RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਵਾਰ’: ਕੌਣ ਸੀ ਹਰੀ ਸਿੰਘ ਨਲਵਾ ਜਿਨ੍ਹਾਂ ਦਾ ਜ਼ਿਕਰ ਮੂਸੇਵਾਲਾ ਦੇ ਨਵੇਂ ਗੀਤ ‘ਚ ਹੈ

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਵਾਰ': ਕੌਣ ਸੀ ਹਰੀ ਸਿੰਘ ਨਲਵਾ ਜਿਨ੍ਹਾਂ ਦਾ ਜ਼ਿਕਰ ਮੂਸੇਵਾਲਾ ਦੇ ਨਵੇਂ ਗੀਤ 'ਚ ਹੈ

Jass Grewal by Jass Grewal
November 8, 2022
in ਪੰਜਾਬ
Reading Time: 4 mins read
0 0
0

ਮਰਹੂਮ ਗਾਇਕ ਅਤੇ ਕਾਂਗਰਸੀ ਆਗੂ ਰਹੇ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਦੂਜਾ ਗੀਤ ‘ਵਾਰ’ ਅੱਜ ਯੂਟਿਊਬ ‘ਤੇ ਰਿਲੀਜ਼ ਹੋਇਆ ਹੈ।

ਗੀਤ ਰਿਲੀਜ਼ ਕਰਨ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵਲੋਂ ਗਾਇਕ ਦੇ ਪ੍ਰਸੰਸਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਇਸ ਗੀਤ ਨੂੰ ਸੁਣਿਆ ਜਾਵੇ।

ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਿਨ ਰਿਲੀਜ਼ ਹੋਣ ਵਾਲੇ ਇਸ ਗੀਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ ਦੀ ਵਾਰ ਗਾਈ ਗਈ ਹੈ।

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ।

ਇਸ ਤੋਂ ਪਹਿਲਾਂ 24 ਜੂਨ ਨੂੰ ਉਨ੍ਹਾਂ ਦਾ ਗਾਣਾ ਐੱਸਵਾਈਐੱਲ ਰਿਲੀਜ਼ ਹੋਇਆ ਸੀ।

ਹਾਲਾਂਕਿ ਸਿੱਖ ਕੈਦੀਆਂ ਦੀ ਰਿਹਾਈ ਸਣੇ ਕਈ ਮੁੱਦਿਆਂ ਦਾ ਜ਼ਿਕਰ ਕਰਦਾ ਗੀਤ ਦੋ ਦਿਨ ਬਾਅਦ ਯਾਨਿ ਕਿ 26 ਜੂਨ ਨੂੰ ਭਾਰਤ ਵਿੱਚ ਯੂ-ਟਿਊਬ ਤੋਂ ਹਟਾ ਵੀ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

‘ਵਾਰ’ ਗੀਤ ਵਿੱਚ ਕੀ ਹੈ

ਸਿੱਧੂ ਮੂਸੇਵਾਲਾ ਦੇ ਗੀਤ ‘ਵਾਰ’ ਵਿੱਚ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਬਹਾਦਰੀ ਤੇ ਉਨ੍ਹਾਂ ਵਲੋਂ ਲੜੀਆਂ ਗਈਆਂ ਜੰਗਾਂ ਦਾ ਜ਼ਿਕਰ ਕੀਤਾ ਗਿਆ ਹੈ।

ਗਾਣਾ ਰਿਲੀਜ਼ ਹੋਣ ਦੇ 20 ਮਿੰਟ ਦੇ ਅੰਦਰ ਅੰਦਰ 10 ਲੱਖ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਸੀ ਤੇ ਖ਼ਬਰ ਲਿਖੇ ਜਾਣ ਤੱਕ ਇਹ ਗਿਣਤੀ ਲਗਾਤਾਰ ਵੱਧ ਰਹੀ ਸੀ।

ਗੀਤ ਬਾਰੇ ਇੱਕ ਨਿੱਜੀ ਖ਼ਬਰ ਚੈਨਲ ਨਾਲ ਗੱਲ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਧਾਰਮਿਕ ਗੀਤ ਲਿਖਣ ਵੱਲ ਸਿੱਧੂ ਦਾ ਰੁਝਾਨ ਸੀ।

ਉਹ ਕਹਿੰਦੇ ਹਨ, “ਅਸੀਂ ਇਹ ਹਰੀ ਸਿੰਘ ਨਲਵਾ ਬਾਰੇ ਗਾਈ ‘ਵਾਰ’ ਪਾਕਿਸਤਾਨ ਜਾ ਕੇ ਫ਼ਿਲਮਾਉਣਾ ਚਾਹੁੰਦੇ ਸੀ। ਪਰ ਸਿੱਧੂ ਦੀ ਮੌਤ ਕਾਰਨ ਇਹ ਸੁਫ਼ਨਾ ਹੀ ਰਹਿ ਗਿਆ।”

ਉਨ੍ਹਾਂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਗੀਤ ਬਾਰੇ ਕਿਹਾ, “ਸੁਫ਼ਨਾ ਤਾਂ ਪੂਰਾ ਨਹੀਂ ਹੋਇਆ ਪਰ ਵੀਡੀਓ ਚੰਗੀ ਹੈ।”

ਬੀਬੀਸੀ
  • ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਉਨ੍ਹਾਂ ਦਾ ਦੂਜਾ ਗੀਤ ਹੈ।
  • ਇਸ ਤੋਂ ਪਹਿਲਾਂ 24 ਜੂਨ ਨੂੰ ‘ਐੱਸਵਾਈਐੱਲ’ ਟਾਈਟਲ ਅਧੀਨ ਇੱਕ ਗੀਤ ਰਿਲੀਜ਼ ਕੀਤਾ ਗਿਆ ਸੀ।
  • ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ।
  • ਇਸ ਕਤਲ ਮਾਮਲੇ ਵਿੱਚ ਕੈਨੇਡਾ ਸਥਿਤ ਗੋਲਡੀ ਬਰਾੜ ਨੂੰ ਮਾਸਟਰ ਮਾਈਂਡ ਕਰਾਰ ਦਿੱਤਾ ਗਿਆ।
  • ਕੁੱਲ ਛੇ ਸ਼ੂਟਰ ਸਨ ਜਿਨ੍ਹਾਂ ਵਿੱਚੋਂ 4 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋ ਦੀ ਮੌਤ ਪੁਲਿਸ ਮੁਕਾਬਲੇ ਵਿੱਚ ਹੋ ਗਈ ਸੀ।
  • ਮੂਸੇਵਾਲਾ ਦੇ ਪਰਿਵਾਰ ਤੇ ਪ੍ਰਸ਼ੰਸਕਾ ਵਲੋਂ ‘ਜਸਟਿਸ ਫ਼ਾਰ ਮੂਸੇਵਾਲਾ’ ਮੁਹਿੰਮ ਵੀ ਚਲਾਈ ਗਈ।

ਕੌਣ ਸਨ ਰਣਜੀਤ ਸਿੰਘ ਦੇ ਜਰਨੈਲ ਹਰੀ ਸਿੰਘ ਨਲਵਾ

ਸਿੱਖ ਇਤਿਹਾਸ ਦੇ ਖੋਜਕਾਰ ਜਹਾਂਦਾਦ ਖ਼ਾਨ ਤਨੋਲੀ ਮੁਤਾਬਕ ਹਰੀ ਸਿੰਘ ਨਲਵਾ ਸਿੱਖ ਖ਼ਾਲਸਾ ਫ਼ੌਜ ਦਾ ਅਹਿਮ ਹਿੱਸਾ ਸਨ।

ਹਰੀ ਸਿੰਘ ਨਲਵਾ ਨੇ ਰਣਜੀਤ ਸਿੰਘ ਦੇ ਰਾਜ ਦੀ ਸਥਾਪਨਾ ਅਤੇ ਜਿੱਤਾਂ ਵਿੱਚ ਖ਼ਾਸ ਭੂਮਿਕਾ ਨਿਭਾਈ ਸੀ।

ਨਲਵਾ ਨੇ ਇੱਕ ਦਰਜਨ ਤੋਂ ਵੱਧ ਇਤਿਹਾਸਕ ਜੰਗਾਂ ਦੀ ਅਗਵਾਈ ਕੀਤੀ ਜਾਂ ਉਨ੍ਹਾਂ ਵਿੱਚ ਹਿੱਸਾ ਲਿਆ।

ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਜੰਗਾਂ ਸਨ ਜਿਨ੍ਹਾਂ ਵਿੱਚ ਹਰੀ ਸਿੰਘ ਨਲਵਾ ਨੇ ਅਗਵਾਈ ਕੀਤੀ ਸੀ।

ਜਹਾਂਦਾਦ ਖ਼ਾਨ ਕਹਿੰਦੇ ਹਨ, “ਸਿੱਖ ਯੁੱਗ ਵਿੱਚ ਬਹੁਤ ਘੱਟ ਉਦਾਹਰਣਾਂ ਹਨ ਜਿੱਥੇ ਸਿੱਖ ਸ਼ਾਸਕਾਂ ਨੇ ਕੋਈ ਉਸਾਰੀ ਕੀਤੀ ਹੋਵੇ ਪਰ ਹਰੀ ਸਿੰਘ ਨਲਵਾ ਨੇ ਘੱਟੋ-ਘੱਟ 56 ਵੱਖ-ਵੱਖ ਇਮਾਰਤਾਂ ਬਣਵਾਈਆਂ ਸਨ ਜਿਨ੍ਹਾਂ ਵਿੱਚ ਕਿਲ੍ਹੇ, ਗੁਰਦੁਆਰੇ, ਬਾਗ਼, ਮਹਿਲ ਅਤੇ ਸਰਾਵਾਂ ਸ਼ਾਮਲ ਹਨ।”

ਜਹਾਂਦਾਦ ਖ਼ਾਨ ਤਨੋਲੀ ਮੁਤਾਬਕ, ਉਨ੍ਹਾਂ ਨੇ ਅਜੋਕੇ ਖ਼ੈਬਰ ਪਖ਼ਤੂਨਖਵਾ, ਕਸ਼ਮੀਰ ਅਤੇ ਪੰਜਾਬ ਵਿੱਚ ਜ਼ਿਆਦਾਤਰ ਇਮਾਰਤਾਂ ਬਣਾਈਆਂ ਸਨ।

“ਜਿਨ੍ਹਾਂ ਵਿੱਚੋਂ ਕਈ ਅੱਜ ਵੀ ਮੌਜੂਦ ਹਨ ਅਤੇ ਕਈਆਂ ਨੂੰ ਸੱਭਿਆਚਾਰਕ ਵਿਰਾਸਤ ਵਜੋਂ ਸੰਭਾਲਿਆ ਗਿਆ ਹੈ।”

ਉਨ੍ਹਾਂ ਨੇ ਦੱਸਿਆ, “19ਵੀਂ ਸਦੀ ਵਿੱਚ ਉਨ੍ਹਾਂ ਦੇ ਫੌਜੀ ਜੀਵਨ ਅਤੇ ਜਿੱਤਾਂ ਉੱਤੇ ਬਹੁਤ ਸਾਰੇ ਯਾਦਗਾਰੀ ਗੀਤ ਲਿਖੇ ਗਏ।”

2013 ਵਿੱਚ ਹੀ, ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਯਾਦਗਾਰੀ ਟਿਕਟ ਜਾਰੀ ਵੀ ਕੀਤੀ।

ਤਤਕਾਲੀ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਇਹ ਡਾਕ ਟਿਕਟ ਜਾਰੀ ਕੀਤੀ ਸੀ। ਕਪਿਲ ਸਿੱਬਲ ਉਸ ਵੇਲੇ ਭਾਰਤ ਦੇ ਦੂਰਸੰਚਾਰ ਮੰਤਰੀ ਸਨ।

Previous Post

ਹਿਮਾਚਲ ਚੋਣਾਂ: ਦੌੜ ’ਚ ਅੱਗੇ ਨਿਕਲਣ ਤੋਂ ਬਾਅਦ ਹੁਣ ‘ਆਪ’ ਕਿੱਥੇ ਖੜੀ

Next Post

MP ਰਵਨੀਤ ਬਿੱਟੂ ਨੇ ਦੇਰ ਰਾਤ ਮਾਰਿਆ ਛਾਪਾ, ਨਾਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

Next Post
MP ਰਵਨੀਤ ਬਿੱਟੂ ਨੇ ਦੇਰ ਰਾਤ ਮਾਰਿਆ ਛਾਪਾ, ਨਾਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

MP ਰਵਨੀਤ ਬਿੱਟੂ ਨੇ ਦੇਰ ਰਾਤ ਮਾਰਿਆ ਛਾਪਾ, ਨਾਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers