RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਮੇਰੀ ਚੁੱਪ ਨੂੰ ਹਾਰ ਨਾ ਸਮਝਿਆ ਜਾਵੇ: ਰਾਘਵ ਚੱਢਾ

"ਮੈਂ ਹਮੇਸ਼ਾ ਉਹ ਮੁੱਦੇ ਉਠਾਏ ਜੋ ਆਮ ਆਦਮੀ ਨਾਲ ਸਬੰਧਤ ਸਨ ਅਤੇ ਸੰਸਦ ਵਿੱਚ ਨਹੀਂ ਉਠਾਏ ਜਾ ਰਹੇ ਸਨ।

Jass Grewal by Jass Grewal
April 3, 2026
in ਪੰਜਾਬ
Reading Time: 1 min read
0 0
0
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ, ਜਿਸ ਨੂੰ ਕੱਲ੍ਹ ਉਪਰਲੇ ਸਦਨ ਵਿੱਚ ਪਾਰਟੀ ਦੇ ਉਪ-ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਨੇ ‘ਆਪ’ ਲੀਡਰਸ਼ਿਪ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਉਨ੍ਹਾਂ ਦੀ ਚੁੱਪ ਨੂੰ ਇਹ ਨਾ ਸਮਝਣ ਕਿ ਉਹ ਸਿਆਸੀ ਲੜਾਈ ਵਿੱਚ ਹਾਰ ਗਏ ਹਨ।
ਸੰਸਦ ਮੈਂਬਰ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਹੈ, “ਜਦੋਂ ਸਮਾਂ ਆਵੇਗਾ ਤਾਂ ਮੈਂ ਸਭ ਕੁਝ ਸਪੱਸ਼ਟ ਕਰ ਦਿਆਂਗਾ।” ਰਾਘਵ ਚੱਢਾ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਨਣ ਦੇ ਪਹਿਲੇ ਦੋ ਸਾਲਾਂ ਦੇ ਵਕਫ਼ੇ ਦੌਰਾਨ ਸਾਰੇ ਫੈਸਲੇ ਲੈ ਰਹੇ ਸਨ ਅਤੇ ਇੱਕ ਪਾਰਟੀ ਦੀ ਪ੍ਰਮੁੱਖ ਸ਼ਖਸੀਅਤ ਜਾਂਦੇ ਸਨ, ਪਰ ਉਨ੍ਹਾਂ ਦੀ ਥਾ ਪੰਜਾਬ ਤੋਂ ‘ਆਪ’ ਦੇ ਦੂਜੇ ਸੰਸਦ ਮੈਂਬਰ ਅਸ਼ੋਕ ਕੁਮਾਰ ਮਿੱਤਲ ਨੂੰ ਪਾਰਟੀ ਦਾ ਉਪ-ਨੇਤਾ ਬਣਾਇਆ ਗਿਆ ਹੈ।
ਇੱਕ ਵੀਡੀਓ ਸੰਦੇਸ਼ ਵਿੱਚ ਚੱਢਾ ਨੇ ਸਵਾਲ ਕੀਤਾ ਕਿ ‘ਆਪ’ ਨੇ ਰਾਜ ਸਭਾ ਸਕੱਤਰੇਤ ਨੂੰ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਦੀ ਇਜਾਜ਼ਤ ਨਾ ਦੇਣ ਲਈ ਕਿਉਂ ਕਿਹਾ। ਉਨ੍ਹਾਂ ਪੁੱਛਿਆ, “ਮੈਂ ਹਮੇਸ਼ਾ ਉਹ ਮੁੱਦੇ ਉਠਾਏ ਜੋ ਆਮ ਆਦਮੀ ਨਾਲ ਸਬੰਧਤ ਸਨ ਅਤੇ ਸੰਸਦ ਵਿੱਚ ਨਹੀਂ ਉਠਾਏ ਜਾ ਰਹੇ ਸਨ। ਕੀ ਇਹ ਮੁੱਦੇ ਚੁੱਕਣਾ ਪਾਪ ਹੈ? ਆਮ ਆਦਮੀ ਪਾਰਟੀ ਅਜਿਹਾ ਕਿਉਂ ਕਰੇਗੀ? ਮੈਂ ਹਵਾਈ ਅੱਡਿਆਂ ‘ਤੇ ਵਿਕਣ ਵਾਲੇ ਮਹਿੰਗੇ ਖਾਣੇ, ਗਿੱਗ ਵਰਕਰਾਂ, ਮਿਲਾਵਟੀ ਖਾਣੇ ਅਤੇ ਬੈਂਕਾਂ ਵੱਲੋਂ ਲਗਾਏ ਜਾਣ ਵਾਲੇ ਗੁਪਤ ਚਾਰਜਾਂ ਬਾਰੇ ਗੱਲ ਕਰ ਰਿਹਾ ਸੀ। ਫਿਰ ‘ਆਪ’ ਕਿਉਂ ਨਹੀਂ ਚਾਹੁੰਦੀ ਕਿ ਮੈਂ ਬੋਲਾਂ?”
ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਉਸ ਨਦੀ ਵਰਗੇ ਹਨ ਜੋ ਸਹੀ ਸਮਾਂ ਆਉਣ ‘ਤੇ ਹੜ੍ਹ ਦਾ ਰੂਪ ਲੈ ਲੈਂਦੀ ਹੈ।

ਇਹ ਵੀਡੀਓ ਚੱਢਾ ਅਤੇ ‘ਆਪ’ ਵਿਚਕਾਰ ਸਬੰਧ ਟੁੱਟਣ ਦੇ ਸੰਕੇਤ ਵਜੋਂ ਦੇਖੀ ਜਾ ਰਹੀ ਹੈ। ‘ਆਪ’ ਦੇ ਸਫਾਂ ਵਿੱਚ ਉਨ੍ਹਾਂ ਦੀ ਭਾਜਪਾ ਨਾਲ ਕਥਿਤ ਨੇੜਤਾ ਨੂੰ ਲੈ ਕੇ ਬੇਚੈਨੀ ਹੈ ਅਤੇ ਇਹ ਚਿੰਤਾ ਵੀ ਹੈ ਕਿ ਕੁਝ ਮਹੀਨਿਆਂ ਵਿੱਚ ਹੋਣ ਵਾਲੀਆਂ ਪੰਜਾਬ ਚੋਣਾਂ ਵਿੱਚ ਕੇਂਦਰ ਦੀ ਸੱਤਾਧਾਰੀ ਪਾਰਟੀ ਵੱਲੋਂ ਉਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। 2022 ਦੀਆਂ ਪੰਜਾਬ ਚੋਣਾਂ ਵਿੱਚ ‘ਆਪ’ ਨੂੰ ਸਫਲਤਾ ਦਿਵਾਉਣ ਦਾ ਸਿਹਰਾ ਕਾਫੀ ਹੱਦ ਤੱਕ ਚੱਢਾ ਨੂੰ ਦਿੱਤਾ ਗਿਆ ਸੀ, ਜਦੋਂ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤੀਆਂ ਸਨ। 2023 ਦੇ ਅੰਤ ਤੱਕ ਸਰਕਾਰ ਵਿੱਚ ਉਨ੍ਹਾਂ ਦਾ ਪੂਰਾ ਦਬਦਬਾ ਰਿਹਾ ਸੀ।

ਹਾਲਾਂਕਿ ਦਿੱਲੀ ਚੋਣਾਂ ਦੀ ਦੌੜ ਦੌਰਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਦਿੱਲੀ ਸ਼ਰਾਬ ਘੁਟਾਲੇ ਵਿੱਚ ਗ੍ਰਿਫਤਾਰੀ (ਕੇਜਰੀਵਾਲ ਨੂੰ ਉਦੋਂ ਤੋਂ ਇਸ ਕੇਸ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ) ਦੇ ਦਿਨਾਂ ਦੌਰਾਨ ਸਿਆਸੀ ਦ੍ਰਿਸ਼ ਤੋਂ ਉਨ੍ਹਾਂ ਦੀ ਅਚਾਨਕ ਗੈਰ-ਹਾਜ਼ਰੀ ਪਾਰਟੀ ਲੀਡਰਸ਼ਿਪ ਨੂੰ ਰਾਸ ਨਹੀਂ ਆਈ।
ਚੱਢਾ ਨੇ ਉਦੋਂ ਦਾਅਵਾ ਕੀਤਾ ਸੀ ਕਿ ਉਹ ਅੱਖਾਂ ਦੀ ਬਿਮਾਰੀ ਦੇ ਇਲਾਜ ਲਈ ਯੂਕੇ ਵਿੱਚ ਸਨ। ਭਾਵੇਂ ਉਹ ਕੁਝ ਮਹੀਨਿਆਂ ਬਾਅਦ ਭਾਰਤ ਪਰਤ ਆਏ ਸਨ, ਪਰ ਲੱਗਦਾ ਹੈ ਕਿ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਦਾ ਭਰੋਸਾ ਗੁਆ ਦਿੱਤਾ ਸੀ ਅਤੇ ਉਹ ਕਾਫੀ ਹੱਦ ਤੱਕ ਅਲੱਗ-ਥਲੱਗ ਹੋ ਗਏ ਸਨ।
ਕਿਸੇ ਸਮੇਂ ਚੰਡੀਗੜ੍ਹ ਦੇ ਸੈਕਟਰ 2 ਦੀ ਆਲੀਸ਼ਾਨ ਕੋਠੀ ਨੰਬਰ 50 ਵਿੱਚ ਰਾਘਵ ਚੱਢਾ ਦਾ ਦਬਦਬਾ ਸੀ, ਜਿੱਥੇ ਪੁਲੀਸ ਅਤੇ ਸਿਵਲ ਅਧਿਕਾਰੀਆਂ, ਕਾਰੋਬਾਰੀਆਂ, ਮੰਤਰੀਆਂ, ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਦੀਆਂ ਉਨ੍ਹਾਂ ਨੂੰ ਮਿਲਣ ਲਈ ਲੰਬੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ, ਪਰ ਪਿਛਲੇ ਸਾਲ ਸੰਸਦ ਮੈਂਬਰ ਨੂੰ ਘਰ ਖਾਲੀ ਕਰਨ ਲਈ ਵੀ ਮਜਬੂਰ ਹੋਣਾ ਪਿਆ ਸੀ।
Previous Post

ਪ੍ਰਧਾਨ ਧਾਮੀ ਨੇ ਐੱਮਡੀ ਲਛਮਣ ਸਿੰਘ ਮਲੂਕਾ ਦਾ ਕੀਤਾ ਸਨਮਾਨ

Next Post

ਅਧਿਆਪਕਾਂ ਲਈ ਨਹੀਂ ਰਹੀ ਗੁੱਡ ਫਰਾਈਡੇ, CBSE ਵੱਲੋਂ ਉੱਤਰ ਪੱਤਰੀਆਂ ਦੀ ਚੈਕਿੰਗ ਤੇਜ਼

Next Post
ਅਧਿਆਪਕਾਂ ਲਈ ਨਹੀਂ ਰਹੀ ਗੁੱਡ ਫਰਾਈਡੇ, CBSE ਵੱਲੋਂ ਉੱਤਰ ਪੱਤਰੀਆਂ ਦੀ ਚੈਕਿੰਗ ਤੇਜ਼

ਅਧਿਆਪਕਾਂ ਲਈ ਨਹੀਂ ਰਹੀ ਗੁੱਡ ਫਰਾਈਡੇ, CBSE ਵੱਲੋਂ ਉੱਤਰ ਪੱਤਰੀਆਂ ਦੀ ਚੈਕਿੰਗ ਤੇਜ਼

Recent News

  • ਸੂਬਿਆਂ ਨੂੰ 5 ਕਿਲੋ ਦੇ ਸਿਲੰਡਰਾਂ ਦੀ ਵੰਡ ਦੁੱਗਣੀ ਕੀਤੀ ਜਾਵੇਗੀ : ਕੇਂਦਰ
  • ਵਿਸਾਖੀ ਮੌਕੇ ਪਾਕਿਸਤਾਨ ਜਾਣ ਲਈ ਜਾਰੀ ਕੀਤੇ 2800 ਤੋਂ ਵੱਧ ਵੀਜ਼ੇ- ਪਾਕਿਸਤਾਨੀ ਹਾਈ ਕਮਿਸ਼ਨ
  • ਛੱਪੜ ਵਿੱਚ ਪਿੱਲੀਆਂ ਇੱਟਾਂ ਲਾਉਣ ’ਤੇ ਕੁਲਦੀਪ ਧਾਲੀਵਾਲ ਵੱਲੋਂ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers