RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਹੁਣ ਤਲਾਕ ਲੈਣ ਵਾਲਿਆਂ ਨੂੰ 6 ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ, SC ਨੇ ਸੁਣਾਇਆ ਫੈਸਲਾ

ਹੁਣ ਤਲਾਕ ਲੈਣ ਵਾਲਿਆਂ ਨੂੰ 6 ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ, SC ਨੇ ਸੁਣਾਇਆ ਫੈਸਲਾ

Jass Grewal by Jass Grewal
May 1, 2023
in ਦੇਸ਼
Reading Time: 1 min read
0 0
0

ਹੁਣ ਤਲਾਕ ਲੈਣ ਵਾਲੇ ਜੋੜੇ ਨੂੰ 6 ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਿਉਂਕਿ ਇਸ ਮਾਮਲੇ ਵਿਚ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਦੌਰਾਨ ਅਹਿਮ ਫੈਸਲਾ ਸੁਣਾਇਆ ਹੈ। ਜਿੱਥੇ ਰਿਸ਼ਤੇ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ, ਤਾਂ ਅਜਿਹੇ ਮਾਮਲਿਆਂ ਵਿੱਚ ਤੁਰੰਤ ਤਲਾਕ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਹ ਫੈਸਲਾ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਲਿਆ ਹੈ। ਤਲਾਕ ਨੂੰ ਲੈਕੇ ਲਏ ਅਹਿਮ ਫੈਸਲੇ ਵਿਚ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਸੰਵਿਧਾਨ ਦੀ ਧਾਰਾ 142 ਤਹਿਤ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਜਿਹੀ ਮਨਜ਼ੂਰੀ ਦੇ ਸਕਦੀ ਹੈ। ਵਿਆਹ ਦੇ ਪੱਕੇ ਤੌਰ ‘ਤੇ ਟੁੱਟਣ ਦੇ ਮਾਮਲਿਆਂ ਵਿੱਚ, ਜੋੜੇ ਨੂੰ ਲੋੜੀਂਦੀ ਸਮੇਂ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ।

ਸੰਵਿਧਾਨ ਦੇ ਆਰਟੀਕਲ 142 ਤਹਿਤ ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਵਿਸ਼ੇਸ ਹਾਲਾਤਾਂ ਵਿਚ ਤਲਾਕ ਤੁਰੰਤ ਹੋ ਜਾਵੇਗਾ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਕਿਸੇ ਜੋੜੇ ਵਿਚਾਲੇ ਆਪਸੀ ਵਿਵਾਦ ਸੁਲਝਣ ਦੇ ਆਸਾਰ ਨਾ ਹੋਣ ਤਾਂ ਤੁਰੰਤ ਤਲਾਕ ਦੇਣ ਦੀ ਇਜਾਜ਼ਤ ਲਈ ਉਹ ਸੰਵਿਧਾਨ ਦੀ ਧਾਰਾ 142 ਦੇ ਅਧੀਨ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ। ਕੋਰਟ ਨੇ ਸਪੱਸ਼ਟ ਕੀਤਾ ਕਿ ਵਿਆਹ ਨਾਲ ਸੰਬੰਧਤ ਕਾਨੂੰਨ ਦੇ ਅਧੀਨ ਤੈਅ 6 ਮਹੀਨਿਆਂ ਦੀ ਮਿਆਦ ਦੇ ਇੰਤਜ਼ਾਰ ਦੇ ਬਿਆਨ ਉਹ ਤੁਰੰਤ ਤਲਾਕ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲੈ ਸਕਦੀ ਹੈ। ਜੱਜ ਸੰਜੇ ਕਿਸ਼ਨ ਕੌਲ, ਜੱਜ ਸੰਜੀਵ ਖੰਨਾ, ਜੱਜ ਏ.ਐੱਸ. ਓਕਾ, ਜੱਜ ਵਿਕਰਮਨਾਥ ਅਤੇ ਜੱਜ ਜੇ.ਕੇ. ਮਾਹੇਸ਼ਵਰੀ ਦੀ ਸੰਵਿਧਾਨ ਬੈਂਚ ਨੇ 2016 ‘ਚ ਕੀਤੇ ਗਏ ਰੈਫਰੈਂਸ ‘ਤੇ 5 ਪਟੀਸ਼ਨਾਂ ਦੀ ਸੁਣਵਾਈ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ।

ਬੈਂਚ ਨੇ ਹਾਲਾਂਕਿ ਆਪਣੇ ਇਸ ਫੈਸਲੇ ‘ਚ ਇਹ ਵੀ ਕਿਹਾ ਕਿ ਧਾਰਾ 142 ਦੀਆਂ ਸ਼ਕਤੀਆਂ ਦੀ ਵਰਤੋਂ ਜਨਤਕ ਨੀਤੀ ਦੇ ਮੌਲਿਕ ਸਿਧਾਂਤ ਦੇ ਆਧਾਰ ‘ਤੇ ਕੀਤੀ ਜਾਣੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਹਿੰਦੂ ਵਿਆਹ ਐਕਟ ਦੇ ਅਧੀਨ ਤੈਅ ਜ਼ਰੂਰੀ ਤਾਰੀਖ਼ ਦੀ ਉਡੀਕ ਕਰਨ ਲਈ ਪਰਿਵਾਰਕ ਅਦਾਲਤਾਂ ਦਾ ਹਵਾਲਾ ਦਿੱਤੇ ਬਿਆਨ ਸਹਿਮਤੀ ਪੱਖਾਂ ਦਰਮਿਆਨ ਵਿਆਹ ਨੂੰ ਭੰਗ ਕਰਨ ਲਈ ਅਦਾਲਤ ਦੀਆਂ ਪੂਰਨ ਸ਼ਕਤੀਆਂ ਦੇ ਉਪਯੋਗ ਨੂੰ ਲੈ ਕੇ ਦਾਇਰ ਪਟੀਸ਼ਨਾਂ ‘ਤੇ ਫ਼ੈਸਲਾ ਦਿੱਤਾ ਗਿਆ। ਸੁਪਰੀਮ ਕੋਰਟ ਨੇ 2016 ‘ਚ ਕੀਤੇ ਗਏ ਇਕ ਰੈਫਰੈਂਸ ‘ਤੇ ਸੁਣਵਾਈ ਕਰਦੇ ਹੋਏ 5 ਪਟੀਸ਼ਨਾਂ ‘ਤੇ 29 ਸਤੰਬਰ 2022 ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਮਾਮਲੇ ‘ਚ ਸੀਨੀਅਰ ਐਡਵੋਕੇਟ ਦੁਸ਼ਯੰਤ ਦਵੇ ਨੇ ਬਤੌਰ ਏਮਿਕਸ ਕਿਊਰੀ (ਨਿਆਂ ਮਿੱਤਰ), ਜਦੋਂ ਕਿ ਸੀਨੀਅਰ ਐਡਵੋਕੇਟ ਵੀ. ਗਿਰੀ ਅਤੇ ਇੰਦਰਾ ਜੈਸਿੰਘ ਨੇ ਹੋਰ ਪੱਖਾਂ ਵਲੋਂ ਦਲੀਲਾਂ ਪੇਸ਼ ਕੀਤੀਆਂ।

Previous Post

ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ 7 ਮਹਿਲਾ ਪਹਿਲਵਾਨਾਂ ਨੂੰ ਮਿਲੀ ਸੁਰੱਖਿਆ, WFI ਮੁਖੀ ਖਿਲਾਫ ਦਿੱਤੀ ਸੀ ਸ਼ਿਕਾਇਤ

Next Post

ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਮੌਤ, ਸਾਹ ਲੈਣ ‘ਚ ਦਿਕੱਤ ਹੋਣ ਕਾਰਨ ਲਏ ਆਖਰੀ ਸਾਹ

Next Post
ਮੰਦਭਾਗੀ ਘਟਨਾ: ਗੁਰਦੁਆਰਾ ਕੋਤਵਾਲੀ ਸਾਹਿਬ ‘ਚ ਹੋਈ ਬੇਅਦਬੀ, ਪਾਠ ਕਰ ਰਹੇ ਪਾਠੀ ਸਿੰਘ ਦੀ ਕੀਤੀ ਕੁੱਟਮਾਰ

ਮੋਰਿੰਡਾ ਬੇਅਦਬੀ ਕਾਂਡ ਦੇ ਦੋਸ਼ੀ ਦੀ ਮੌਤ, ਸਾਹ ਲੈਣ ‘ਚ ਦਿਕੱਤ ਹੋਣ ਕਾਰਨ ਲਏ ਆਖਰੀ ਸਾਹ

Recent News

  • ਰਵਨੀਤ ਸਿੰਘ ‌ਬਿੱਟੂ ਨੇ ਰਾਜਾ ਵੜਿੰਗ ’ਤੇ ਚੁੱਕੇ ਸਵਾਲ
  • ਮੈਂ ਗਗਨਦੀਪ ਦੇ ਪਰਿਵਾਰ ਦੀ ਇੱਛਾ ਦੇ ਨਾਲ ਹਾਂ ਖੜ੍ਹਾ- ਰਾਜਾ ਵੜਿੰਗ
  • ਰਾਮਪੁਰਾ ਫੂਲ ਬਲਾਕ ਸੰਮਤੀ ਚੋਣਾਂ ਸੰਬੰਧੀ ਅਰਸ਼ਦੀਪ ਸਿੰਘ ਕਲੇਰ ਨੇ ਦਿੱਤੀ ਜਾਣਕਾਰੀ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers