ਕਿਸਾਨ ਫਤਿਹ ਮਾਰਚ ਕਰਦੇ ਹੋਏ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਹਨ। ਜਿੱਥੇ ਹਰ ਪਾਸੇ ਖੁਸ਼ੀ ਦਾ ਮਾਹੌਲ ਹੈ ਉੱਥੇ ਹੀ ਇਕ ਦੁੱਖ ਭਰੀ ਖਬਰ ਵੀ ਸਾਹਮਣੇ ਆਈ ਹੈ। ਪਿੰਡ ਆਸਾ ਬੁੱਟਰ ’ਚ ਉਸ ਸਮੇਂ ਗ੍ਰਹਿਣ ਲੱਗ ਗਿਆ, ਜਦ ਅੱਜ ਸਵੇਰੇ ਲਗਭਗ ਛੇ ਵਜੇ ਕਾਦੀਆਂ ਕਿਸਾਨ
ਯੂਨੀਅਨ ਦੇ ਮੈਂਬਰ ਕਿਸਾਨੀ ਸ਼ੰਘਰਸ ਦੀ ਜਿੱਤ ਤੋਂ ਬਾਅਦ ਖੁਸ਼ੀ ਖੁਸ਼ੀ ਆਪਣੇ ਪਿੰਡ ਵਾਪਸ ਆ ਰਹੇ ਸਨ ਤਾਂ ਕਿਸਾਨਾਂ ਦਾ ਹਿਸਾਰ ਤੋਂ ਸਿਰਸਾ ਰੋਡ ’ਤੇ ਐਕਸੀਡੈਂਟ ਹੋਣ ਕਾਰਨ ਦੋ ਕਿਸਾਨਾਂ ਦੀ ਮੌਤ ਅਤੇ ਤਿੰਨ ਦੇ ਜਖਮੀਂ ਹੋਣ ਦਾ ਦੁਖਦਾਈ ਸਮਾਚਾਰ ਹੈ। ਜਾਣਕਾਰੀ ਅਨੁਸਾਰ ਜਦ ਕਿਸਾਨ ਅੰਦੋਲਨ
ਖਤਮ ਹੋਣ ਤੋਂ ਬਾਅਦ ਅੱਜ ਆਪਣੇ ਟ੍ਰੈਕਟਰ-ਟਰਾਲੀਆਂ ਰਾਂਹੀ ਹਿਸਾਰ ਤੋਂ ਸਿਰਸਾ ਰੋਡ ਨੈਸ਼ਨਲ ਹਾਈਵੇ ਨੰਬਰ 9 ’ਤੇ ਪਿੰਡ ਵਾਪਸ ਪਰਤ ਰਹੇ ਸਨ ਤਾਂ ਪਿੱਛੇ ਤੋਂ ਆ ਰਹੇ ਤੇਜ ਰਫਤਾਰ ਟਰੱਕ ਨੇ ਟਰਾਲੀ ਨੂੰ ਜੋਰਦਾਰ ਟੱਕਰ ਮਾਰ ਦਿੱਤੀ, ਜਿਸ ਚ ਦੋ ਨੌਜਵਾਨ ਕਿਸਾਨ
ਸੁਖਦੇਵ ਸਿੰਘ (35) ਪੁੱਤਰ ਜੀਤਾ ਸਿੰਘ ਅਤੇ ਅਜੇਪ੍ਰੀਤ ਸਿੰਘ (36) ਪੁੱਤਰ ਜੋਗਿੰਦਰ ਸਿੰਘ ਦੀ ਮੌਤ ਅਤੇ ਰਘਬੀਰ ਸਿੰਘ ਪੁੱਤਰ ਬੋਹੜ ਸਿੰਘ ਅਤੇ ਦਾਰਾ ਸਿੰਘ ਪੁੱਤਰ ਗੁਰਮੇਲ ਸਿੰਘ ਗੰਭੀਰ ਜਖਮੀਂ ਹੋ ਗਏ ਜਿਨਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਹਨ, ਜਦ ਕ ਹਰਬੰਸ ਸਿੰਘ ਪੁੱਤਰ ਅਜਮੇਰ ਸਿੰਘ ਨੂੰ
ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਖਬਰ ਨਾਲ ਸਾਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ।
