ਉੱਤਰ ਪ੍ਰਦੇਸ ‘ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ ਰਾਜ ਦੇ ਪੱਛਮੀ ਹਿੱਸੇ ਦੇ 11 ਜ਼ਿਲਿ੍ਹਆਂ ‘ਚ 58 ਵਿਧਾਨ ਸਭਾ ਸੀਟਾਂ ਲਈ ਮਤਦਾਨ ਹੋਵੇਗਾ | ਜਿਨ੍ਹਾਂ ਜ਼ਿਲਿ੍ਹਆਂ ‘ਚ ਚੋਣਾਂ ਹੋਣਗੀਆਂ ਉਨ੍ਹਾਂ ‘ਚ ਸ਼ਾਮਲੀ, ਹਾਪੁੜ, ਗੌਤਮ ਬੁੱਧ ਨਗਰ, ਮੁਜ਼ੱਫਰਨਗਰ, ਮੇਰਠ, ਬਾਗਪਤ, ਗਾਜ਼ੀਆਬਾਦ, ਬੁਲੰਦਸ਼ਹਿਰ, ਅਲੀਗੜ੍ਹ, ਮਥੁਰਾ ਅਤੇ ਆਗਰਾ ਸ਼ਾਮਿਲ ਹਨ | ਮਤਦਾਨ ਸਵੇਰੇ 7 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 6 ਵਜੇ ਖਤਮ ਹੋਵੇਗਾ | ਚੋਣ ਕਮਿਸ਼ਨ ਵਲੋਂ ਚੋਣਾਂ ਨੂੰ ਕੋਵਿਡ-19 ਤੋਂ ਸੁਰੱਖਿਅਤ ਬਣਾਉਣ ਲਈ ਕਈ ਉਪਾਅ ਕੀਤੇ ਗਏ ਹਨ |
