ਭਾਰਤ ਅਤੇ ਚੀਨ ਦਰਮਿਆਨ ਮਈ 2020 ਤੋਂ ਚੱਲੇ ਆ ਰਹੇ ਸੈਨਿਕ ਤਣਾਅ ਨੂੰ ਖਤਮ ਕਰਨ ਲਈ ਕਰੀਬ 3 ਮਹੀਨੇ ਬਾਅਦ ਬੁੱਧਵਾਰ ਨੂੰ ਹੋਈ ਸੈਨਿਕ ਅਧਿਕਾਰੀਆਂ ਦੀ ਗੱਲਬਾਤ ਵੀ ਬੇਨਤੀਜਾ ਸਾਬਤ ਹੋਈ। ਦੋਵੇਂ ਧਿਰਾਂ ਵਲੋਂ ਜਾਰੀ ਸਾਂਝੇ ਬਿਆਨ ‘ਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਪਿਛਲੇ ਨਤੀਜਿਆਂ ਨੂੰ ਹੋਰ ਮਜ਼ਬੂਤ ਕਰਨਗੇ। ਸੰਯੁਕਤ ਬਿਆਨ ਅਨੁਸਾਰ 14ਵੇਂ ਗੇੜ ਦੀ ਇਸ ਗੱਲਬਾਤ ‘ਚ ਕੋਈ ਖ਼ਾਸ ਸਫਲਤਾ ਨਹੀਂ ਮਿਲੀ ਹੈ। ਹਾਲਾਂਕਿ ਦੋਵੇਂ ਧਿਰਾਂ ਸੰਪਰਕ ਬਣਾਈ ਰੱਖਣ ਅਤੇ ਬਾਕੀ ਮੁੱਦਿਆਂ ਦੇ ਪਰਸਪਰ ਰੂਪ ਨਾਲ ਪ੍ਰਵਾਨ ਹੱਲ ਲਈ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਈਆਂ ਹਨ। ਭਾਰਤੀ ਸੈਨਾ ਦੇ ਮੁਖੀ ਜਨਰਲ ਐਮ. ਐਮ. ਨਰਵਾਣੇ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਭਾਰਤ 14ਵੇਂ ਗੇੜ ਦੀ ਗੱਲਬਾਤ ‘ਚ ਪੂਰਬੀ ਲੱਦਾਖ ‘ਚ ਪੈਟਰੋਲਿੰਗ ਪੁਆਇੰਟ 15 (ਹਾਟ ਸਪਰਿੰਗ) ‘ਤੇ ਵਿਘਟਨ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਵਿਚਾਰਾਂ ਦਾ ਸਪੱਸ਼ਟ ਅਤੇ ਡੂੰਘਾਈ ਨਾਲ ਆਦਾਨ-ਪ੍ਰਦਾਨ ਕੀਤਾ ਗਿਆ। ਦੋਵੇਂ ਧਿਰਾਂ ਸਹਿਮਤ ਹਨ ਕਿ ਉਨ੍ਹਾਂ ਨੂੰ ਆਪਣੇ ਨੇਤਾਵਾਂ ਵਲੋਂ ਪ੍ਰਦਾਨ ਕੀਤੇ ਗਏ ਮਾਰਗਦਰਸ਼ਨ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਬਾਕੀ ਮੁੱਦਿਆਂ ਦੇ ਹੱਲ ਲਈ ਕੰਮ ਕਰਨਾ ਚਾਹੀਦਾ ਹੈ। ਜਾਰੀ ਬਿਆਨ ਅਨੁਸਾਰ ਅਜਿਹਾ ਕਰਨਾ ਪੱਛਮੀ ਖੇਤਰ ‘ਚ ਅਸਲ ਕੰਟਰੋਲ ਰੇਖਾ ਦੇ ਨਾਲ ਸ਼ਾਂਤੀ ਬਹਾਲ ਕਰਨ ‘ਚ ਮਦਦ ਕਰੇਗਾ ਤੇ ਦੁਵੱਲੇ ਸੰਬੰਧਾਂ ‘ਚ ਪ੍ਰਗਤੀ ਲਿਆਵੇਗਾ। ਦੋਵੇਂ ਧਿਰਾਂ ਪਿਛਲੇ ਨਤੀਜਿਆਂ ‘ਤੇ ਕੰਮ ਕਰਨ ਅਤੇ ਪੱਛਮੀ ਖੇਤਰ ‘ਚ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ ਲਈ ਪ੍ਰਭਾਵੀ ਯਤਨ ਕਰਨ ‘ਤੇ ਵੀ
