ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਮੇਤ 5 ਸੰਸਦ ਮੈਂਬਰਾਂ ਨੂੰ ਸਦਨ ‘ਚ ਕੀਤੇ ਹੰਗਾਮੇ ਕਾਰਨ ਸਦਨ ‘ਚੋਂ ਮੁਅੱਤਲ ਕੀਤਾ ਜਾ ਸਕਦਾ ਹੈ | ਰਾਜ ਸਭਾ ਸਕੱਤਰੇਤ ਦੇ ਹਲਕਿਆਂ ਮੁਤਾਬਿਕ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਦਪਿੰਦਰ ਸਿੰਘ ਹੁੱਡਾ, ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਸੀ.ਪੀ.ਆਈ. ਦੇ ਵਿਨੇ ਵਿਸ਼ਨਮ ਅਤੇ ਡੀ.ਐੱਮ.ਕੇ. ਆਗੂ ਨੂੰ ਇਕ ਦਿਨ ਲਈ ਜਾਂ ਬਾਕੀ ਰਹਿੰਦੇ ਇਜਲਾਸ ਲਈ ਮੁਅੱਤਲ ਕੀਤਾ ਜਾ ਸਕਦਾ ਹੈ |
