ਸੱਤਾ ਵਿਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਲਗਾਤਾਰ ਵੱਡੇ-ਵੱਡੇ ਬਦਲਾਅ ਕਰ ਰਹੀ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿਭਾਗ ਨੂੰ ਆਪਣੇ ਅਧੀਨ ਲੈ ਕੇ ਇਸ ਦੇ ਵਿਚ ਇਕ ਵੱਡਾ ਫੇਰਬਦਲ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਏਡੀਜੀਪੀ ਜੇਲ੍ਹ ਚੰਦਰਸ਼ੇਖਰ ਦੀ ਥਾਂ ਹੁਣ ਪੰਜਾਬ ਦੇ ਇੱਕ ਹੋਰ ਸੀਨੀਅਰ ਆਈਪੀਐਸ ਅਧਿਕਾਰੀ ਅਰੁਣਪਾਲ ਸਿੰਘ ਨੂੰ ਜੇਲ੍ਹਾਂ ਦਾ ਇੰਚਾਰਜ ਬਣਾਇਆ ਗਿਆ ਹੈ। ਏਡੀਜੀਪੀ ਜੇਲ੍ਹਾਂ ਬੀ. ਚੰਦਰਸ਼ੇਖਰ ਨਹੀਂ ਬਲਕਿ ਅਰੁਣਪਾਲ ਸਿੰਘ ਹਨ। ਇਸ ਸਬੰਧੀ ਇਕ ਨੋਟੀਫੀਕੇਸ਼ਨ ਵੀ ਜਾਰੀ ਹੋ ਚੁੱਕਾ ਹੈ। ਜਿਸ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਆਈਪੀਐਸ ਅਧਿਕਾਰੀ ਅਰੁਣਪਾਲ ਸਿੰਘ ਨੂੰ ਬੀ. ਚੰਦਰਸ਼ੇਖਰ ਦੀ ਥਾਂ ਪੰਜਾਬ ਏਡੀਜੀਪੀ ਜੇਲ੍ਹਾਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਅਰੁਣਪਾਲ ਸਿੰਘ ਸੋਮਵਾਰ ਨੂੰ ਚਾਰਜ ਸੰਭਾਲਣਗੇ। ਮੁੱਖ ਮੰਤਰੀ ਜੇਲ੍ਹ ਵਿਭਾਗ ਦੇ ਕੰਮ ਨੂੰ ਲੈ ਕੇ ਬਹੁਤ ਗੰਭੀਰ ਹਨ। ਅਗਲੇ ਕੁਝ ਦਿਨਾਂ ‘ਚ ਹੋਰ ਵੱਡੇ ਬਦਲਾਅ ਹੋ ਸਕਦੇ ਹਨ। ਦਸ ਦਈਏ ਕਿ ਚੰਦਰਸ਼ੇਖਰ ਲਾਰੈਂਸ ਬਿਸਨੋਈ ਇੰਟਰਵਿਊ ਮਾਮਲੇ ‘ਚ ਐਸਆਈਟੀ ਦੀ ਅਗਵਾਈ ਕਰ ਰਹੇ ਸਨ।
