ਅਦਾਲਤ ‘ਚ ਤੇਲੂ ਰਾਮ ਨੇ ਦੱਸਿਆ ਕਿ ਉਹ ਕਦੇ ਵੀ ਸਾਬਕਾ ਮੰਤਰੀ ਆਸ਼ੂ ਨੂੰ ਨਹੀਂ ਮਿਲਿਆ ਹੈ ਅਤੇ ਨਾ ਹੀ ਉਸ ਦਾ ਆਸ਼ੂ ਨਾਲ ਸਿੱਧੇ ਤੌਰ ‘ਤੇ ਕੋਈ ਸੰਪਰਕ ਹੈ | ਉਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਅਧਿਕਾਰੀਆਂ ਦੇ ਕਹਿਣ ਮੁਤਾਬਿਕ ਕਾਗ਼ਜ਼ਾਂ ‘ਤੇ ਦਸਤਖ਼ਤ ਕਰ ਰਿਹਾ ਹੈ | ਕੈਬਨਿਟ ਮੰਤਰੀ ਆਸ਼ੂ ਵਲੋਂ ਪਹਿਲਾਂ ਅਦਾਲਤ ‘ਚ ਕੁੱਝ ਵੀ ਕਹਿਣ ਤੋਂ ਇਨਕਾਰ ਕੀਤਾ ਬਾਅਦ ‘ਚ ਉਸਨੇ ਅਦਾਲਤ ਨੂੰ ਉਸ ਨੂੰ ਝੂਠੇ ਮਾਮਲੇ ‘ਚ ਫਸਾਉਣ ਬਾਰੇ ਦੱਸਿਆ |
