RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਕਣਕ ਦੀ ਵਾਢੀ ਦੇ ਬਾਵਜੂਦ ਭਾਰਤ ਮਾਲਾ ਸੜਕ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਜਾਰੀ

ਜ਼ਿਲ੍ਹ ਬਰਨਾਲਾ ਦੇ ਪਿੰਡਾਂ ਦੇ ਕਿਸਾਨ ਜਿੰਨਾ ਦੀ ਜ਼ਮੀਨ ਭਾਰਤ ਮਾਲਾ ਰੋਡ ਵਿੱਚ ਆਉਂਦੀ ਹੈ ਉਨ੍ਹਾਂ ਨੂੰ 58 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲਿਆ ਹੈ

Jass Grewal by Jass Grewal
April 13, 2026
in ਦੇਸ਼
Reading Time: 1 min read
0 0
0

ਕਣਕ ਦੀ ਵਾਢੀ ਦਾ ਕੰਮ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਭਾਰਤ ਮਾਲਾ ਸੜਕ ਨੂੰ ਲੈ ਕੇ ਧਰਨਾ ਜਾਰੀ ਹੈ ਅਤੇ ਭਾਰਤ ਮਾਲਾ ਸੜਕ ਦਾ ਕੰਮ ਬੰਦ ਕੀਤਾ ਹੋਇਆ ਹੈ। ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਜੱਗਾ ਸਿੰਘ ਸ਼ਹਿਣਾ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਲਗਾਤਾਰ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ ਹਾਲਾਂਕਿ ਖੇਤਾਂ ਵਿੱਚ ਕਣਕ ਸੰਭਾਲਣ ਦਾ ਕੰਮ ਬੇਹੱਦ ਜ਼ੋਰਾਂ ’ਤੇ ਹੈ ਉਹਨਾਂ ਦੱਸਿਆ ਕਿ ਇਹ ਧਰਨਾ 12 ਪਿੰਡਾਂ ਵਿੱਚ ਲਗਾਤਾਰ ਚੱਲ ਰਿਹਾ ਹੈ। ਕਣਕ ਦੀ ਵਾਢੀ ਨੂੰ ਦੇਖਦੇ ਹੋਏ 12 ਤੋਂ 15 ਕਿਸਾਨਾਂ ਦੀ ਰੋਜਾਨਾ ਧਰਨੇ ਵਿੱਚ ਡਿਊਟੀ ਲਾਈ ਜਾਂਦੀ ਹੈ।

ਉਹਨਾਂ ਦੱਸਿਆ ਕਿ ਭਾਰਤ ਮਾਲਾ ਰੋਡ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਿੱਚ ਪੱਖਪਾਤ ਕੀਤਾ ਹੈ। ਜ਼ਿਲ੍ਹ ਬਰਨਾਲਾ ਦੇ ਪਿੰਡਾਂ ਦੇ ਕਿਸਾਨ ਜਿੰਨਾ ਦੀ ਜ਼ਮੀਨ ਭਾਰਤ ਮਾਲਾ ਰੋਡ ਵਿੱਚ ਆਉਂਦੀ ਹੈ ਉਨ੍ਹਾਂ ਨੂੰ 58 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮਿਲਿਆ ਹੈ ਜਦਕਿ ਲੁਧਿਆਣਾ ਜ਼ਿਲ੍ਹਾ ਵਿੱਚ ਇਹੀ ਮੁਆਵਜ਼ਾ 80 ਲੱਖ ਦੇ ਕਰੀਬ ਮਿਲਿਆ ਹੈ। ਜਦ ਜ਼ਮੀਨ ਇੱਕ ਹੈ ਰਸਤਾ ਇੱਕ ਹੈ ਤਾਂ ਮੁਆਵਜ਼ ਵੱਖਰਾ ਵੱਖਰਾ ਕਿਵੇਂ ਮਿਲ ਰਿਹਾ ਹੈ।

ਉਹਨਾਂ ਇਹ ਵੀ ਕਿਹਾ ਕਿ ਜਦੋਂ ਤੱਕ ਪ੍ਰਸ਼ਾਸਨ ਜਾਂ ਭਾਰਤ ਮਾਲਾ ਰੋਡ ਦੇ ਅਧਿਕਾਰੀ ਸਾਡੇ ਮੁਆਵਜ਼ੇ ਦਾ ਮਸਲਾ ਹੱਲ ਨਹੀਂ ਕਰਦੇ ਧਰਨਾ ਜਾਰੀ ਰਹੇਗਾ। ਅੱਜ ਦੀ ਡੀਐਸਪੀ ਬਲਜੀਤ ਸਿੰਘ ਨੇ ਵੀ ਕਿਸਾਨਾਂ ਨਾਲ ਮੀਟਿੰਗ ਕੀਤੀ। ਇਥੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਕੇ ਉਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਭਰੋਸਾ ਦਵਾਇਆ ਗਿਆ। ਇਸ ਮੌਕੇ ਥਾਣਾ ਸ਼ਹਿਣਾ ਦੀ ਐਸ ਐਚ ਓ ਰੇਨੂ ਪਰੋਚਾ ਵੀ ਹਾਜ਼ਰ ਸਨ।

ਧਰਨੇ ਵਿੱਚ ਕਿਸਾਨ ਕਾਲਾ ਸਿੰਘ, ਤੇਜਾ ਸਿੰਘ, ਗੁਰਮੇਲ ਸਿੰਘ, ਬੂਟਾ ਸਿੰਘ, ਕੇਵਲ ਸਿੰਘ, ਬਲਵੀਰ ਸਿੰਘ ,ਗੁਰਚਰਨ ਸਿੰਘ ਆਦਿ ਹਾਜ਼ਰ ਸਨ । ਕਿਸਾਨਾਂ ਨੇ ਇਹ ਵੀ ਕਿਹਾ ਕਿ ਕਣਕ ਦਾ ਸੀਜ਼ਨ ਹੋਣ ਦੇ ਬਾਵਜੂਦ ਵੀ ਕਿਸਾਨ ਆਪਣਾ ਧਰਨਾ ਜਾਰੀ ਰੱਖਣਗੇ।
Previous Post

ਮਥੁਰਾ ਕਿਸ਼ਤੀ ਹਾਦਸੇ ਤੋਂ ਬਾਅਦ DM ਦਾ ਵੱਡਾ ਫੈਸਲਾ, ਲਾਈਫ ਜੈਕਟ ਤੇ ਰਜਿਸਟ੍ਰੇਸ਼ਨ ਤੋਂ ਬਿਨਾਂ ਜਮੁਨਾ ‘ਚ ਨਹੀਂ ਚੱਲਣਗੀਆਂ ਮੋਟਰਬੋਟਾਂ

Next Post

ਈਰਾਨ: ਇੰਟਰਨੈੱਟ 45 ਦਿਨਾਂ ਤੋਂ “ਬਲੈਕਆਊਟ ਦੇ ਨੇੜੇ”

Next Post
ਈਰਾਨ: ਇੰਟਰਨੈੱਟ 45 ਦਿਨਾਂ ਤੋਂ “ਬਲੈਕਆਊਟ ਦੇ ਨੇੜੇ”

ਈਰਾਨ: ਇੰਟਰਨੈੱਟ 45 ਦਿਨਾਂ ਤੋਂ "ਬਲੈਕਆਊਟ ਦੇ ਨੇੜੇ"

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers