RMB Television
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
  • Home
  • ਪੰਜਾਬ
  • ਦੇਸ਼
  • ਵਿਦੇਸ਼
  • ਰਾਜਨੀਤੀ
  • ਮਨੋਰੰਜਨ
  • ਖੇਡ
  • ਤਕਨਾਲੋਜੀ
  • ਵੀਡੀਓ
  • ਕਿਸਾਨੀ ਸੰਘਰਸ਼
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਵਪਾਰ
No Result
View All Result
RMB Television
No Result
View All Result
Home ਪੰਜਾਬ

ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਨਵੀਂ ਕਿਤਾਬ: “ਖ਼ਾਕੀ, ਖਾੜਕੂ ਤੇ ਕਲਮ -ਕਾਲੇ ਦੌਰ ਦੀ ਦਾਸਤਾਨ” 18 ਅਪ੍ਰੈਲ ਨੂੰ ਹੋਵੇਗੀ ਲੋਕ ਅਰਪਣ

ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਨਵੀਂ ਕਿਤਾਬ: "ਖ਼ਾਕੀ, ਖਾੜਕੂ ਤੇ ਕਲਮ -ਕਾਲੇ ਦੌਰ ਦੀ ਦਾਸਤਾਨ" 18 ਅਪ੍ਰੈਲ ਨੂੰ ਹੋਵੇਗੀ ਲੋਕ ਅਰਪਣ

Jass Grewal by Jass Grewal
April 15, 2023
in ਪੰਜਾਬ
Reading Time: 1 min read
0 0
0

ਪੱਤਰਕਾਰ ਜਗਤਾਰ ਸਿੰਘ ਭੁੱਲਰ ਦੀ ਚੌਥੀ ਕਿਤਾਬ “ਖ਼ਾਕੀ, ਖਾੜਕੂ ਤੇ ਕਲਮ -ਕਾਲੇ ਦੌਰ ਦੀ ਦਾਸਤਾਨ” 18 ਅਪ੍ਰੈਲ ਨੂੰ ਲੋਕ ਅਰਪਣ ਹੋਵੇਗੀ। ਇਹ ਕਿਤਾਬ ਉਨ੍ਹਾਂ ਪੱਤਰਕਾਰਾਂ ਦੀਆਂ ਹੱਡਬੀਤੀਆਂ ‘ਤੇ ਆਧਾਰਿਤ ਹੈ ਜਿਹਨਾਂ ਨੇ ਸਾਲ 1978 ਤੋਂ ਲੈਕੇ ਕਰੀਬ 1995 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਖਾਸ ਕਰਕੇ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਮੋਗਾ ਅਤੇ ਚੰਡੀਗੜ੍ਹ ਰਹਿਕੇ ਪੰਜਾਬ ਦੇ ਉਸ ਦੌਰ ਨੂੰ ਕਵਰ ਕੀਤਾ ਹੈ , ਜਿਸ ਦੌਰ ਦੀ ਕਦੇ ਪੰਜਾਬ ਨੇ ਤਵੱਕੋਂ ਨੇ ਰੱਖੀ ਸੀ। ਇਸ ਦੌਰ ਨੇ ਪੰਜਾਬ ਦਾ ਰਾਜਸੀ, ਸਮਾਜਿਕ ਤੇ ਆਰਥਿਕ ਪੱਖੋਂ ਬਹੁਤ ਨੁਕਸਾਨ ਕੀਤਾ ਹੈ । ਇਸ ਕਿਤਾਬ ਵਿਚ ਪੰਜਾਬ ਦੇ 25 ਨਾਮੀ ਪੱਤਰਕਾਰਾਂ ਦੀ ਪੱਤਰਕਾਰੀ ਦੇ ਨਾਲ-ਨਾਲ ਉਨ੍ਹਾਂ ਦੀ ਬਹਾਦੁਰੀ, ਸਮਾਜ ਪ੍ਰਤੀ ਵਫ਼ਾਦਾਰੀ, ਪਰਿਵਾਰ ਅਦਾਰੇ ਅਤੇ ਹਰ ਤਰ੍ਹਾਂ ਦੇ ਦਬਾਓ ਤਹਿਤ ਨਿਭਾਏ ਰੋਲ ਨੂੰ ਲੈਕੇ ਬਹੁਤ ਕੁਝ ਪੜ੍ਹਨ ਨੂੰ ਮਿਲੇਗਾ । ਉਨ੍ਹਾਂ ਦੇ ਤਜ਼ੁਰਬੇ , ਕੌੜੇ ਸੱਚ ਅਤੇ ਪੰਜਾਬ ਨਾਲ ਕੀ ਕੁਝ ਹੋਇਆ ਆਦਿ ਕਹਾਣੀਆਂ ਨੂੰ ਕਿਤਾਬ ਦਾ ਹਿੱਸਾ ਬਣਾਇਆ ਗਿਆ ਹੈ ।

ਉਸ ਦੌਰ ਵਿੱਚ ਕਿੰਨੀ ਔਖੀ ਪੱਤਰਕਾਰੀ ਸੀ, ਅੱਜ ਦੇ ਪੱਤਰਕਾਰ ਨਾ ਹੀ ਸੋਚ ਸਕਦੇ ਹਨ ਅਤੇ ਨਾ ਹੀ ਅੰਦਾਜ਼ਾ ਲਗਾ ਸਕਦੇ ਹਨ। ਸਵੇਰ ਤੋਂ ਲੈਕੇ ਰਾਤ ਤੱਕ ਅਤੇ ਫਿਰ ਸੱਜਰੀ ਸਵੇਰ ਤੱਕ ਹੀ ਇਹੀ ਡਰ ਲੱਗਾ ਰਹਿੰਦਾ ਸੀ ਕਿ ਅੱਜ ਕੀਤੇ ਆਪ ਹੀ ਨਾ ਕਿਸੇ ਬੇਗਾਨੀ ਜਾਂ ਫਿਰ ਆਪਣੀ ਹੀ ਅਖ਼ਬਾਰ ਦੀ ਸੁਰਖੀ ਨਾ ਬਣ ਜਾਈਏ।

ਖ਼ਬਰ ਵਿਚ ਖੜਾਕੂ ਧਿਰ ਦੇ ਪੂਰੇ ਨਾਮ ਨਾ ਛਾਪੇ ਗਏ ਤਾਂ ਸਵੇਰ ਨੂੰ ਉਸ ਧਿਰ ਦੀ ਧਮਕੀ ਅਤੇ ਅਗਰ ਪੁਲਿਸ ਦੇ ਝੂਠੇ ਮੁਕਾਬਲੇ ਨੂੰ ਲੈਕੇ ਖਬਰ ਛੱਪ ਗਈ ਤਾਂ ਫਿਰ ਸਰਕਾਰ ਦੀ ਧਮਕੀ ਪੱਕੀ ਹੁੰਦੀ ਸੀ । ਘਰਾਂ ਵਿੱਚ ਖਾੜਕੂਆਂ ਦੇ ਪ੍ਰੈੱਸ ਨੋਟ ਅਤੇ ਫਿਰ ਪੁਲਿਸ ਦਾ ਡਰਾਵਾ ਆਦਿ ਜਿੰਦਗੀ ਦਾ ਹਿੱਸਾ ਬਣ ਚੁੱਕਾ ਸੀ । ਇਸ ਬੇਲੋੜੀ ਜੰਗ ਵਿਚ ਜਿੱਥੇ ਸਮਾਜ ਪਿਸ ਰਿਹਾ ਸੀ ਉਥੇ ਪੱਤਰਕਾਰਾਂ ਦਾ ਵੀ ਪਿਸਨਾ ਲਾਜ਼ਮੀ ਸੀ । ਇਸ ਬੇਲੋੜੀ ਲੜਾਈ ਦੌਰਾਨ ਕਈ ਕਲਮਾਂ ਵੀ ਕੁਰਬਾਨ ਹੋਈਆਂ ਹਨ ।

ਇਸ ਕਿਤਾਬ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ , ਸੀਪੀਐਮ ਦੇ ਸੂਬਾ ਸਕੱਤਰ ਕਮਾਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ ਐਸ ਡੀ ਮਨਜੀਤ ਸਿੰਘ ਸਿੱਧੂ ਲੋਕ ਅਰਪਣ ਕਰਨਗੇ ਜਦਕਿ ਇਸ ਕਿਤਾਬ ‘ਤੇ  ਰਮੇਸ਼ ਵਿਨਾਇਕ ਕਾਰਜਕਾਰੀ ਸੰਪਦਾਕ ਹਿੰਦੋਸਤਾਨ ਟਾਈਮਜ਼, ਬਲਜੀਤ ਸਿੰਘ ਬੱਲੀ ਮੁੱਖ ਸੰਪਾਦਕ ਬਾਬੂਸ਼ਾਹੀ,  ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਅਤੇ ਸਰਬਜੀਤ ਪੰਧੇਰ ਵਿਚਾਰ ਰੱਖਣਗੇ । ਚੰਡੀਗੜ੍ਹ ਪ੍ਰੈਸ ਕਲੱਬ ਵਿਖੇ 18 ਅਪ੍ਰੈਲ ਨੂੰ ਸਵੇਰੇ ਸਵੇਰੇ ਸਾਢੇ 10 ਵਜੇ ਲੋਕ ਅਰਪਣ ਕੀਤੀ ਜਾਵੇਗੀ। ਜਗਤਾਰ ਸਿੰਘ ਭੁੱਲਰ ਦੀ ਇਸ ਤੋਂ ਪਹਿਲਾਂ ਕਹਾਣੀ ਸੰਗ੍ਰਹਿ ਦਹਿਸ਼ਤ ਦੇ ਪਰਛਾਵੇਂ, ਵਾਰਤਕ ਪੁਸਤਕ ਪ੍ਰੈਸ ਰੂਮ ਤੇ ਖੋਜ਼ ਅਧਾਰਿਤ ਕਿਤਾਬ ” ਪੰਜਾਬ ਸਿਆਂ ਮੈਂ ਚੰਡੀਗੜ੍ਹ ਬੋਲਦਾਂ ” ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਹੋ ਚੁੱਕੀਆਂ ਹਨ ।

Previous Post

ਕੇਜਰੀਵਾਲ ਨੂੰ ਸੰਮਨ ਭੇਜੇ ਜਾਣ ਤੋਂ ਬਾਅਦ ਭੜਕੀ ‘ਆਪ’, ਰਾਘਵ ਚੱਢਾ ਨੇ ਘੇਰੀ ਭਾਜਪਾ

Next Post

ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਚੌਧਰੀ ਸੁਰਿੰਦਰ ਸਿੰਘ ਨੇ ਮੁੜ ਕਾਂਗਰਸ ਦਾ ਫੜਿਆ ਪੱਲਾ

Next Post
ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਚੌਧਰੀ ਸੁਰਿੰਦਰ ਸਿੰਘ ਨੇ ਮੁੜ ਕਾਂਗਰਸ ਦਾ ਫੜਿਆ ਪੱਲਾ

ਕਾਂਗਰਸ ਛੱਡ ਕੇ ‘ਆਪ’ ’ਚ ਸ਼ਾਮਲ ਹੋਏ ਚੌਧਰੀ ਸੁਰਿੰਦਰ ਸਿੰਘ ਨੇ ਮੁੜ ਕਾਂਗਰਸ ਦਾ ਫੜਿਆ ਪੱਲਾ

Recent News

  • ਮਨੁੱਖੀ ਤਸਕਰੀ ‘ਤੇ ਪੰਜਾਬ-ਹਰਿਆਣਾ ਹਾਈ ਕੋਰਟ ਸਖ਼ਤ; ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
  • ਲਵਜੀਤ ਕਲਸੀ ਬਠਿੰਡਾ ਨਗਰ ਨਿਗਮ ਦੇ ਹੋਣਗੇ ਨਵੇਂ ਕਮਿਸ਼ਨਰ, ਪਹਿਲਾਂ ਵੀ ਨਿਭਾ ਚੁੱਕੇ ਹਨ ਮੁੱਖ ਪ੍ਰਸ਼ਾਸਕੀ ਭੂਮਿਕਾਵਾਂ
  • ਮੇਰੇ ਦਿਲ ਅੰਦਰ ਸਿੱਖ ਕੌਮ ਲਈ ਹੈ ਬੇਹੱਦ ਆਦਰ ਤੇ ਸਤਿਕਾਰ- ਡਾਇਰੈਕਟਰ ਆਦਿੱਤਿਆ ਧਰ

Category

  • Uncategorized
  • ਕਿਸਾਨੀ ਸੰਘਰਸ਼
  • ਖੇਡ
  • ਚੰਡੀਗੜ੍ਹ
  • ਤਕਨਾਲੋਜੀ
  • ਦੁਨੀਆਂ
  • ਦੇਸ਼
  • ਪੰਜਾਬ
  • ਮਨੋਰੰਜਨ
  • ਰਾਜਨੀਤੀ
  • ਵਪਾਰ
  • ਵਿਦੇਸ਼
  • ਵੀਡੀਓ
  • About
  • Advertise
  • Careers
  • Contact

© RMB Television 2026 | Built with ❤️ in INDIA By KPT Computers

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • Home
  • ਦੇਸ਼
  • ਪੰਜਾਬ
  • ਵਿਦੇਸ਼
  • ਰਾਜਨੀਤੀ
  • ਵੀਡੀਓ
  • ਖੇਡ
  • ਤਕਨਾਲੋਜੀ
  • ਮਨੋਰੰਜਨ

© RMB Television 2026 | Built with ❤️ in INDIA By KPT Computers