ਸੁਪਰਟੈਕ ਦੇ ਚੇਅਰਮੈਨ ਆਰ. ਕੇ. ਅਰੋੜਾ ਨੇ ਦੱਸਿਆ ਕਿ ਜੇਕਰ ਸਾਰੇ ਖਰਚੇ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਨੂੰ ਇਨ੍ਹਾਂ ਟਾਵਰਾਂ ਦੇ ਢਹਿਣ ਨਾਲ 500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਵਿਚ ਜ਼ਮੀਨ ਦੀ ਖਰੀਦ, ਇਮਰਾਤਾਂ ਬਣਾਉਣ, ਵੱਖ-ਵੱਖ ਮਨਜ਼ੂਰੀਆਂ ਲੈਣਾ, ਬੈਂਕਾਂ ਨੂੰ ਦਿੱਤਾ ਗਿਆ ਵਿਆਜ ਅਤੇ ਹੁਣ ਖਰੀਦਦਾਰਾਂ ਨੂੰ 12 ਫੀਸਦੀ ਵਿਆਜ ਦੇ ਹਿਸਾਬ ਨਾਲ ਪੈਸਾ ਵਾਪਸ ਦੇਣਾ ਸ਼ਾਮਿਲ ਹੈ | ਜੇਕਰ ਇਨ੍ਹਾਂ ਟਾਵਰਾਂ ਦੇ 900 ਅਪਾਰਟਮੈਂਟਾਂ ਦੀ ਕੀਮਤ ਅੱਜ ਦੇ ਹਿਸਾਬ ਨਾਲ ਦੇਖੀ ਜਾਵੇ ਤਾਂ ਇਹ 700 ਕਰੋੜ ਰੁਪਏ ਦੇ ਕਰੀਬ ਬਣਦੀ ਹੈ |
