RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਸਿੱਖਿਆ ਵਿਭਾਗ ਦੀ ਵੱਡੀ ਅਣਗਹਿਲੀ, ਪੰਜਵੀਂ ਜਮਾਤ ਦੇ ਨੰਬਰ ਕਾਰਡ ਤੋਂ ਜਨਮ ਮਿਤੀ ਦਾ ਕਾਲਮ ਗ਼ਾਇਬ

ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ, ਸਕੂਲ ਸਿੱਖਿਆ ਵਿਭਾਗ, ਪੰਜਵੀਂ ਪ੍ਰੀਖਿਆ - 2026 ਪ੍ਰਮਾਣ ਪੱਤਰ ਵਲੋਂ ਜਾਰੀ ਇਨ੍ਹਾਂ ਸਰਟੀਫਿਕੇਟਾਂ ਦੇ ਹੇਠਾਂ ਸੱਜੇ ਹੱਥ ਡਾਇਰੈਕਟਰ ਐਨ. ਸੀ. ਈ. ਆਰ. ਟੀ. ਪੰਜਾਬ ਦੇ ਦਸਤਖ਼ਤ ਹਨ, ਜਦਕਿ ਖੱਬੇ ਪਾਸੇ ਸੰਬੰਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਲੋਂ ਦਸਤਖ਼ਤ ਕੀਤੇ ਜਾਣੇ ਹਨ

Jass Grewal by Jass Grewal
April 2, 2026
in ਪੰਜਾਬ
Reading Time: 1 min read
0 0
0

ਪੰਜਵੀਂ ਜਮਾਤ ਦੇ ਬੋਰਡ ਦੇ ਨਤੀਜੇ ਲਈ ਸਕੂਲ ਸਿੱਖਿਆ ਵਿਭਾਗ ਦੁਆਰਾ ਭੇਜੇ ਗਏ ਖ਼ਾਲੀ ਸਰਟੀਫਿਕੇਟਾਂ, ਜਿਨ੍ਹਾਂ ਨੂੰ ਕਿ ਆਉਣ ਵਾਲੇ ਨਤੀਜਿਆਂ ਮੁਤਾਬਿਕ ਭਰਿਆ ਜਾਣਾ ਹੈ, ਵਿਚ ਵਿਭਾਗ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਕਿ ਇਨ੍ਹਾਂ ਸਰਟੀਫਿਕੇਟਾਂ ਦੇ ਵਿਚ ਬੱਚੇ ਦੀ ਜਨਮ ਮਿਤੀ ਦਰਜ ਕਰਨ ਦਾ ਕਾਲਮ ਹੀ ਗ਼ਾਇਬ ਹੈ। ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ, ਸਕੂਲ ਸਿੱਖਿਆ ਵਿਭਾਗ, ਪੰਜਵੀਂ ਪ੍ਰੀਖਿਆ – 2026 ਪ੍ਰਮਾਣ ਪੱਤਰ ਵਲੋਂ ਜਾਰੀ ਇਨ੍ਹਾਂ ਸਰਟੀਫਿਕੇਟਾਂ ਦੇ ਹੇਠਾਂ ਸੱਜੇ ਹੱਥ ਡਾਇਰੈਕਟਰ ਐਨ. ਸੀ. ਈ. ਆਰ. ਟੀ. ਪੰਜਾਬ ਦੇ ਦਸਤਖ਼ਤ ਹਨ, ਜਦਕਿ ਖੱਬੇ ਪਾਸੇ ਸੰਬੰਧਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਲੋਂ ਦਸਤਖ਼ਤ ਕੀਤੇ ਜਾਣੇ ਹਨ। ਇਨ੍ਹਾਂ ਸਰਟੀਫਿਕੇਟਾਂ ਉੱਤੇ ਪ੍ਰੀਖਿਆਰਥੀ ਬੱਚੇ ਦੀ ਹਰ ਤਰ੍ਹਾਂ ਦੀ ਡਿਟੇਲ ਭਰੀ ਜਾਣੀ ਹੈ ਤੇ ਗਰੇਡ, ਅੰਕ ਪ੍ਰਤੀਸ਼ਤ ਆਦਿ ਭਰੇ ਜਾਣ ਤੋਂ ਇਲਾਵਾ ਜਨਮ ਮਿਤੀ ਦਾ ਕਿਤੇ ਵੀ ਦਰਜ ਨਾ ਹੋ ਸਕਣਾ ਵਿਭਾਗ ਦੀ ਵੱਡੀ ਕੁਤਾਹੀ ਮੰਨਿਆ ਜਾਵੇਗਾ, ਕਿਉਂਕਿ ਸਕੂਲੀ ਸਰਟੀਫਿਕੇਟਾਂ ਵਿਚ ਦਰਜ ਬੱਚੇ ਦੀ ਜਨਮ ਮਿਤੀ ਜ਼ਿੰਦਗੀ ਦੇ ਹਰ ਪਲ ਕੰਮ ਆਉਂਦੀ ਹੈ।

ਇਸ ਮੁੱਦੇ ‘ਤੇ ਪ੍ਰਗਟਾਵਾ ਕਰਦਿਆਂ ਬੀ.ਐਡ ਫਰੰਟ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਪੰਜਵੀਂ ਜਮਾਤ ਦਾ ਨੰਬਰ ਕਾਰਡ ਬੱਚਿਆਂ ਦੀ ਜਨਮ ਮਿਤੀ ਦੇ ਸਬੂਤ ਦੇ ਤੌਰ ਉਤੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਦਾਖ਼ਲਾ ਲੈਣ ਲਈ ਪੇਸ਼ ਕੀਤਾ ਜਾਂਦਾ ਹੈ। ਪਰ ਵਿਭਾਗ ਨੇ ਅਣਗੌਲਿਆਂ ਕਰਦਿਆਂ ਇਸ ਵਾਰ ਬਹੁਤ ਵੱਡੀ ਭੁੱਲ ਕੀਤੀ ਹੈ। ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਇਸ ਅਣਗਹਿਲੀ ਨੂੰ ਦਰੁਸਤ ਕੀਤਾ ਜਾਵੇ ਤਾਂ ਜੋ ਜਿਥੇ ਬੱਚਿਆਂ ਦੇ ਨੰਬਰ ਕਾਰਡ ਨਵੇਂ ਸਿਰੇ ਤੋਂ ਜਾਰੀ ਕੀਤੇ ਜਾਣ ਉਥੇ ਭਵਿੱਖ ਵਿਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੁਸ਼ਕਿਲ ’ਤੇ ਕੁਤਾਹੀ ਨੂੰ ਧਿਆਨ ’ਚ ਲਿਆਉਣ ਲਈ ਅਧਿਆਪਕਾਂ ਦੁਆਰਾ ਬੀ.ਪੀ.ਈ.ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਨਾਲ ਮੀਟਿੰਗ ਵੀ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਅਮਨਦੀਪ ਸਿੰਘ, ਅਪਰ ਅਪਾਰ ਸਿੰਘ, ਇੰਦਰਜੀਤ ਸਿੰਘ ਮੁੱਲਾਪੁਰ, ਇੰਦਰਜੀਤ ਸਿੰਘ ਸਰਾਭਾ, ਅਵਤਾਰ ਸਿੰਘ, ਨਰਿੰਦਰ ਸਿੰਘ, ਬਾਬੂ ਲਾਲ, ਸਤਨਾਮ ਸਿੰਘ ਅਤੇ ਸੰਦੀਪ ਸਿੰਘ ਆਦਿ ਅਧਿਆਪਕ ਹਾਜ਼ਰ ਸਨ। ਇਸ ਸੰਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਬੀ. ਪੀ. ਈ. ਓ. ਸੁਧਾਰ ਮਨਜੀਤ ਸਿੰਘ ਗਰੇਵਾਲ ਨਾਲ ਦੋ ਵਾਰ ਸੰਪਰਕ ਕੀਤਾ ਗਿਆ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।

Previous Post

ਪੂਰਾ ਬੰਗਾਲ ਮਮਤਾ ਬੈਨਰਜੀ ਨੂੰ ਅਲਵਿਦਾ ਕਹਿਣ ਲਈ ਤਿਆਰ- ਅਮਿਤ ਸ਼ਾਹ

Next Post

ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦਾ ਸੇਕ ਚੰਡੀਗੜ੍ਹ ਤੱਕ ਪਹੁੰਚਿਆ : ਅਸ਼ਵਨੀ ਸ਼ਰਮਾ

Next Post
ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦਾ ਸੇਕ ਚੰਡੀਗੜ੍ਹ ਤੱਕ ਪਹੁੰਚਿਆ : ਅਸ਼ਵਨੀ ਸ਼ਰਮਾ

ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦਾ ਸੇਕ ਚੰਡੀਗੜ੍ਹ ਤੱਕ ਪਹੁੰਚਿਆ : ਅਸ਼ਵਨੀ ਸ਼ਰਮਾ

Recent News

  • ਪ੍ਰਧਾਨ ਧਾਮੀ ਨੇ ਐੱਮਡੀ ਲਛਮਣ ਸਿੰਘ ਮਲੂਕਾ ਦਾ ਕੀਤਾ ਸਨਮਾਨ
  • ਪੰਜਾਬ ’ਚ ਮੀਂਹ ਦੀ ਪੇਸ਼ੀਨਗੋਈ; ਕਣਕ ਦਾ ਝਾੜ ਘਟਣ ਦਾ ਖ਼ਦਸ਼ਾ, ਕਿਸਾਨ ਚਿੰਤਤ
  • ਕਿਵੇਂ ਹੋਇਆ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ, ਕਿਹੜੇ ਬੰਬ ਦੀ ਹੋਈ ਵਰਤੋਂ? ਚੰਡੀਗੜ੍ਹ ਪੁਲਿਸ ਨੇ ਕੀਤਾ ਖੁਲਾਸਾ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers