ਲੁਧਿਆਣਾ 29 ਜੂਨ,2021: ਆਮ ਆਦਮੀ ਪਾਰਟੀ ਦੇ ਦਿੱਲੀ ਤੋ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਵੱਲੋ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ 300 ਯੂਨਿਟ ਫਰੀ ਦੇਣ ਦਾ ਵਾਅਦਾ ਕੀਤਾ। ਜਿਸ ਤੇ ਟਿੱਪਣੀ ਕਰਦਿਆ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਰਫ ਤੇ ਸਿਰਫ “ਆਪ” ਦਾ ਚੁਣਾਵੀ ਸਟੰਟ ਹੈ। ਉਹਨਾ ਕਿਹਾ ਕਿ ਪੰਜਾਬ ਵਾਸੀਆ ਨੂੰ 300 ਯੂਨਿਟ ਫਰੀ ਦੇਣ ਦਾ ਵਾਅਦਾ ਤਾ ਕਰ ਦਿੱਤੀ ਪਰ ਉਹਨਾ ਦੇ ਧਿਆਨ ਵਿਚ ਇਹ ਗੱਲ ਨਹੀ ਆਈ ਕਿ ਪੰਜਾਬ ਸੂਬਾ ਪਹਿਲਾ ਹੀ 3 ਲੱਖ ਕਰੋੜ ਰੁਪਏ ਦਾ ਕਰਜਾਈ ਹੈ ਜਿਸ ਦਾ ਸਲਾਨਾ ਵਿਆਜ ਹੀ ਅਰਬਾ ਰੁਪਏ ਬਣ ਜਾਦਾ ਹੈ। ਜਿਸਨੇ ਪੰਜਾਬ ਦੇ ਖਜਾਨੇ ਦਾ ਲੱਕ ਤੋੜ ਕੇ ਰੱਖਿਆ ਹੋਇਆ ਹੈ। ਬੈਂਸ ਨੇ ਕੇਜਰੀਵਾਲ ਨੂੰ ਸਵਾਲ ਕਰਦੇ ਪੁੱਛਿਆ ਕਿ ਉਹਨਾ ਕੋਲ ਇਹਨੇ ਪੈਸੇ ਕਿੱਥੋ ਆਉਣਗੇ। ਉਹਨਾ ਕੇਜਰੀਵਾਲ ਨੂੰ ਇਹ ਵੀ ਯਾਦ ਕਰਵਾਇਆ ਕਿ ਉਹਨਾ 2017 ਦੀਆ ਵਿਧਾਨ ਸਭਾ ਚੋਣਾ ਮੌਕੇ ਲੋਕ ਇਨਸਾਫ ਪਾਰਟੀ ਨਾਲ ਹੋਏ ਗੱਠਜੋੜ ਸਮੇਂ ਲੁਧਿਆਣਾ ਵਿਖੇ ਹੋਈ ਵੱਡੀ ਰੈਲੀ ਵਿਚ ਰੈਲੀ ਦੀ ਸਮਾਪਤੀ ਮੌਕੇ ਜਦ ਪੱਤਰਕਾਰਾਂ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋ ਸਵਾਲ ਪੁੱਛਿਆ ਕਿ ਬੈਂਸ ਭਰਾਵਾਂ ਨੇ ਵਿਧਾਨ ਸਭਾ ਵਿਚ ਪੰਜਾਬ ਦੇ ਪਾਣੀਆ ਦੀ ਕੀਮਤ ਵਸੂਲਣ ਲਈ ਸ਼ੰਘਰਸ਼ ਕੀਤਾ ਅਤੇ ਉਸ ਮੌਕੇ ਅਰਵਿੰਦ ਕੇਜਰੀਵਾਲ ਤੋ ਪੱਤਰਕਾਰਾ ਨੇ ਪੁੱਛਿਆ ਕਿ ਪੰਜਾਬ ਦਾ ਦਿੱਲੀ ਨੂੰ ਜਾ ਰਿਹਾ 0.2 ਐਮ.ਏ.ਐਫ ਪਾਣੀ ਦੀ ਕੀਮਤ ਪੰਜਾਬ ਨੂੰ ਭੇਜੋਗੇ ਤਾਂ ਉਸ ਸਮੇਂ ਕੇਜਰੀਵਾਲ ਨੇ ਪੱਤਰਕਾਰਾ ਨੂੰ ਜਵਾਬ ਵਿਚ ਕਿਹਾ ਸੀ ਕਿ ਪੰਜਾਬ ਤੋ ਦਿੱਲ਼ੀ ਨੂੰ ਜਾਦੇ ਪਾਣੀ ਦੀ ਕੀਮਤ ਜਲਦ ਭੇਜੀ ਜਾਵੇਗੀ।
ਬੈਸ ਨੇ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ ਕਿ ਸਾਢੇ ਚਾਰ ਸਾਲ ਬੀਤ ਜਾਣ ਤੇ ਵੀ ਕੇਜਰੀਵਾਲ ਸਰਕਾਰ ਨੇ ਪੰਜਾਬ ਦੇ ਪਾਣੀ ਦੀ ਕੀਮਤ ਅਜੇ ਤੱਕ ਨਹੀ ਭੇਜੀ ਜਦੋਕਿ ਦੂਸਰੇ ਪਾਸੇ ਕੇਜਰੀਵਾਲ ਸਰਕਾਰ ਨੇ ਹਿਮਾਚਲ ਦੇ ਹਿੱਸੇ ਦਾ ਯਮਨਾ ਦੇ ਜਰੀਏ ਦਿੱਲੀ ਜਾ ਰਹੇ ਪਾਣੀ ਦੀ ਲਗਭਗ 21 ਕਰੌੜ ਰੁਪਇਆ ਸਲਾਨਾ ਕੀਮਤ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਕੇਜਰੀਵਾਲ ਸਰਕਾਰ ਪੰਜਾਬ ਨਾਲ ਕਿਉ ਧਰੋਹ ਕਮਾ ਰਹੀ ਹੈ। ਸ. ਬੈਂਸ ਨੇ ਦੱਸਿਆ ਹੈ 2014 ਦੀਆ ਲੋਕ ਸਭਾ ਚੋਣਾ ਮੌਕੇ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਵਿਚ ਪਾਰਟੀ ਦੀ ਜੜ ਲਾਈ ਸੀ।ਉਹਨਾ ਕਿਹਾ ਕਿ ਆਉਣ ਵਾਲੀਆ ਵਿਧਾਨ ਸਭਾ ਚੋਣਾ ਨੂੰ ਮੁੱਖ ਰੱਖਦੇ ਹੋਏ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅਜਿਹੇ ਚੁਣਾਵੀ ਸਟੰਟ ਦਿਖਾ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਰਾਜਨੀਤੀ ਵਿਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ।
