Post

ਗੈਂਗਸਟਰਾਂ ਖਿਲਾਫ਼ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਵੱਡਾ ਕਦਮ

Next Post

ਪੰਜਾਬ ‘ਚ ਠੰਡ ਨੇ ਫੜਿਆ ਜ਼ੋਰ, ਸੰਘਣੀ ਧੁੰਦ ਕਾਰਨ ਰੈੱਡ ਅਲਰਟ ਜਾਰੀ

Next Post
ਪੰਜਾਬ ‘ਚ ਠੰਡ ਨੇ ਫੜਿਆ ਜ਼ੋਰ, ਸੰਘਣੀ ਧੁੰਦ ਕਾਰਨ ਰੈੱਡ ਅਲਰਟ ਜਾਰੀ

ਪੰਜਾਬ ‘ਚ ਠੰਡ ਨੇ ਫੜਿਆ ਜ਼ੋਰ, ਸੰਘਣੀ ਧੁੰਦ ਕਾਰਨ ਰੈੱਡ ਅਲਰਟ ਜਾਰੀ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers