RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home Uncategorized

ਬਰਸਾਤ ਦੇ ਦਿਨਾਂ ਵਿੱਚ ਟਾਪੂ ਬਣ ਜਾਂਦੇ ਹਨ ਸੱਤ ਪਿੰਡ, ਚਾਰ ਮਹੀਨੇ ਰੱਬ ਦੇ ਆਸਰੇ ਹੁੰਦੀ ਹੈ ਇਨ੍ਹਾਂ ਦੀ ਜ਼ਿੰਦਗੀ।

Jass Grewal by Jass Grewal
June 25, 2021
in Uncategorized
Reading Time: 1 min read
0 0
0
ਰੋਹਿਤ ਗੁਪਤਾ
ਗੁਰਦਾਸਪੁਰ 25 ਜੂਨ, 2021:- ਗੁਰਦਾਸਪੁਰ ਦੇ ਨਾਲ ਲਗਦੇ ਰਾਵੀ ਦਰਿਆ ਉਤੇ ਪੈਂਦੇ ਮਕੋੜਾ ਪੱਤਣ ਦਾ ਆਰਜੀ ਪੁਲ ਪ੍ਰਸ਼ਾਸਨ ਦੇ ਵਲੋਂ ਉਠਾ ਦੇਣ  ਦੇ ਕਾਰਣ ਰਾਵੀ ਦਰਿਆ ਪਾਰ ਪੈਂਦੇ ਸੱਤ ਪਿੰਡ ਦਾ ਸੰਪਰਕ ਜਿਲੇ ਨਾਲੋਂ ਟੁਟਾ ਜਾਂਦਾ ਹੈ ਤਿੰਨ ਪਾਸੇ ਠਾਠਾਂ ਮਾਰਦਾ ਦਰਿਆ ਦਾ ਪਾਣੀ ਅਤੇ ਇਕ ਪਾਸੇ ਪਾਕਿਸਤਾਨ ਦੀ ਸਰਹਦ ਲੱਗਣ ਕਾਰਨ  ਇਹ ਪਿੰਡ ਇਕ ਟਾਪੂ ਬਣ ਕੇ ਰਿਹ ਜਾਂਦੇ ਹਨ ,,,,ਇਹਨਾਂ ਪਿੰਡਾਂ ਦੇ ਲੋਕਾਂ ਲਈ ਦਰਿਆ ਆਰ ਪਾਰ ਜਾਣ ਆਉਣ ਲਈ ਕੇਵਲ ਇਕ ਬੇੜੀ ਦਾ ਸਹਾਰਾ ਹੀ ਰਿਹ ਜਾਂਦਾ ਹੈ ਅਤੇ ਜਦੋਂ ਦਰਿਆ ਵਿਚ ਪਾਣੀ ਦਾ ਸਤਰ ਵੱਧ ਜਾਂਦਾ ਹੈ ਤਾਂ ਇਹ ਬੇੜੀ ਵੀ ਬੰਦ ਹੋ ਜਾਂਦੀ ਹੈ ਫਿਰ ਚਾਰ ਮਹੀਨੇ ਲਈ ਇਹਨਾ ਪਿੰਡਾਂ ਦੇ ਲੋਕ ਦਰਿਆ ਪਾਰ ਹੀ ਫੱਸ ਕੇ ਰਹਿ ਜਾਂਦੇ ਹਨ ਅਤੇ ਓਹਨਾ ਦਾ ਲਈ ਕੇਲਵ ਰੱਬ ਦਾ ਸਹਾਰਾ ਹੀ ਰਿਹਾ ਜਾਂਦਾ ਹੈ। ਬੱਚਿਆਂ ਲਈ ਸਕੂਲ ਜਾਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਜੇ ਕਿਤੇ ਕੋਈ ਬੀਮਾਰ ਹੋ ਜਾਵੇ ਤਾਂ ਉਸ ਨੂੰ ਵੀ ਚੰਗਾ ਇਲਾਜ਼ ਨਹੀਂ ਮਿਲ ਸਕਦਾ।
    ਓਥੇ ਹੀ ਇਹਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕੇ ਸਾਡੀ ਜੀ ਜਿੰਦਗੀ ਵੀ ਕੋਈ ਜਿੰਦਗੀ ਹੈ ਰਾਵੀ ਦਰਿਆ ਪਾਰ ਕਰਨ ਵਾਸਤੇ ਕੇਵਲ ਇਕ ਆਰਜੀ ਪੁਲ ਹੀ ਹੈ ਜੋ ਪ੍ਰਸ਼ਾਸਨ ਦੇ ਵਲੋਂ ਜੂਨ ਮਹੀਨੇ ਵਿਚ ਚੁੱਕ ਲਿਆ ਜਾਂਦਾ ਹੈ ਉਸ ਤੋਂ ਬਾਅਦ ਆਰ ਪਾਰ ਜਾਣ ਆਉਣ ਲਈ ਬੇੜੀ ਹੀ ਇਕ ਸਹਾਰਾ ਰਿਹ ਜਾਂਦੀ ਹੈ ਲੇਕਿਨ ਜਦੋ ਦਰਿਆ ਵਿਚ ਪਾਣੀ ਵੱਧ ਜਾਂਦਾ ਹੈ ਤਾਂ ਬੇੜੀ ਵੀ ਬੰਦ ਹੋ ਜਾਂਦੀ ਹੈ ਤਦ ਚਾਰ ਮਹੀਨੇ ਵਾਸਤੇ ਸਾਡੇ ਪਿੰਡ ਟਾਪੂ ਬਣ ਜਾਂਦੇ ਹਨ ਅਤੇ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ,,,,ਸਾਡਾ ਜਿਲੇ ਗੁਰਦਾਸਪੁਰ ਨਾਲ ਸੰਪਰਕ ਟੁੱਟ ਜਾਂਦਾ ਹੈ ਉਸ ਸਮੇ ਜੇਕਰ ਕਿਸੇ ਦੀ ਸਿਹਤ ਖਰਾਬ ਹੋ ਜਾਵੇ ਤਾਂ ਉਸ ਦਾ ਫਿਰ ਰੱਬ ਹੀ ਸਹਾਰਾ ਹੁੰਦਾ ਹੈ। ਹਰ ਵਾਰ ਚੋਣਾਂ ਦੇ ਦਿਨਾਂ ਵਿਚ ਏਥੇ ਪੱਕਾ ਪੁਲ ਬਣਾਉਣ ਦੇ ਵਾਅਦੇ ਤਾਂ ਹਰ ਪਾਰਟੀ ਦੇ ਲੀਡਰ ਕਰ ਜਾਂਦੇ ਹਨ ਪਰ ਅੱਜ ਤੱਕ ਕਿਸੇ ਨੇ ਵਾਅਦਾ ਪੂਰਾ ਨਹੀਂ ਕੀਤਾ। ਪਿੰਡ ਦੇ ਲੋਕ ਕਹਿੰਦੇ ਹਨ ਕਿ ਸਾਡੀ ਜ਼ਿੰਦਗੀ ਵੀ ਕੋਈ ਜਿੰਦਗੀ ਹੈ ਇਸ ਨਾਲੋਂ ਤਾਂ ਸਾਨੂੰ ਪਾਕਿਸਤਾਨ ਨਾਲ ਜੋੜ ਦੇਣਾ ਚਾਹੀਦਾ ਹੈ ਉਸ ਪਾਸੇ ਰਸਤਾ ਤਾਂ ਮਿਲ ਜਾਵੇਗਾ।
    ਓਧਰ ਦੂਸਰੇ ਪਾਸੇ ਜਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸਫ਼ਾਕ ਦਾ ਕਹਿਣਾ ਸੀ ਕਿ ਰਾਵੀ ਪਾਰ ਸੱਤ ਪਿੰਡ ਵਸਦੇ ਹਨ ਅਤੇ ਰਾਵੀ ਦਰਿਆ ਉਤੇ ਪੱਕਾ ਪੁਲ ਬਣਾਉਣ ਦੀ ਪਰਪੋਜਲ ਉਤੇ ਕੰਮ ਚਲ ਰਿਹਾ ਹੈ ਅਤੇ ਜਲਦ ਹੀ ਉਸ ਪਰਪੋਜਲ ਨੂੰ ਨੇਪਰੇ ਚਾੜਿਆ ਜਾਵੇਗਾ |
Previous Post

29 ਸਾਲਾ ਪੰਜਾਬਣ ਹੈਲਥ ਕੇਅਰ ਵਰਕਰ ਦੀ ਸੜਕ ਹਾਦਸੇ ਵਿਚ ਮੌਤ

Next Post

ਕਿਸਾਨ ਅੰਦੋਲਨ: 7 ਮਹੀਨੇ ਪੂਰੇ ਹੋਣ ‘ਤੇ ਦੇਸ਼ ਭਰ ‘ਚ ਕਿਸਾਨਾਂ ਦਾ ਪ੍ਰਦਰਸ਼ਨ ਅੱਜ, ਚੰਡੀਗੜ੍ਹ ਕੂਚ ਕਰਨਗੇ 32 ਸੰਗਠਨ

Next Post
ਕਿਸਾਨ ਅੰਦੋਲਨ: 7 ਮਹੀਨੇ ਪੂਰੇ ਹੋਣ ‘ਤੇ ਦੇਸ਼ ਭਰ ‘ਚ ਕਿਸਾਨਾਂ ਦਾ ਪ੍ਰਦਰਸ਼ਨ ਅੱਜ, ਚੰਡੀਗੜ੍ਹ ਕੂਚ ਕਰਨਗੇ 32 ਸੰਗਠਨ

ਕਿਸਾਨ ਅੰਦੋਲਨ: 7 ਮਹੀਨੇ ਪੂਰੇ ਹੋਣ ‘ਤੇ ਦੇਸ਼ ਭਰ ‘ਚ ਕਿਸਾਨਾਂ ਦਾ ਪ੍ਰਦਰਸ਼ਨ ਅੱਜ, ਚੰਡੀਗੜ੍ਹ ਕੂਚ ਕਰਨਗੇ 32 ਸੰਗਠਨ

Recent News

  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ
  • Royal Enfield Guerrilla 450 ਦਾ ਅਪਡੇਟ ਵਰਜਨ ਕੱਲ੍ਹ ਹੋਵੇਗਾ ਲਾਂਚ, ਪਹਿਲੀ ਝਲਕ ਆਈ ਸਾਹਮਣੇ
  • ਭਾਜਪਾ ਵੱਲੋਂ ‘ਕਾਂਗਰਸ ਅੰਦਰ ਮਤਭੇਦ’ ਦੇ ਦੋਸ਼ਾਂ ਤੋਂ ਬਾਅਦ ਸੀਬੀਆਈ ਜਾਂਚ ਦੇ ਪੱਖ ‘ਚ ਰਾਜਾ ਵੜਿੰਗ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers