ਅਜਨਾਲਾ ਥਾਣੇ ਬਾਹਰ ਹੋਈ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਦੇ Home Affairs ਅਤੇ Justice ਵਿਭਾਗ ਨੇ ਵੱਡਾ ਫੈਸਲਾ ਲੈਕੇ ਅੰਮ੍ਰਿਤਸਰ ਦੇ ਕਮਿਸ਼ਨਰ ਜਸਕਰਨ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ IPS ਅਫਸਰ ਨੌਨਿਹਾਲ ਸਿੰਘ ਅੰਮ੍ਰਿਤਸਰ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ।

ਉਥੇ ਹੀ ਜਸਕਰਨ ਸਿੰਘ ਨੂੰ ਆਈਜੀ ਇਟੈਂਲੀਜੈਂਸ ਵਜੋਂ ਤਾਇਨਾਤ ਕੀਤਾ ਗਿਆ ਹੈ।


ਦਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਅੱਜ 16 ਆਈਪੀਐਸ ਅਤੇ 2 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਦੋ ਆਈਪੀਐਸ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦਕਿ ਗੁਰਿੰਦਰ ਸਿੰਘ ਢਿੱਲੋਂ ਨੂੰ ਏਡੀਜੀਪੀ ਲਾਅ ਐਂਡ ਆਰਡਰ ਲਗਾਇਆ ਗਿਆ ਹੈ ਅਤੇ ਲਾਅ ਐਂਡ ਆਰਡਰ ਵਿੰਗ ਦੀ ਦੇਖ-ਰੇਖ ਅਰਪਿਤ ਸ਼ੁਕਲਾ ਕਰਨਗੇ ਜੋ ਪਹਿਲਾਂ ਏਡੀਜੀਪੀ ਰਹਿ ਚੁੱਕੇ ਹਨ।
