ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਯੂਥ ਨੇਤਾ ਪਰਮਿੰਦਰ ਸਿੰਘ ਸੋਹਾਣਾ ਨੂੰ ਮੁਹਾਲੀ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ | ਸੋਹਾਣਾ ਪਹਿਲਾਂ ਲੇਬਰਫੈੱਡ ਪੰਜਾਬ ਦੇ ਐਮ.ਡੀ. ਵੀ ਰਹਿ ਚੁੱਕੇ ਹਨ | ਇਸ ਨਾਲ ਹੁਣ ਤੱਕ ਪਾਰਟੀ ਵਲੋਂ ਐਲਾਨੇ ਕੁੱਲ ਉਮੀਦਵਾਰਾਂ ਦੀ ਗਿਣਤੀ 94 ਹੋ ਗਈ ਹੈ | ਸ਼ੋ੍ਰਮਣੀ
ਅਕਾਲੀ ਦਲ-ਬਸਪਾ ਸਮਝੌਤੇ ਤਹਿਤ ਸ਼ੋ੍ਰਮਣੀ ਅਕਾਲੀ ਦਲ ਨੇ 97 ਹਲਕਿਆਂ ਤੋਂ ਆਪਣੇ ਉਮੀਦਵਾਰ ਖੜੇ੍ਹ ਕਰਨੇ ਹਨ | ਇਸ ਨਾਲ ਹੁਣ ਸਿਰਫ਼ ਤਿੰਨ ਹਲਕੇ ਲੰਬੀ, ਅੰਮਿ੍ਤਸਰ ਪੂਰਬੀ ਅਤੇ ਬਾਬਾ ਬਕਾਲਾ ਰਹਿ ਗਏ ਹਨ, ਜਿੱਥੋਂ ਅਕਾਲੀ ਦਲ ਨੇ ਉਮੀਦਵਾਰ ਐਲਾਨਣੇ ਹਨ | ਇਹ ਜਾਣਕਾਰੀ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਕ ਟਵੀਟ ਰਾਹੀਂ ਦਿੱਤੀ |
