RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੁਨੀਆਂ

ਇਰਾਨ-ਇਜ਼ਰਾਈਲ ਜੰਗ ਤੇ ਰਨਵੇਅ ਦੀ ਮੁਰੰਮਤ ਨੇ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਉਡਾਣਾਂ ਨੂੰ ਲਾਇਆ ‘ਬਰੇਕ’

ਇਸ ਤੋਂ ਇਲਾਵਾ ਏਅਰ ਏਸ਼ੀਆ ਨੇ ਵੀ ਜਹਾਜ਼ਾਂ ਦੀ ਘਾਟ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਕੁਆਲਾਲੰਪੁਰ ਰੂਟ ’ਤੇ ਉਡਾਣਾਂ ਵਧਾਉਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ।

Jass Grewal by Jass Grewal
April 21, 2026
in ਦੁਨੀਆਂ
Reading Time: 1 min read
0 0
0

 ਪੱਛਮੀ ਏਸ਼ੀਆ ਵਿੱਚ ਇਰਾਨ ਤੇ ਇਜ਼ਰਾਈਲ ਦਰਮਿਆਨ ਵਧੇ ਤਣਾਅ ਅਤੇ ਸਥਾਨਕ ਹਵਾਈ ਅੱਡੇ ਦੇ ਰਨਵੇਅ ਦੀ ਮੁਰੰਮਤ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੀ ਆਮਦਨ ਅਤੇ ਹਵਾਈ ਆਵਾਜਾਈ ਨੂੰ ਵੱਡੀ ਸੱਟ ਮਾਰੀ ਹੈ। ਖਾੜੀ ਦੇਸ਼ਾਂ ਦੀਆਂ ਉਡਾਣਾਂ ਮੁਅੱਤਲ ਹੋਣ ਕਾਰਨ ਕੌਮਾਂਤਰੀ ਮੁਸਾਫਰਾਂ ਦੀ ਗਿਣਤੀ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਮਾਰਚ 2026 ਦੇ ਅੰਕੜਿਆਂ ਮੁਤਾਬਕ, ਦੁਬਈ ਅਤੇ ਸ਼ਾਰਜਾਹ ਵਰਗੇ ਅਹਿਮ ਰੂਟਾਂ ’ਤੇ ਉਡਾਣਾਂ ਦੇ ਪਹੀਏ ਥੰਮਣ ਨਾਲ ਪੰਜਾਬ ਤੋਂ ਵਿਦੇਸ਼ ਜਾਣ ਵਾਲੇ ਮੁਸਾਫਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਵਾਈ ਅੱਡੇ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਦਿਆਂ ‘ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ’ ਦੇ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਮਾਰਚ 2026 ਵਿੱਚ ਸਿਰਫ਼ 48,330 ਕੌਮਾਂਤਰੀ ਮੁਸਾਫਰਾਂ ਨੇ ਇਸ ਹਵਾਈ ਅੱਡੇ ਦੀ ਵਰਤੋਂ ਕੀਤੀ, ਜਦੋਂ ਕਿ ਫਰਵਰੀ ਵਿੱਚ ਇਹ ਗਿਣਤੀ 88,380 ਅਤੇ ਪਿਛਲੇ ਸਾਲ ਮਾਰਚ ਵਿੱਚ 1.11 ਲੱਖ ਤੋਂ ਵਧੇਰੇ ਸੀ। ਦੋਹਾ (ਕਤਰ) ਦੀਆਂ ਉਡਾਣਾਂ ਘਟਣ ਨਾਲ ਕੈਨੇਡਾ, ਅਮਰੀਕਾ ਅਤੇ ਯੂਰਪ ਜਾਣ ਵਾਲੇ ਪੰਜਾਬੀਆਂ ਨੂੰ ਹੁਣ ਦਿੱਲੀ ਰਾਹੀਂ ਖ਼ੁਆਰ ਹੋ ਕੇ ਜਾਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਏਅਰ ਏਸ਼ੀਆ ਨੇ ਵੀ ਜਹਾਜ਼ਾਂ ਦੀ ਘਾਟ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਕੁਆਲਾਲੰਪੁਰ ਰੂਟ ’ਤੇ ਉਡਾਣਾਂ ਵਧਾਉਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ।

ਆਰਥਿਕ ਪੱਖੋਂ ਵੀ ਹਵਾਈ ਅੱਡੇ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹਰ ਜਾਣ ਵਾਲੇ ਕੌਮਾਂਤਰੀ ਮੁਸਾਫਰ ਤੋਂ ਹਵਾਈ ਅੱਡਾ ਲਗਭਗ 1,171 ਰੁਪਏ ਯੂਜ਼ਰ ਡਿਵੈਲਪਮੈਂਟ ਫੀਸ (UDF) ਵਜੋਂ ਲੈਂਦਾ ਹੈ। ਮਾਰਚ ਮਹੀਨੇ ਵਿੱਚ 63,000 ਤੋਂ ਵੱਧ ਕੌਮਾਂਤਰੀ ਮੁਸਾਫਰਾਂ ਦੇ ਘਟਣ ਨਾਲ ਹਵਾਈ ਅੱਡਾ ਅਥਾਰਟੀ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਘਾਟਾ ਪਿਆ ਹੈ। ਵਿੱਤੀ ਸਾਲ 2025-26 ਦੌਰਾਨ ਹਵਾਈ ਅੱਡੇ ’ਤੇ ਕੁੱਲ ਮੁਸਾਫਰਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਲਗਭਗ 6.02 ਲੱਖ ਘੱਟ ਰਹੀ ਹੈ।

ਜੰਗ ਦੇ ਪ੍ਰਭਾਵਾਂ ਦੇ ਨਾਲ-ਨਾਲ ਰਨਵੇਅ ਦੀ ਮੁਰੰਮਤ ਨੇ ਵੀ ਮੁਸਾਫਰਾਂ ਦੀ ਨੀਂਦ ਉਡਾ ਦਿੱਤੀ ਹੈ। 31 ਮਾਰਚ ਤੋਂ ਰਨਵੇਅ ਰੋਜ਼ਾਨਾ ਦੁਪਹਿਰ 1:45 ਤੋਂ ਰਾਤ 9:45 ਵਜੇ ਤੱਕ ਬੰਦ ਰਹਿ ਰਿਹਾ ਹੈ, ਜਿਸ ਕਾਰਨ ਕਈ ਉਡਾਣਾਂ ਦਾ ਸਮਾਂ ਬਦਲਣਾ ਪਿਆ ਹੈ। ਸਿੰਗਾਪੁਰ ਜਾਣ ਵਾਲੀ ‘ਸਕੂਟ’ ਏਅਰਲਾਈਨ ਦੀ ਉਡਾਣ ਸਵੇਰੇ ਹੋਣ ਕਾਰਨ ਆਸਟਰੇਲੀਆ ਅਤੇ ਦੱਖਣੀ-ਪੂਰਬੀ ਏਸ਼ੀਆ ਜਾਣ ਵਾਲੇ ਮੁਸਾਫਰਾਂ ਦੇ ਅਗਲੇ ਕਨੈਕਸ਼ਨ ਟੁੱਟ ਰਹੇ ਹਨ। ਘਰੇਲੂ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਹੋਣ ਕਾਰਨ ਵੀ ਦਿੱਲੀ ਜਾਂ ਮੁੰਬਈ ਰਾਹੀਂ ਅੱਗੇ ਜਾਣ ਵਾਲੇ ਯਾਤਰੀਆਂ ਨੂੰ ਹਵਾਈ ਅੱਡਿਆਂ ’ਤੇ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ।

Previous Post

ਜਥੇਦਾਰ ਗੜਗੱਜ ਨੇ ਟਾਕਾਨੀਨੀ ਗੁਰਦੁਆਰਾ ਸਾਹਿਬ ਵਿਖੇ ਸਿੱਖ ਹੈਰੀਟੇਜ ਸਕੂਲ ਦੇ ਸਾਲਾਨਾ ਸਮਾਗਮ ’ਚ ਕੀਤੀ ਸ਼ਮੂਲੀਅਤ

Next Post

2500 ਕਰੋੜ ਦਾ ਸਾਈਬਰ ਫਰਾਡ: ਬੈਂਕ ਦੇ ਤਿੰਨ ਅਧਿਕਾਰੀਆਂ ਸਮੇਤ 20 ਗ੍ਰਿਫ਼ਤਾਰ; 85 ਫ਼ਰਜ਼ੀ ਖਾਤਿਆਂ ਦਾ ਖੁਲਾਸਾ

Next Post
2500 ਕਰੋੜ ਦਾ ਸਾਈਬਰ ਫਰਾਡ: ਬੈਂਕ ਦੇ ਤਿੰਨ ਅਧਿਕਾਰੀਆਂ ਸਮੇਤ 20 ਗ੍ਰਿਫ਼ਤਾਰ; 85 ਫ਼ਰਜ਼ੀ ਖਾਤਿਆਂ ਦਾ ਖੁਲਾਸਾ

2500 ਕਰੋੜ ਦਾ ਸਾਈਬਰ ਫਰਾਡ: ਬੈਂਕ ਦੇ ਤਿੰਨ ਅਧਿਕਾਰੀਆਂ ਸਮੇਤ 20 ਗ੍ਰਿਫ਼ਤਾਰ; 85 ਫ਼ਰਜ਼ੀ ਖਾਤਿਆਂ ਦਾ ਖੁਲਾਸਾ

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers