ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਐਲਾਨ ਮੁਤਾਬਕ ਅੱਜ ਪੰਜਾਬ ਅਤੇ ਚੰਡੀਗੜ੍ਹ ਵਿਖੇ ਸਥਿਤ ਸਾਰੇ ਦਫ਼ਤਰਾਂ ਦੇ ਸਮੇਂ ’ਚ ਤਬਦੀਲੀ ਕਰ ਦਿੱਤੀ ਗਈ ਹੈ। ਸੀ.ਐਮ. ਮਾਨ ਨੇ 2 ਮਈ, 2023 ਯਾਨੀ ਕਿ ਅੱਜ ਤੋਂ ਸਾਰੇ ਸਰਕਾਰੀ ਦਫ਼ਤਰਾਂ ਦਾ ਸਮਾਂ 7.30 ਵਜੇ ਤੋਂ ਦੁਪਹਿਰ 02:00 ਵਜੇ ਤੱਕ ਦਾ ਕਰ ਦਿੱਤਾ ਹੈ। ਇਹ ਬਦਲਿਆ ਨਵਾਂ ਸਮਾਂ ਖੇਤਰੀ ਦਫ਼ਤਰਾਂ, ਸਿਵਲ ਸਕੱਤਰੇਤ ਅਤੇ ਹੋਰ ਮੁੱਖ ਦਫ਼ਤਰਾਂ ਸਮੇਤ ਸਾਰੇ ਦਫ਼ਤਰਾਂ ’ਚ ਇਕਸਾਰ ਲਾਗੂ ਹੋਵੇਗਾ। ਇਸ ਆਦੇਸ਼ ਨੂੰ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲਾਗੂ ਕੀਤਾ ਅਤੇ ਉਹ ਸਮੇਂ ਸਿਰ ਯਾਨੀ ਸਵੇਰੇ 7:30 ਵਜੇ ਆਪਣੇ ਦਫ਼ਤਰ ਪਹੁੰਚੇ। ਇੰਨਾਂ ਹੀ ਨਹੀਂ ਮੁੱਖ ਮੰਤਰੀ ਦੇ ਨਿਰਦੇਸ਼ਾਂ ਮੁਤਾਬਕ ਅੱਜ ਸਰਕਾਰੀ ਅਧਿਕਾਰੀ ਵੀ ਨਵੇਂ ਤੈਅ ਕੀਤੇ ਸਮੇਂ ਅਨੁਸਾਰ ਦਫ਼ਤਰ ਪਹੁੰਚੇ ਹਨ।
ਪੰਜਾਬ ‘ਚ ਇੱਕ ਨਵੇਕਲੀ ਸ਼ੁਰੂਆਤ…
ਅੱਜ 7:28 ਵਜੇ ਸਿਵਲ ਸਕੱਤਰੇਤ,ਪੰਜਾਬ ਵਿਖੇ ਆਪਣੇ ਦਫ਼ਤਰ ਪਹੁੰਚਿਆ…ਕੰਮ ਕਾਜ ਕੀਤਾ ਤੇ ਵੇਖਕੇ ਖੁਸ਼ੀ ਹੋਈ ਸਾਡੇ ਮੁਲਾਜ਼ਮ ਤੇ ਅਫ਼ਸਰ ਸਮੇਂ ਸਿਰ ਆਪਣੇ ਦਫ਼ਤਰ ਪਹੁੰਚੇ ਨੇ…ਪੰਜਾਬ ਦੇ ਲੋਕ ਤੇ ਉਹਨਾਂ ਦੇ ਕੰਮ ਸਾਡੇ ਸਾਰਿਆਂ ਲਈ ਪਹਿਲਾਂ ਨੇ…ਉਮੀਦ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਦਿਨ ਅੱਜ ਵਧੀਆ ਲੰਘੇ… pic.twitter.com/ucdj6yLCIP
— Bhagwant Mann (@BhagwantMann) May 2, 2023
ਮੁੱਖ ਮੰਤਰੀ ਨੇ ਇਸ ਸਬੰਧੀ ਲਾਈਵ ਹੋ ਕੇ ਦੱਸਿਆ ਕਿ ਸਾਡੀ ਸਰਕਾਰ ਵਲੋਂ ਇਹ ਇਕ ਨਵੇਕਲੀ ਪਹਿਲ ਕੀਤੀ ਗਈ ਹੈ। ਜਿਸ ਨਾਲ ਬਹੁਤ ਫਾਇਦੇ ਹੋਣਗੇ ਤੇ ਇਸ ਪਹਿਲ ‘ਚ ਮੈਂ ਪੰਜਾਬ ਦੇ ਲੋਕਾਂ ਦੇ ਸਾਥ ਦੀ ਵੀ ਉਮੀਦ ਕਰਦਾ ਹਾਂ। ਮੁੱਖ ਮੰਤਰੀ ਨੇ ਇਸ ਦੇ ਨਾਲ ਹੀ ਕਿਹਾ ਕਿ ਠੰਡੇ-ਠੰਡੇ ਦਫ਼ਤਰਾਂ ਵਿਚ ਕੰਮ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਅੱਜ 7.30 ਵਜੇ ਤੋਂ ਲੈ ਕੇ 2.00 ਵਜੇ ਤੱਕ ਸਰਕਾਰੀ ਮੁਲਾਜ਼ਮ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਗਰਮੀ ਬਹੁਤ ਜ਼ਿਆਦਾ ਵੱਧਣ ਦੇ ਚਾਂਸ ਹਨ। ਮੁੱਖ ਮੰਤਰੀ ਨੇ ਕਿਹਾ ਕਿ 7.30 ਵਜੇ ਦਫ਼ਤਰ ਖੁੱਲ੍ਹਣਗੇ।
ਪੰਜਾਬ ਦੇ ਇਤਿਹਾਸ ‘ਚ ਇੱਕ ਨਵੇਕਲੀ ਸ਼ੁਰੂਆਤ…
ਸਿਵਲ ਸਕੱਤਰੇਤ, ਪੰਜਾਬ ਵਿਖੇ ਆਪਣੇ ਦਫ਼ਤਰ ਪਹੁੰਚਿਆ ਹਾਂ…ਚੰਡੀਗੜ੍ਹ ਤੋਂ Live.. https://t.co/DiQ9WKEirv
— Bhagwant Mann (@BhagwantMann) May 2, 2023
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਦਫ਼ਤਰਾਂ ਦਾ ਸਮਾਂ 9.00 ਤੋਂ 5.00 ਸੀ। ਇਹ ਦੇਸ਼ਾਂ-ਵਿਦੇਸ਼ਾਂ ਵਿਚ ਹੁੰਦਾ ਰਿਹਾ ਹੈ, ਅੱਜ ਵੀ ਹੋ ਰਿਹਾ ਹੈ। ਫਰਕ ਇਹ ਹੈ ਕਿ ਉਹ ਆਪਣੀਆਂ ਘੜੀਆਂ ਦਾ ਟਾਈਮ ਚੇਂਜ ਕਰ ਲੈਂਦੇ ਹਨ। ਆਪਣਾ ਦੇਸ਼ ਇਕੋ ਟਾਈਮ ਜ਼ੋਨ ਵਿਚ ਹੈ ਪਰ ਅਸੀਂ ਉਹ ਨਹੀਂ ਕਰ ਸਕਦੇ। ਅਸੀਂ ਦਫ਼ਤਰ ਦੇ ਟਾਈਮ ਨੂੰ ਚੇਂਜ ਕਰ ਸਕਦੇ ਹਾਂ। ਨਾਲ-ਨਾਲ ਅਸੀਂ ਸਕੂਲਾਂ ਦੇ ਬੱਚਿਆਂ ਦੀ ਟਾਈਮ ਸੈੱਟ ਕੀਤੀ ਹੈ। ਬੱਚਿਆਂ ਅਤੇ ਮੁਲਾਜ਼ਮਾਂ ਨੂੰ 2 ਵਜੇ ਛੁੱਟੀ ਹੋ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਕ ਨਾਲ ਬਿਜਲੀ ਦੀ ਬਚਤ ਹੋਵੇਗੀ। ਬਿਜਲੀ ਇਕ ਵੱਡਾ ਮੁੱਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਨਹੀਂ ਕਿ ਪੰਜਾਬ ‘ਚ ਬਿਜਲੀ ਦੀ ਕਮੀ ਹੈ ਪਰ ਸਾਡਾ ਮਕਸਦ ਹੈ ਕਿ ਸੂਰਜ ਦੀ ਰੌਸ਼ਨੀ ਨੂੰ ਜ਼ਿਆਦਾ ਵਰਤੋਂ ਵਿਚ ਲਿਆਉਣਾ। ਸਮੇਂ ਦੇ ਬਦਲਾਅ ਨਾਲ ਸਰਕਾਰੀ ਦਫ਼ਤਰਾਂ ਵਿਚ 350 ਮੈਗਾਵਾਟ ਬਿਜਲੀ ਦੀ ਬਚਤ ਘੱਟ ਹੋਵੇਗੀ।
