RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਦੇਸ਼

ਮੁੰਬਈ ਦੌਰੇ ਦੌਰਾਨ ਰੁਜ਼ਗਾਰ ਨੂੰ ਲੈਕੇ CM ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ

ਮੁੰਬਈ ਦੌਰੇ ਦੌਰਾਨ ਰੁਜ਼ਗਾਰ ਨੂੰ ਲੈਕੇ CM ਮਾਨ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ

Jass Grewal by Jass Grewal
January 24, 2023
in ਦੇਸ਼, ਪੰਜਾਬ, ਵਪਾਰ
Reading Time: 1 min read
0 0
0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨ ਤੋਂ ਮੁੰਬਈ ਦੌਰੇ ‘ਤੇ ਹਨ ਤੇ ਅੱਜ ਮੁੱਖ ਮੰਤਰੀ ਮਾਨ ਮਿਸ਼ਨ ਇੰਵੇਸਟਮੈਂਟ ਤਹਿਤ ‘Bombay Stock Exchange’ ਪਹੁੰਚੇ। ਦੱਸ ਦੇਈਏ ਕਿ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਨਅਤਕਾਰਾਂ ਨਾਲ ਵੀ ਪੰਜਾਬ ‘ਚ ਉਦਯੋਗ ਨੂੰ ਸਥਾਪਤ ਕਰਨ ਲਈ ਮੀਟਿੰਗ ਕੀਤੀ ਗਈ। ਇਸ ਮੌਕੇ ਗੱਲ ਕਰਦਿਆਂ ਮਾਨ ਨੇ ‘Bombay Stock Exchange’ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਵੇਰੇ ਜਦੋਂ ‘Bombay Stock Exchange’ ਦੇ ਖੁੱਲ੍ਹਣ ਨਾਲ ਦੇਸ਼ ਖੁੱਲ੍ਹਦਾ ਹੈ ਤੇ ਸਾਰਿਆਂ ਦੀਆਂ ਆਸਾਂ-ਉਮੀਦਾਂ ਇੱਥੇ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਮੁੰਬਈ ਦੌਰੇ ਦਾ ਮੁੱਖ ਟੀਚਾ ਪੰਜਾਬ ‘ਚ ‘Investment in Punjab ‘ਸੰਮੇਲਣ ਦੇ ਲਈ ਉਦਯੋਗਪਤੀਆਂ ਨੂੰ ਸੱਦਾ ਦੇਣਾ ਹੈ। ਮਾਨ ਨੇ ਕਿਹਾ ਕਿ ਮੁੰਬਈ ਦੌਰੇ ਦੌਰਾਨ ਮੈਂ ਜਿਹੜੇ ਵੀ ਵੱਡੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤਾ ਹੈ, ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ ਤੇ ਪੰਜਾਬ ‘ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਤਰ ‘ਚ ਨਿਵੇਸ਼ ਕਰਨ ਲਈ ਪੰਜਾਬ ਬੈਸਟ ਹੈ। ਪੰਜਾਬ ਮੇਜ਼ਬਾਨੀ ਕਰਨ ‘ਚ ਸਭ ਤੋਂ ਮਾਹਿਰ ਹੈ ਤੇ ਮੈਂ ਵਾਅਦਾ ਕਰਦਾ ਹਾਂ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਇਸ ਮੌਕੇ ਗੱਲ ਕਰਦਿਆਂ ਮਾਨ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਲੇਬਰ ਨੂੰ ਫੈਕਟਰੀ ਕੋਲ ਨਾ ਜਾਣਾ ਪਵੇ, ਫੈਕਟਰੀ ਕੋਲ ਜਾਵੇ। ਮੁੱਖ ਮੰਤਰੀ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਟਾਟਾ ਸਟੀਲ ਲੁਧਿਆਣਾ ‘ਚ ਆਪਣਾ ਉਦਯੋਗ ਸਥਾਪਤ ਕਰ ਰਿਹਾ ਹੈ ਤੇ ਲੁਧਿਆਣਾ ‘ਚ ਅੱਜ ਹੀ ਉਸਦਾ ਕੰਮ ਸ਼ੁਰੂ ਕੀਤਾ ਗਿਆ ਹੈ।  ਜਮਸ਼ੇਦਪੁਰ ਤੋਂ ਬਾਅਦ ਲੁਧਿਆਣਾ ‘ਚ ਲੱਗਣ ਵਾਲਾ ਟਾਟਾ ਸਟੀਲ ਪਲਾਂਟ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਹੋਵੇਗਾ। ਮਾਨ ਨੇ ਦੱਸਿਆ ਅੱਜ ਉਹ ਟਾਟਾ ਸਟੀਲ ਗਏ ਸਨ ਤੇ ਉਨ੍ਹਾਂ ਵੱਲੋਂ ਇਹ ਆਖਿਆ ਗਿਆ ਕਿ ਉਹ ਲੁਧਿਆਣਾ ‘ਚ ਉਦਯੋਗ ਸਥਾਪਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਵੱਡੀਆਂ ਇੰਡਸਟਰੀਆਂ ਲੁਧਿਆਣਾ ‘ਚ ਹੀ ਹਨ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਤੰਗ ਕੀਤਾ ਹੈ ਪਰ ਸਾਡੀ ਸਰਕਾਰ ਅਜਿਹਾ ਬਿਲਕੁਲ ਨਹੀਂ ਕਰੇਗੀ।

ਇਸ ਤੋਂ ਇਲਾਵਾ ਮਾਨ ਨੇ ਰਜਿਸਟਰੀਆਂ ਨੂੰ ਲੈਕੇ ਸਟੈਂਪ ਪੇਪਰ ‘ਤੇ ਹੋਣ ਵਾਲੀ ਕਲਰ ਕੋਡਿੰਗ ਸਬੰਧ ‘ਚ ਵੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਵੱਖੋਂ-ਵੱਖਰੀਆਂ ਰਜਿਸਟਰੀਆਂ ‘ਤੇ ਵੱਖ-ਵੱਖ ਰੰਗਾਂ ਦੇ ਸਟੈਂਪ ਪੇਪਰ ਲਗਾਏ ਤਾਂ ਜੋ ਪਤਾ ਚੱਲ ਸਕੇ ਕਿਸ ਇਹ ਰਜਿਸਟਰੀ ਹਾਊਸਿੰਗ ਲਈ ਹੈ ਜਾਂ ਐਗਰੀਕਲਚਰਲ ਲਈ। ਇਸ ਨਾਲ ਕੋਈ ਵਿਅਕਤੀ ਆਪਣੀ ਜ਼ਮੀਨ ਦਾ ਗਲਤ ਇਸਤੇਮਾਲ ਨਹੀਂ ਕਰ ਸਕੇਗਾ। 

ਪੰਜਾਬ ‘ਚ ਸਾਡੀ ਸਰਕਾਰ ਬਣੀ ਨੂੰ ਕੁਝ ਮਹੀਨਿਆਂ ਦਾ ਹੀ ਸਮਾਂ ਹੋਇਆ ਹੈ ਤੇ ਵੱਡੇ-ਵੱਡੇ ਕਾਰੋਬਾਰੀ ਪੰਜਾਬ ‘ਚ ਆ ਰਹੇ ਹਨ। ਅਸੀਂ ਸਿੰਗਲ ਵਿੰਡੋ ਕਲੀਅਰੇਂਸ ਰੱਖਾਂਗੇ ਤੇ ਨਿਵੇਸ਼ ਕਰਨ ਵਾਲੇ ਕਿਸੇ ਵੀ ਕਾਰੋਬਾਰੀ ਨੂੰ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਨਾ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣੇ ਪੈਣਗੇ। ਪੰਜਾਬ ‘ਚ ਇੰਡਸਟਰੀ ਸਥਾਪਤ ਕਰਨ ਵਾਲੇ ਜੇਕਰ 2 ਯੂਨਿਟ ਦੀ ਮੰਗ ਕਰਨਗੇ ਤਾਂ ਸਾਡੀ ਸਰਕਾਰ 3 ਯੂਨਿਟਾਂ ਦੀ ਮਨਜੂਰੀ ਦੇ ਦੇਵੇਗੀ ਪਰ ਸਾਡੀ ਇਹੀ ਮੰਗ ਹੈ ਕਿ ਪੰਜਾਬ ਦੇ ਮੁੰਡੇ-ਕੁੜੀਆਂ ਨੂੰ ਨੌਕਰੀਆਂ ਤੇ ਰੁਜ਼ਗਾਰ ਮਿਲੇ ਤਾਂ ਜੋ ਉਹ ਬੁਰੀ ਸੰਗਤ ‘ਚ ਨਾ ਜਾਣ ਤੇ ਵਿਦੇਸ਼ਾਂ ਵੱਲ ਰੁਖ਼ ਨਾ ਕਰਨ।

ਸਾਡੀ ਸਰਕਾਰ ਪੰਜਾਬ ‘ਚ ਇੰਡਸਟਰੀ ਨੂੰ ਸਭ ਤੋਂ ਸਸਤੀ ਬਿਜਲੀ ਦੇ ਰਹੀ ਹੈ ਤੇ ਅਸੀਂ ਕਾਰੋਬਾਰੀਆਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਰਹੇ ਹਾਂ। ਬਿਜਲੀ ਦੀ ਵੱਧ ਸਹੂਲਤਾਂ ਦੇ ਨਾਲ-ਨਾਲ ਪੰਜਾਬ ਕੋਲ ਵੱਡੀ ਗਿਣਤੀ ‘ਚ ਕੋਲਾ ਵੀ ਹੈ। ਇਸ ਤੋਂ ਇਲਾਵਾ ਪੰਜਾਬ ‘ਚ ਜ਼ੀਰੋ ਬਿੱਲ ਆ ਰਿਹਾ ਹੈ। ਜੇਕਰ ਕੋਈ ਵੀ ਉਦਯੋਗੀ ਪੰਜਾਬ ਆਵੇਗਾ ਤਾਂ ਅਸੀਂ ਉਸ ਨੂੰ ਚੰਗਾ ਮਾਹੌਲ ਪ੍ਰਦਾਨ ਕਰਾਂਗੇ, ਬਸ ਇਸ ਦੇ ਬਦਲੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ। ਮੋਹਾਲੀ IT ਹੱਬ ਹੈ ਤੇ ਜੇ ਕੋਈ ਦੱਖਣੀ ਕਾਰੋਬਾਰੀ , ਉੱਤਰ ‘ਚ ਆਪਣਾ ਪ੍ਰਭਾਵ ਪਾਉਣਾ ਚਾਹੁੰਦਾ ਹੈ ਤਾਂ ਉਹ ਮੋਹਾਲੀ ਆ ਸਕਦਾ ਹੈ। ਪੰਜਾਬ ਸਰਕਾਰ ਚਾਹੁੰਦੀ ਹੈ ਕਿ ਮਜ਼ਦੂਰ ਨੂੰ ਫੈਕਟਰੀ ਕੋਲ ਨਾ ਆਉਣਾ ਪਵੇ ਸਗੋਂ ਫੈਕਟਰੀ ਮਜ਼ਦੂਰ ਕੋਲ ਚੱਲੀ ਜਾਵੇ।

Tags: CM Bhagwant Mannpunjabi news
Previous Post

ਪੰਜਾਬ ਦੇ ਇਤਿਹਾਸ ‘ਚ ਹੋਇਆ ਪਹਿਲੀ ਵਾਰ, ਦੋ ਔਰਤਾਂ ਪਹਿਲੀ ਵਾਰ ਬਣੀਆਂ ਡੀਜੀਪੀ

Next Post

ਹੁਣ ਬਦਲੇਗਾ ਨੰਬਰ ਪਲੇਟ ਦਾ ਸਿਸਟਮ, ਗੱਡੀ ‘ਚ ਲੱਗੇਗੀ ‘ਟੋਲ ਪਲੇਟ’

Next Post
ਹੁਣ ਬਦਲੇਗਾ ਨੰਬਰ ਪਲੇਟ ਦਾ ਸਿਸਟਮ, ਗੱਡੀ ‘ਚ ਲੱਗੇਗੀ ‘ਟੋਲ ਪਲੇਟ’

ਹੁਣ ਬਦਲੇਗਾ ਨੰਬਰ ਪਲੇਟ ਦਾ ਸਿਸਟਮ, ਗੱਡੀ 'ਚ ਲੱਗੇਗੀ 'ਟੋਲ ਪਲੇਟ'

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers