RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਸਲਮਾਨ ਖ਼ਾਨ ਨੂੰ ਮਾਰਨ ਲਈ 4 ਲੱਖ ਦੀ ਰਾਈਫ਼ਲ ਖ਼ਰੀਦੀ ਸੀ |

Jass Grewal by Jass Grewal
July 13, 2022
in ਦੇਸ਼, ਪੰਜਾਬ
Reading Time: 1 min read
0 0
0

ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਦੀ ਜਾਂਚ ਦਾ ਸਾਹਮਣਾ ਕਰ ਰਹੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਉਹ 2018 ‘ਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਾਰਨਾ ਚਾਹੁੰਦਾ ਸੀ | ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਸੂਤਰਾਂ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਲਮਾਨ ਖ਼ਾਨ ਨੂੰ 1998 ‘ਚ ਕਾਲਾ ਹਿਰਨ ਦਾ ਸ਼ਿਕਾਰ ਕਰਨ ਦੇ ਬਦਲੇ ਵਜੋਂ ਮਾਰਨਾ ਚਾਹੁੰਦਾ ਸੀ | ਬਿਸ਼ਨੋਈ ਨੇ ਕਬੂਲ ਕੀਤਾ ਕਿ ਉਸ ਨੇ ਆਪਣੇ ਸਹਿਯੋਗੀ ਰਾਜਗੜ੍ਹ ਦੇ ਸੰਪਤ ਨੇਹਰਾ ਨੂੰ ਸਲਮਾਨ ਖ਼ਾਨ ਨੂੰ ਮਾਰਨ ਲਈ ਸੁਨੇਹਾ ਭੇਜਿਆ ਸੀ, ਜੋ ਉਸ ਸਮੇਂ ਭਗੌੜਾ ਸੀ | ਲਾਰੈਂਸ ਬਿਸ਼ਨੋਈ ਨੇ ਪੁਲਿਸ ਨੂੰ ਦੱਸਿਆ ਕਿ ਕਿ ਸੰਪਤ ਨੇਹਰਾ ਨੂੰ ਸਲਮਾਨ ਖ਼ਾਨ ਨੂੰ ਮਾਰਨ ਲਈ ਮੁੰਬਈ ਭੇਜਿਆ ਗਿਆ ਸੀ ਅਤੇ ਨੇਹਰਾ ਨੇ ਉਥੇ ਸਲਮਾਨ ਖ਼ਾਨ ਦੇ ਘਰ ਦੇ ਆਲੇ-ਦੁਆਲੇ ਦੀ ਰੇਕੀ ਵੀ ਕੀਤੀ ਸੀ | ਬਿਸ਼ਨੋਈ ਨੇ ਦੱਸਿਆ ਕਿ ਨੇਹਰਾ ਕੋਲ ਉਸ ਸਮੇਂ ਸਿਰਫ ਪਿਸਤੌਲ ਸੀ ਅਤੇ ਉਸ ਕੋਲ ਲੰਬੀ ਦੂਰੀ ਵਾਲਾ ਕੋਈ ਹਥਿਆਰ ਨਹੀਂ ਸੀ, ਜਿਸ ਕਰਕੇ ਉਹ ਸਲਮਾਨ ਖ਼ਾਨ ਦੇ ਘਰ ‘ਤੇ ਹਮਲਾ ਨਹੀਂ ਕਰ ਸਕਿਆ ਸੀ | ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਨੇ ਦਿਨੇਸ਼ ਡਾਗਰ ਨਾਂਅ ਦੇ ਇਕ ਵਿਅਕਤੀ ਜ਼ਰੀਏ ਆਰ.ਕੇ. ਸਪਰਿੰਗ ਰਾਈਫ਼ਲ ਦਾ ਆਰਡਰ ਦਿੱਤਾ, ਜੋ 4 ਲੱਖ ਦੀ ਖ਼ਰੀਦੀ ਗਈ | ਇਸ ਲਈ ਡਾਗਰ ਦੇ ਇਕ ਸਹਿਯੋਗੀ ਅਨਿਲ ਪਾਂਡੇ ਨੂੰ ਪੈਸੇ ਦਿੱਤੇ ਗਏ | ਇਹ ਰਾਈਫ਼ਲ ਬਾਅਦ ‘ਚ 2018 ‘ਚ ਡਾਗਰ ਦੇ ਕਬਜ਼ੇ ‘ਚੋਂ ਬਰਾਮਦ ਕੀਤੀ ਗਈ ਸੀ | ਦੱਸਣਯੋਗ ਹੈ ਕਿ ਬੀਤੀ 6 ਜੁਲਾਈ ਨੂੰ ਹੀ ਕਾਲਾ ਹਿਰਨ ਹੱਤਿਆ ਮਾਮਲੇ ‘ਚ ਸਲਮਾਨ ਖ਼ਾਨ ਦੇ ਇਕ ਵਕੀਲ ਹਸਤੀ ਮਲ ਸਰਸਵਤ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਹੱਤਿਆ ਦੀ ਧਮਕੀ ਮਿਲੀ ਸੀ | ਸਰਸਵਤ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਸੀ ਕਿ ਇਸ ਧਮਕੀ ਭਰੇ ਪੱਤਰ ‘ਤੇ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਗੋਲਡੀ ਬਰਾੜ ਦੇ ਨਾਂਅ ਸੀ | ਜਿਸ ‘ਚ ਲਿਖਿਆ ਗਿਆ ਸੀ ਕਿ ਅਸੀਂ ਤੇਰਾ ਵੀ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਾਂਗੇ, ਦੁਸ਼ਮਣ ਦਾ ਦੋਸਤ ਸਾਡਾ ਪਹਿਲਾ ਦੁਸ਼ਮਣ ਹੁੰਦਾ ਹੈ |

Previous Post

ਅੱਜ ਦੋ ਘੰਟੇ ਨਹੀਂ ਚੱਲਣਗੀਆਂ PUNBUS ਤੇ PRTC ਦੀਆਂ ਬੱਸਾਂ |

Next Post

ਹੁਸ਼ਿਆਰਪੁਰ ‘ਚ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਪਲਟੀ |

Next Post
ਹੁਸ਼ਿਆਰਪੁਰ ‘ਚ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਪਲਟੀ |

ਹੁਸ਼ਿਆਰਪੁਰ 'ਚ ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਪਲਟੀ |

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers