RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਕੋਰੀਅਰ ਕੰਪਨੀ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਲਾਕਰ ਤੋੜ ਕੇ ਕੀਤੇ 2 ਲੱਖ 15 ਹਜ਼ਾਰ ਚੋਰੀ

ਸੂਚਨਾ ਮਿਲਦੇ ਹੀ ਮੈਨੇਜਰ ਕੰਪਨੀ ਦੇ ਦਫਤਰ ਵੱਲ ਨਿਕਲਿਆ, ਪਰ ਜਦੋਂ ਤੱਕ ਉਹ ਦਫਤਰ ਵਿਚ ਪਹੁੰਚਿਆ ਚੋਰ ਨਕਦੀ ਤੇ ਹੱਥ ਸਾਫ ਕਰਕੇ ਫਰਾਰ ਹੋ ਚੁੱਕੇ ਸਨ।

Jass Grewal by Jass Grewal
April 25, 2026
in ਪੰਜਾਬ
0 0
0

ਲੁਧਿਆਣਾ ਚੋਰੀ ਦੀਆਂ ਲਾਈਵ ਤਸਵੀਰਾਂ ਦੇਖ ਕੇ ਕੋਰੀਅਰ ਕੰਪਨੀ ਦੇ ਹੈਡ ਆਫਿਸ ਨੇ ਲੁਧਿਆਣਾ ਦੇ ਇੰਚਾਰਜ ਨਾਲ ਸੰਪਰਕ ਕੀਤਾ। ਸੂਚਨਾ ਮਿਲਦੇ ਹੀ ਮੈਨੇਜਰ ਕੰਪਨੀ ਦੇ ਦਫਤਰ ਵੱਲ ਨਿਕਲਿਆ, ਪਰ ਜਦੋਂ ਤੱਕ ਉਹ ਦਫਤਰ ਵਿਚ ਪਹੁੰਚਿਆ ਚੋਰ ਨਕਦੀ ਤੇ ਹੱਥ ਸਾਫ ਕਰਕੇ ਫਰਾਰ ਹੋ ਚੁੱਕੇ ਸਨ। ਚੋਰੀ ਦੇ ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਕੋਰੀਅਰ ਕੰਪਨੀ ਦੇ ਮੈਨੇਜਰ ਜਸਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸੇਠੀ ਕੁਮਾਰ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਪਰ ਚੋਰ ਨਕਾਬਪੋਸ਼ ਸਨ ਜਿਸ ਦੇ ਚਲਦੇ ਉਨ੍ਹਾਂ ਦੀ ਸ਼ਨਾਖਤ ਨਹੀਂ ਹੋ ਸਕੀ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਸਾਵਨ ਵਿਹਾਰ ਭਾਮੀਆਂ ਰੋਡ ਦੇ ਰਹਿਣ ਵਾਲੇ ਜਸਜੀਤ ਸਿੰਘ ਨੇ ਦੱਸਿਆ ਕਿ ਉਹ ਐਨਆਰਆਈ ਥਾਣੇ ਦੇ ਕੋਲ ਪੈਂਦੇ 39 ਸੈਕਟਰ ਦੀ ਇੱਕ ਕੋਰੀਅਰ ਕੰਪਨੀ ਵਿਚ ਬਤੌਰ ਇੰਚਾਰਜ ਕੰਮ ਕਰਦਾ ਹੈ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦੀ ਕੰਪਨੀ ਵਿਚ ਕੋਈ ਵੀ ਸਿਕਿਉਰਟੀ ਗਾਰਡ ਤੈਨਾਤ ਨਹੀਂ ਹੈ। ਕੰਪਨੀ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਿੱਧੀ ਹੈੱਡ ਆਫਿਸ ਜਾਂਦੀ ਹੈ। ਬੀਤੀ ਦੇਰ ਰਾਤ ਜਸਜੀਤ ਸਿੰਘ ਨੂੰ ਕੰਪਨੀ ਦੇ ਹੈਡ ਆਫਿਸ ਤੋਂ ਫੋਨ ਆਇਆ। ਕੰਪਨੀ ਦੇ ਅਧਿਕਾਰੀ ਦੀ ਗੱਲ ਸੁਣ ਕੇ ਜਸਜੀਤ ਸਿੰਘ ਦੇ ਹੋਸ਼ ਉੱਡ ਗਏ। ਉਸ ਨੇ ਦੱਸਿਆ ਕਿ ਕੰਪਨੀ ਵਿਚ ਚੋਰੀ ਹੋ ਰਹੀ ਹੈ ਅਤੇ ਉਸ ਦੀਆਂ ਲਾਈਵ ਤਸਵੀਰਾਂ ਹੈਡ ਆਫਿਸ ਵਿਚ ਆ ਰਹੀਆਂ ਹਨ। ਅਧਿਕਾਰੀ ਦੀ ਗੱਲ ਸੁਣ ਕੇ ਜਗਜੀਤ ਸਿੰਘ ਤੁਰੰਤ ਕੰਪਨੀ ਦੇ ਦਫਤਰ ਵੱਲ ਭੱਜਿਆ। ਜਦੋਂ ਤੱਕ ਇੰਚਾਰਜ ਕੰਪਨੀ ਦੇ ਦਫਤਰ ਪਹੁੰਚਿਆ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸਨ। ਜਾਂਚ ਕਰਨ ’ਤੇ ਪਤਾ ਲੱਗਾ ਕਿ ਸ਼ਾਤਰ ਚੋਰ ਦਫਤਰ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਲਾਕਰ ’ਚੋਂ ਸਵਾ 2 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਮੌਕੇ ’ਤੇ ਪਹੁੰਚੇ ਥਾਣਾ ਮੋਤੀ ਨਗਰ ਦੇ ਤਫਤੀਸ਼ੀ ਅਫਸਰ ਸੇਠੀ ਕੁਮਾਰ ਨੇ ਜਦ ਫੁਟੇਜ ਚੈੱਕ ਕੀਤੀ, ਤਾਂ ਸਾਹਮਣੇ ਆਇਆ ਇਹ ਦੇਰ ਦੋ ਨਕਾਬ ਪੋਸ਼ ਬਦਮਾਸ਼ ਤਾਲੇ ਤੋੜ ਕੇ ਕੰਪਨੀ ਦੇ ਅੰਦਰ ਦਾਖਲ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਐੱਫਆਈਆਰ ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।

Previous Post

ਛੱਤੀਸਗੜ੍ਹ : ਗੈਰ-ਕਾਨੂੰਨੀ ਢੰਗ ਨਾਲ ਕੱਟੇ ਗਏ ਰਾਸ਼ਟਰੀਕ੍ਰਿਤ ਸਾਗਵਾਨ ਸਮੇਤ 122 ਰੁੱਖ

Next Post

ਸਰਕਾਰੀ ਸਕੂਲਾਂ ਦੇ 50% ਤੋਂ ਜ਼ਿਆਦਾ ਅਧਿਆਪਕ ਨਹੀਂ ਕਰਨਗੇ ਜਨਗਣਨਾ ਦੀ ਡਿਊਟੀ , ਅਧਿਆਪਕਾਂ ਨੇ ਜਤਾਇਆ ਸੀ ਇਤਰਾਜ਼

Next Post
ਸਰਕਾਰੀ ਸਕੂਲਾਂ ਦੇ 50% ਤੋਂ ਜ਼ਿਆਦਾ ਅਧਿਆਪਕ ਨਹੀਂ ਕਰਨਗੇ ਜਨਗਣਨਾ ਦੀ ਡਿਊਟੀ , ਅਧਿਆਪਕਾਂ ਨੇ ਜਤਾਇਆ ਸੀ ਇਤਰਾਜ਼

ਸਰਕਾਰੀ ਸਕੂਲਾਂ ਦੇ 50% ਤੋਂ ਜ਼ਿਆਦਾ ਅਧਿਆਪਕ ਨਹੀਂ ਕਰਨਗੇ ਜਨਗਣਨਾ ਦੀ ਡਿਊਟੀ , ਅਧਿਆਪਕਾਂ ਨੇ ਜਤਾਇਆ ਸੀ ਇਤਰਾਜ਼

Recent News

  • ਪੱਛਮੀ ਬੰਗਾਲ ‘ਚ ਦੁਬਾਰਾ ਹੋਣਗੀਆਂ ਚੋਣਾਂ? EVM ‘ਚ ਗੜਬੜੀ ਦੀਆਂ ਮਿਲੀਆਂ 77 ਸ਼ਿਕਾਇਤਾਂ, ਚੋਣ ਕਮਿਸ਼ਨ ਨੇ ਸ਼ੁਰੂ ਕੀਤੀ ਜਾਂਚ
  • BJP ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਬਰਾਬਰ ਚੰਡੀਗੜ੍ਹ ‘ਚ ਲਗਾਈ ਜਾਵੇਗੀ ‘ਜਨਤਾ ਦੀ ਵਿਧਾਨ ਸਭਾ’
  • ‘ਹੁਣ ਬਹੁਤ ਹੋ ਚੁੱਕਾ, ਬੱਸ ਕਰੋ…’, ਜੰਮੂ-ਕਸ਼ਮੀਰ ‘ਚ ਹਿੰਸਾ ਨੂੰ ਲੈ ਕੇ ਪਾਕਿਸਤਾਨ ‘ਤੇ ਭੜਕੇ ਫਾਰੂਕ ਅਬਦੁੱਲਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers